Site icon Sikh Siyasat News

ਪੰਜਾਬ ਵਿੱਚ ਖੇਤੀਬਾੜੀ ਦੀ ਹੰਢਣਸਾਰਤਾ ਮੌਜੂਦਾ ਜਲਵਾਯੂ ਪਰਿਵਰਤਨ ਦੇ ਸੰਦਰਭ ਵਿੱਚ ਵਿਚਾਰ ਗੋਸ਼ਟਿ

ਚੰਡੀਗੜ੍ਹ – ਪੰਜਾਬ ਦਾ ਮੌਜੂਦਾ ਖੇਤੀਬਾੜੀ ਮਾਡਲ ਦੋ ਜਾਂ ਤਿੰਨ ਫਸਲੀ ਹੈ। ਖੇਤੀਬਾੜੀ ਵਿੱਚ ਵਧੇਰੇ ਰਸਾਇਣਾਂ ਦੀ ਵਰਤੋਂ ਹੋਣ ਕਰਕੇ ਮਿੱਟੀ, ਮਨੁੱਖ ਅਤੇ ਪਸ਼ੂ-ਪੰਛੀਆਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਮੁਨਾਫ਼ੇ ਨੂੰ ਮੁੱਖ ਰੱਖ ਕੇ ਬੀਜੀਆਂ ਜਾਣ ਵਾਲੀਆਂ ਦੋ ਜਾਂ ਤਿੰਨ ਫਸਲਾਂ ਦੇ ਕਾਰਨ ਹੋਰ ਕਈ ਅਸਰਾਂ ਦੇ ਨਾਲ-ਨਾਲ ਦੂਜੀਆਂ ਫ਼ਸਲਾਂ ਹੇਠ ਰਕਬਾ ਘੱਟ ਰਿਹਾ ਹੈ। ਇਸ ਸਮੇਂ ਮੌਸਮੀ ਤਬਦੀਲੀ ਬਹੁਤ ਤੇਜ਼ੀ ਨਾਲ ਆ ਰਹੀ ਹੈ; ਸਰਦੀਆਂ ਛੋਟੀਆਂ ਹੋ ਰਹੀਆਂ ਹਨ, ਬਹਾਰ ਖ਼ਤਮ ਹੋਣ ਦੇ ਕਿਨਾਰੇ ਹੈ ਅਤੇ ਹਰ ਵਾਰੀ ਗਰਮੀ ਪਹਿਲਾਂ ਨਾਲੋਂ ਵਧੇਰੇ ਪੈਂਦੀ ਹੈ, ਜਿਸ ਦਾ ਖੇਤੀ ਦੇ ਉਤਪਾਦਨ ਉੱਤੇ ਅਸਰ ਪੈਣਾ ਲਾਜ਼ਮੀ ਹੈ। ਅਜਿਹੇ ਸਮੇਂ ਵਿੱਚ ਖੇਤੀ ਦੀ ਹੰਢਣਸਾਰਤਾ ਇਕ ਵਿਚਾਰਨਯੋਗ ਵਿਸ਼ਾ ਬਣ ਚੁਕਿਆ ਹੈ।

ਇਸ ਵਿਸ਼ੇ ਤੇ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਇਕ ਵਿਚਾਰ ਗੋਸ਼ਟੀ ਰੱਖੀ ਗਈ ਹੈ, ਜਿਸ ਵਿਚ ਮੌਜੂਦਾ ਸਮੇਂ ਦੇ ਖੇਤੀਬਾੜੀ ਮਾਡਲ ਨੂੰ ਵਿਚਾਰਨ ਦੇ ਨਾਲ-ਨਾਲ ਖੇਤੀਬਾੜੀ ਦੀ ਹੰਢਣਸਾਰਤਾ ਵਿੱਚ ਤਕਨੀਕ ਕਿਵੇਂ ਸਹਾਇਤਾ ਕਰ ਸਕਦੀ ਹੈ? ਖੇਤੀਬਾੜੀ ਦੇ ਕਿਸ ਮਾਡਲ ਨੂੰ ਅਮਲ ਦੇ ਰੂਪ ਵਿੱਚ ਅਪਣਾਇਆ ਜਾ ਸਕਦਾ ਹੈ? ਵਰਗੇ ਸਵਾਲਾਂ ਨੂੰ ਵਿਚਾਰਿਆ ਜਾਵੇਗਾ।

ਇਹ ਵਿਚਾਰ-ਗੋਸ਼ਟਿ 28 ਮਈ, ਸਥਾਨ – ਗੋਸ਼ਟਿ ਮੀਟਿੰਗ ਹਾਲ, ਮਾਰਕਿਟ ਕਮੇਟੀ ਦਫਤਰ ਦਾਣਾ ਮੰਡੀ, ਸੁਲਤਾਨਪੁਰ ਲੋਧੀ ਦਿਨ ਐਤਵਾਰ ਸਵੇਰੇ 10 ਵਜੇ ਰੱਖੀ ਗਈ ਹੈ। ਇਸ ਵਿਚਾਰ ਗੋਸ਼ਟਿ ਵਿਚ ਮਲਕੀਤ ਸਿੰਘ (ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ), ਡਾ. ਜਸਪਾਲ ਸਿੰਘ (ਖੇਤੀਬਾੜੀ ਵਿਕਾਸ ਅਫਸਰ, ਸੁਲਤਾਨਪੁਰ ਲੋਧੀ), ਸ. ਗੁਰਪ੍ਰੀਤ ਸਿੰਘ ਦਬੜੀਖਾਨਾ (ਕੁਦਰਤੀ ਖੇਤੀ ਮਾਹਿਰ), ਕੁਲਦੀਪ ਸਿੰਘ (ਏਕਮ ਕਿਸਾਨ) ਆਦਿ ਬੁਲਾਰੇ ਵਿਚਾਰਾਂ ਦੀ ਸਾਂਝ ਪਾਉਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version