Site icon Sikh Siyasat News

ਫਿਲਮ ‘ਤੇ ਟਿੱਪਣੀ ਕਰਨ ਕਰਕੇ ਸੌਦਾ ਸਾਧ ਦੇ ਚੇਲਿਆਂ ਨੇ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ‘ਤੇ ਕਰਵਾਇਆ ਪਰਚਾ ਦਰਜ਼

ਲੁਧਿਆਣਾ(1 ਮਾਰਚ, 2015): ਸੌਦਾ ਸਾਧ ਦੀ ਫਿਲਮ ਐੱਮ ਐੱਸ ਜੀ ‘ਤੇ ਟਵੀਟਰ ਉੱਤੇ ਟਿੱਪਣੀਆਂ ਕਰਨ ਕਰਕੇ ਸੌਦਾ ਪ੍ਰੇਮੀਆਂ ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ ‘ਤੇ ਧਾਰਮਕਿ ਭਾਵਨਾਵਾਂ ਨੂੰ ਭੜਕਾਉਣ ਦਾ ਮੁਕੱਦਮਾਂ ਦਰਜ਼ ਕਰਵਾਇਆ ਹੈ।

ਫਿਲਮ ਡਾਇਰੈਕਟਰ ਰਾਮ ਗੋਪਾਲ ਵਰਮਾ

ਇੱਕਸੌਦਾ ਪ੍ਰੇਮੀ ਦੀ ਸ਼ਿਕਾਇਤ ‘ਤੇ ਲੁਧਿਆਣਾ ਪੁਲੀਸ ਨੇ ਰਾਮ ਗੋਪਾਲ ਵਰਮਾ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਰਾਮ ਗੋਪਾਲ ਵਰਮਾ ਨੇ 13 ਫਰਵਰੀ ਨੂੰ ਡੇਰਾ ਸਿਰਸਾ ਮੁਖੀ ਦੀ ਫਿਲਮ ਐਮਐਸਜੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਸੀ। ਰਾਮ ਗੋਪਾਲ ਵਰਮਾ ਨੇ ਟਵਿਟਰ ‘ਤੇ ਤਿੰਨ ਟਵੀਟ ਕੀਤੇ, ਜਿਨ੍ਹਾਂ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਸ ਕਾਰਨ ਗੁੱਸੇ ਵਿੱਚ ਆਏ ਡੇਰਾ ਪ੍ਰੇਮੀਆਂ ਨੇ ਟਵੀਟ ਦੇ ਆਧਾਰ ‘ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਕਰ ਦਿੱਤੀ।

ਅੱਜ ਪੁਲੀਸ ਨੇ ਪਿੰਡ ਲੁਹਾਰਾ ਵਾਸੀ ਜਸਬੀਰ ਸਿੰਘ ਦੀ ਸ਼ਿਕਾਇਤ ‘ਤੇ ਡਾਇਰੈਕਟਰ ਰਾਮ ਗੋਪਾਲ ਵਰਮਾ ਖ਼ਿਲਾਫ਼ ਧਾਰਾ 298 ਆਈਪੀਸੀ ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਡਾਬਾ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੁਹਾਰਾ ਵਾਸੀ ਜਸਬੀਰ ਸਿੰਘ ਨੇ ਕਿਹਾ ਹੈ ਕਿ ਉਹ ਸੌਦਾ ਪ੍ਰੇਮੀ ਹੈ। ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਰਾਮ ਗੋਪਾਲ ਵਰਮਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਫਿਲਮ ਐਮਐਸਜੀ ਅਤੇ ਡੇਰਾ ਮੁਖੀ ਖ਼ਿਲਾਫ਼ ਅਪਸ਼ਬਦ ਵਰਤੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇੰਟਰਨੈਟ ਤੋਂ ਇਸ ਦੀ ਜਾਂਚ ਕੀਤੀ ਤੇ ਪੁਲੀਸ ਕਮਿਸ਼ਨਰ ਪ੍ਰਮੋਦ ਬਾਨ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਨ੍ਹਾਂ ਨੇ ਮਾਮਲੇ ਦੀ ਪੜਤਾਲ ਕਰਵਾਉਣ ਤੋਂ ਬਾਅਦ ਰਾਮ ਗੋਪਾਲ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version