Site icon Sikh Siyasat News

ਗੁਰਬਾਣੀ, ਕੁਰਾਨ ਸ਼ਰੀਫ ਦਾ ਅਪਮਾਨ: ਮੋਦੀ, ਸੰਘ ਦੀ ਚੁੱਪ ਦੋਸ਼ੀਆਂ ਨਾਲ ਸਾਂਝ ਦਰਸਾਉਂਦੀ ਹੈ:ਐਫਐਸਓ ਯੂ.ਕੇ.

ਲੰਡਨ: ਪੰਜਾਬ ਵਿੱਚ ਆਏ ਦਿਨ ਪਵਿੱਤਰ ਗੁਰਬਾਣੀ ਦੀ ਬੇਅਦਬੀ ਜਾਰੀ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਨਾਹੀ ਹੀ ਸਰਕਾਰੀ ਤੌਰ ‘ਤੇ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ। ਇਹ ਵਰਤਾਰਾ ਕਈ ਕਿਸਮ ਦੇ ਸ਼ੱਕ ਪੈਦਾ ਕਰ ਰਿਹਾ ਹੈ। ਗੁਰਬਾਣੀ ਦੇ ਨਾਲ-ਨਾਲ ਹੁਣ ਮੁਸਲਮਾਨਾਂ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਹੋਣ ਨਾਲ ਇਹ ਮਾਮਲਾ ਹੋਰ ਵੀ ਗੁੰਝਲਦਾਰ ਬਣਦਾ ਜਾ ਰਿਹਾ ਹੈ। ਇਸ ਪਿੱਛੇ ਕਿਹੜੀ ਸਿਆਸੀ ਜਾਂ ਗੈਰ-ਸਿਆਸੀ ਤਾਕਤ ਦਾ ਹੱਥ ਹੈ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਗੁਰਬਾਣੀ ਦਾ ਨਿਰਾਦਰ ਕਰਵਾ ਕੇ ਸਿੱਖ ਕੌਮ ਨੂੰ ਅਣਖ ਨੂੰ ਵੰਗਾਰ ਰਹੀਆਂ ਹੋਣ ਅਤੇ ਸਿੱਖ ਕੌਮ ਦਾ ਧਿਆਨ ਅਜ਼ਾਦ ਸਿੱਖ ਰਾਜ ਖਾਲਿਸਤਾਨ ਤੋਂ ਲਾਂਭੇ ਲਿਜਾਣ ਲਈ ਯਤਨਸ਼ੀਲ ਹੋਣ।

ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ

ਬਰਤਾਨੀਆਂ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਗੁਰਬਾਣੀ ਅਤੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਸਖਤ ਨਿਖੇਧੀ ਕੀਤੀ ਗਈ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਗੁਰਬਾਣੀ ਅਤੇ ਕੁਰਾਨ ਸ਼ਰੀਫ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਅਨਸਰਾਂ ਲਈ ਸਖਤ ਸਜ਼ਾ ਦੀ ਵਕਾਲਤ ਕੀਤੀ ਗਈ ਹੈ, ਦੋਸ਼ੀ ਅਨਸਰਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।

ਸਿੱਖ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਹਨ, ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਸੱਟ ਨਹੀਂ ਵੱਜਣੀ ਚਾਹੀਦੀ। ਇਹੋ ਜਿਹੇ ਸ਼ਰਾਰਤੀ ਅਨਸਰ (ਦੋਸ਼ੀ) ਉਸੇ ਹੀ ਸਜ਼ਾ ਦੇ ਹੱਕਦਾਰ ਹੋਇਆ ਕਰਦੇ ਹਨ, ਜਿਹੜੀ ਸਜ਼ਾ ਪੰਥ ਖ਼ਾਲਸਾ 18ਵੀਂ ਸਦੀ ਵਿਚ ਦੁਸ਼ਟਾਂ ਨੂੰ ਦਿਆ ਕਰਦਾ ਸੀ। ਗੁਰਬਾਣੀ ਦੀ ਬੇਅਦਬੀ ਕਰਕੇ ਉਸ ਉੱਪਰ ਮੋਦੀ ਜ਼ਿੰਦਾਬਾਦ ਆਰ.ਐੱਸ.ਐੱਸ. ਜ਼ਿੰਦਾਬਾਦ ਲਿਿਖਆ ਗਿਆ ਹੈ , ਪਰ ਇਸ ਬਾਰੇ ਨਾ ਹੀ ਭਾਰਤੀ ਪ੍ਰਧਾਨ ਮੰਤਰੀ ਮੋਦੀ ਵਲੋਂ ਕੋਈ ਪ੍ਰੀਤਕਰਮ ਆਇਆ ਹੈ ਅਤੇ ਨਾਹੀ ਫਿਰਕਾ ਪ੍ਰਸਤ ਜਮਾਤ ਆਰ.ਐੱਸ.ਐੱਸ ਨੇ ਮੂੰਹ ਖੋਲਿਆ ਹੈ। ਜਿਸ ਨਾਲ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version