Site icon Sikh Siyasat News

ਹਿੰਦੂਤਵ ਦੀ ਘਰ-ਵਾਪਸੀ ਜਾਰੀ; ਕੇਰਲ ਵਿਚ 35 ਇਸਾਈਆਂ ਨੂੰ ਮੁੜ ਹਿੰਦੂ ਬਣਾਇਆ

ਫਾਈਲ ਤਸਵੀਰ

ਕੇਰਲ: ਵਿਸ਼ਵ ਹਿੰਦੂ ਪਰੀਸ਼ਦ ਵਲੋਂ ਵਿਵਾਦਤ “ਘਰ-ਵਾਪਸੀ” ਮੁਹਿੰਮ ਜਾਰੀ ਰੱਖੀ ਜਾ ਰਹੀ ਹੈ। ਇਸ ਤਹਿਤ ਅੱਜ ਕੇਰਲ ਵਿਚ 35 ਇਸਾਈਆਂ ਨੂੰ ਹਿੰਦੂ ਧਰਮ ਵਿਚ ਸ਼ਾਮਲ ਕੀਤਾ ਗਿਆ।

ਵਿਸ਼ਵ ਹਿੰਦੂ ਪਰੀਸ਼ਦ ਦੇ ਆਗੂ ਅਨੀਸ਼ ਬਾਲਾਕ੍ਰਿਸ਼ਨਨ ਨੇ ਕਿਹਾ ਕਿ ਇਹ ਪਰਵਾਰ ਦਲਿਤ ਪਿਛੋਕੜ ਵਾਲੇ ਸਨ ਪਰ ਇਹ ਤਿੰਨ ਪੀੜ੍ਹੀਆਂ ਪਹਿਲਾਂ ਇਸਾਈ ਬਣ ਗਏ ਸਨ ਤੇ ਅੱਜ ਹਿੰਦੂਤਵ ਵਿਚ ਇਨ੍ਹਾਂ ਦੀ ਮੁੜ ਘਰ ਵਾਪਸੀ ਹੋਈ ਹੈ।

ਜ਼ਿਕਰਯੋਗ ਹੈ ਕਿ ਘਰ-ਵਾਪਸੀ ਦੀ ਮੁਹਿੰਮ ਵਿਵਾਦਾਂ ਦੇ ਘੇਰੇ ਵਿਚ ਰਹੀ ਹੈ ਤੇ ਇਸ ਬਾਰੇ ਭਾਰਤ ਦੀ ਸੰਸਦ ਵਿਚ ਵੀ ਕਈ ਦਫਾ ਹੰਗਾਮਾ ਹੋਇਆ ਹੈ।

ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਵੀ ਆਪਣੇ ਭਾਰਤ ਦੌਰੇ ਦੌਰਾਨ ਇਸ ਦੇਸ਼ ਨੂੰ “ਧਾਰਮਕ ਅਸਿਹਣਸ਼ੀਲਤਾ” ਦੇ ਮਾਮਲੇ ਉੱਤੇ ਚੇਤਾਵਨੀ ਦਿੱਤੀ ਸੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version