Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਵੀਂ ਬੋਲਦੀ ਕਿਤਾਬ “ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ” ਸਿੱਖ ਸਿਆਸਤ ਐਪ ‘ਤੇ ਜਾਰੀ

ਨਵੀਂ ਬੋਲਦੀ ਕਿਤਾਬ “ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ” ਸਿੱਖ ਸਿਆਸਤ ਐਪ ‘ਤੇ ਜਾਰੀ

ਚੰਡੀਗੜ੍ਹ: ਅਦਾਰਾ ਸਿੱਖ ਸਿਆਸਤ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਪ੍ਰਸਿੱਧ ਰਚਨਾ “ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਨਾਨਕ ਦੇਵ ਜੀ” ਨੂੰ ਬੋਲਦੀ ਕਿਤਾਬ (ਆਡੀਓਬੁੱਕ) ਦੇ ਰੂਪ ਵਿੱਚ ਸਿੱਖ ਸਿਆਸਤ ਐਪ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਇਹ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਪਾਵਨ ਜੀਵਨ ਨਾਲ ਸਬੰਧਿਤ ਅਲੌਕਿਕ ਅਤੇ ਪ੍ਰੇਰਨਾਦਾਇਕ ਸਾਖੀਆਂ ਨੂੰ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀ ਹੈ।

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਸਭ ਤੋਂ ਮਕਬੂਲ ਅਤੇ ਸਤਿਕਾਰਯੋਗ ਰਚਨਾਵਾਂ ਵਿੱਚੋਂ ਇੱਕ ਮੰਨੀ ਜਾਣ ਵਾਲੀ ਇਹ ਕਿਤਾਬ ਪਾਠਕਾਂ ਅਤੇ ਸਰੋਤਿਆਂ ਨੂੰ ਗੁਰੂ ਸਾਹਿਬ ਦੇ ਜੀਵਨ, ਉਪਦੇਸ਼ਾਂ ਅਤੇ ਅਧਿਆਤਮਕ ਵਿਚਾਰਾਂ ਨਾਲ ਜੋੜਦੀ ਹੈ ਅਤੇ ਜੀਵਨ ਨੂੰ ਸਰਲ, ਆਨੰਦਮਈ ਤੇ ਪ੍ਰੇਰਨਾਦਾਇਕ ਬਣਾਉਣ ਦਾ ਸੰਦੇਸ਼ ਦਿੰਦੀ ਹੈ।

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਨ ਸਿੱਖ ਵਿਦਵਾਨ, ਕਵੀ ਅਤੇ ਆਧੁਨਿਕ ਪੰਜਾਬੀ ਸਾਹਿਤ ਦੇ ਪ੍ਰਮੁੱਖ ਨਿਰਮਾਤਾਵਾਂ ਵਿੱਚੋਂ ਇੱਕ ਸਨ। ਉਨ੍ਹਾਂ ਦੀਆਂ ਰਚਨਾਵਾਂ ਸਿੱਖ ਇਤਿਹਾਸ, ਆਧਿਆਤਮਿਕਤਾ ਅਤੇ ਗੁਰਮਤਿ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

ਸਰੋਤੇ ਸਿੱਖ ਸਿਆਸਤ ਐਪ ਰਾਹੀਂ ਇਸ ਬੋਲਦੀ ਕਿਤਾਬ ਨੂੰ ਸੁਣ ਸਕਦੇ ਹਨ। ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਕਿਤਾਬ ਦੇ ਕੁਝ ਹਿੱਸੇ ਮੁਫ਼ਤ ਸੁਣਨ ਲਈ ਉਪਲਬਧ ਹਨ, ਜਦਕਿ ਪੂਰੀ ਕਿਤਾਬ ਅਤੇ ਹੋਰ ਅਨੇਕਾਂ ਬੋਲਦੀਆਂ ਕਿਤਾਬਾਂ ਸਿੱਖ ਸਿਆਸਤ ਐਪ ਦੀ ਭੇਟਾ ਤਾਰ ਕੇ ਸੁਣੀਆਂ ਜਾ ਸਕਦੀਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਤਾਬ "ਸਿੱਖ ਰਾਜ ਦਾ ਖਿਆਲ" ੧੯੪੬ ਵਿੱਚ ਲਿਖੇ ਗਏ ਦਸਤਾਵੇਜ਼ "THE IDEA OF SIKH STATE" ਦਾ ਪੰਜਾਬੀ ਅਨੁਵਾਦ ਹੈ। ਇਹ ਦਸਤਾਵੇਜ਼ ਖਾਸ ਹਾਲਾਤਾਂ ਵਿੱਚ ਦੋ ਸਿੱਖ ਲੇਖਕਾਂ ਸ. ਗੁਰਚਰਨ ਸਿੰਘ
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।
“ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਕਿਤਾਬ” ਇੰਡੀਆ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖਾਂ ਦੀ ਹੋਈ ਨਸਲਕੁਸ਼ੀ ਦੇ ਸਬੂਤਾਂ ਨੂੰ ਚਸ਼ਮਦੀਦਾਂ ਦੀ ਗਵਾਹੀ ਸਮੇਤ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ।
ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: