Site icon Sikh Siyasat News

ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਮੋਹਨ ਭਾਗਵਤ ਖਿਲਾਫ ਵਿਰੋਧ ਮਈ ਰੋਸ ਮੁਜਾਹਰੇ ਦਾ ਐਲਾਨ

ਲੰਡਨ: ਭਾਰਤ ਵਿੱਚ ਫਿਰਕਾਪ੍ਰਤ ਹਿੰਦੂਤਵੀਆਂ ਦੀ ਮੁੱਖ ਜਮਾਤ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦਾ ਇੰਗਲੈਂਡ ਆਉਣ ‘ਤੇ ਸਿੱਖ ਜਥੈਬੰਦੀਆਂ ਵਲੋਂ ਜ਼ਬਰਦਸਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਵਿੱਚ ਬਜਰੰਗ ਦਲ, ਦੁਰਗਾ ਵਾਹਿਨੀ, ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਸੁਰੱਖਿਆ ਸੰਮਤੀ, ਅਭਿਨਵ ਭਾਰਤ, ਰਾਸ਼ਟਰੀ ਸਿੱਖ ਸੰਗਤ, ਭਾਰਤੀ ਜਨਤਾ ਪਾਰਟੀ ਵਰਗੀਆਂ ਅਨੇਕਾਂ ਸੰਸਥਾਵਾਂ ਹਨ ਜਿਹਨਾਂ ਦਾ ਮੁੱਖ ਮੰਤਵ ਭਾਰਤ ਦੇ ਗੈਰ ਹਿੰਦੂ ਧਰਮ ਨਾਲ ਸਬੰਧਿਤ ਲੋਕਾਂ ਦੇ ਧਰਮ ਅਤੇ ਕੌਮਾਂ ਦੀ ਅੱਡਰੀ ਹੋਂਦ ਨੂੰ ਖਤਮ ਕਰਕੇ ਉਹਨਾਂ ਨੂੰ ਹਿੰਦੂ ਬਣਾਉਣਾ ਅਤੇ ਦਰਸਾਉਣਾ ਹੈ।

ਇਹਨਾਂ ਸਮੂਹ ਫਿਰਕਾਪ੍ਰਸਤ ਸੰਸਥਾਵਾਂ ਦੀ ਮਾਂ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਅਤੇ ਮੋਹਨ ਭਾਗਵਤ ਇਸਦਾ ਮੁਖੀ ਹੈ। ਇਹ ਵਿਅਕਤੀ ਗਾਹੇ-ਬਗਾਹੇ ਸਿੱਖ ਕੌਮ ਪ੍ਰਤੀ ਆਪਣੀ ਸੌੜੀ, ਫਿਰਕੂ ਅਤੇ ਮਾਰੂ ਸੋਚ ਦਾ ਪ੍ਰਗਟਾਵਾ ਕਰਦਾ ਹੋਇਆ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਅਕਸਰ ਹੀ ਆਖਦਾ ਰਹਿੰਦਾ ਹੈ। ਆਪਣੀ ਇਸੇ ਕੂਟਨੀਤਕ ਅਤੇ ਗੰਦੀ ਕੁਚਾਲ ਨੂੰ ਸਫਲ ਕਰਨ ਲਈ ਇਹਨਾਂ ਨੇ ਸਿੱਖੀ ਦਿੱਖ ਵਾਲੇ ਕੁੱਝ ਜਰਖਰੀਦਾਂ ਨੂੰ ਮੋਹਰਾ ਬਣਾ ਰਾਸ਼ਟਰੀ ਸਿੱਖ ਸੰਗਤ ਬਣਾ ਰੱਖੀ ਹੈ। ਜਿਸ ਰਾਹੀਂ ਇਹ ਸਿੱਖ ਸੰਸਥਾਵਾਂ ਵਿੱਚ ਆਪਣੇ ਹਿੰਦੂਤਵੀ ਸੋਚ ਵਾਲੇ ਬੰਦੇ ਵਾੜ ਰਹੇ ਹਨ ਉੱਥੇ ਸਿੱਖ ਸਿਧਾਂਤ ਨੂੰ ਮਲੀਆਮੇਟ ਕਰਨ ਦਾ ਕੋਈ ਵੀ ਵੇਲਾ ਖੁੰਝਣ ਨਹੀਂ ਦਿੰਦੇ।

ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ

ਬਰਤਾਨੀਆਂ ਵਿੱਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ 30 ਜੁਲਾਈ ਸ਼ਨੀਵਾਰ ਨੂੰ ਇੱਕ ਵਜੇ ਤੋਂ ਚਾਰ ਵਜੇ ਤੱਕ ਇਸਦੇ ਮੁੱਖ ਸੰਮੇਲਨ ਦਾ ਜ਼ਬਰਦਸਤ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਸਮੂਹ ਸਿੱਖ ਸੰਸਥਾਵਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਇਸ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

ਜਿ਼ਕਰਯੋਗ ਹੈ ਕਿ ਮੋਗਨ ਭਾਗਵਤ ਸੱਤ ਦਿਨਾਂ ਦੇ ਦੌਰੇ ‘ਤੇ ਇੰਗਲੈਂਡ ਵਿੱਚ ਹੈ ਅਤੇ ਉਸ ਵਲੋਂ ਹਿੰਦੂਤਵ ਨੂੰ ਪ੍ਰਮੋਟ ਕਰਨ ਅਤੇ ਦੂਜੀਆਂ ਕੌਮਾਂ, ਧਰਮਾਂ ਦਾ ਨਾਮੋ-ਨਿਸ਼ਾਨ ਮਿਟਾ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀਆਂ ਵਿਊਂਤਾਂ ਬਣਾਈਆਂ ਜਾ ਰਹੀਆਂ ਹਨ। ਇਸੇ ਹੀ ਮਕਸਦ ਦੀ ਪੂਤਰੀ ਲਈ ਇਹ ਇੰਗਲੈਂਡ ਆਇਆ ਹੈ। ਇਸ ਖਿਲਾਫ ਰੋਸ ਮੁਜਾਹਰਾ Hertfordshire county show, The Showground , Dunstable  Road , Redbourn . AL3 7 PT ਵਿਖੇ ਹੋਵੇਗਾ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਵਲੋਂ ਸਿੱਖ ਸੰਗਤਾਂ ਨੂੰ ਸਨਿਮਰ ਸੱਦਾ ਗਿਆ ਕਿ ਆਉ! ਇਸ ਖਿਲਾਫ ਰੋਸ ਮੁਜਾਹਰੇ ਵਿੱਚ ਸ਼ਾਮਲ ਹੋ ਕੇ ਇਸ ਕੱਟੜ ਹਿੰਦੂਤਵੀ ਆਗੂ ਨੂੰ ਦੱਸ ਦੇਈਏ ਕਿ ਸਿੱਖ ਇੱਕ ਵੱਖਰੀ ਕੌਮ ਅਤੇ ਵੱਖਰਾ ਧਰਮ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version