Site icon Sikh Siyasat News

ਬਰਾਕ ਉਬਾਮਾ ਖਿਲਾਫ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ਾਂ ਅਧੀਨ ਸ਼ਿਕਾਇਤ ਦਰਜ਼

ਅਲਾਹਾਬਾਦ ( 11 ਫਰਵਰੀ, 2015): ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਕੀਤੀ ਬਿਆਨਬਾਜ਼ੀ ਵਿੱਚ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਖਰਾਬ ਕਰਨ ਦੇ ਦੋਸ਼ ਅਧੀਨ ਉਸ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।

ਬਰਾਕ ਉਬਾਮਾ ਅਤੇ ਨਰਿੰਦਰ ਮੋਦੀ (ਫਾਇਲ ਫੋਟੋ)

ਸ਼ੁਸ਼ੀਲ ਕੁਮਾਰ ਮਿਸ਼ਰਾ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ਼ ਕਰਵਾਉਦਿਆਂ ਇਹ ਦੋਸ਼ ਲਾਇਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਨੇ “ਭਾਰਤ ਦੀ ਧਰਮ ਨਿਰਪੱਖ ਛਵੀ” ਨੂੰ ਨੁਕਸਾਨ ਪਹੁਚਾਇਆ ਹੈ, ਜਿਹੜਾ ਕਿ ਸ਼ਿਕਾਇਤ ਕਰਤਾ ਅਨੁਸਾਰ ਧਰਮ ਨਿਰਪੱਖ ਦੇਸ਼ ਹੈ।

ਜੁਡੀਸ਼ੀਅਲ ਮੈਜ਼ਿਸਟ੍ਰੇਟ ਨੀਲਮਾ ਸਿੰਘ ਦੀ ਅਦਾਲਤ ਸਾਹਮਣੇ ਦਰਜ਼ ਕਰਵਾਈ ਸ਼ਿਕਾਇਤ ਵਿੱਚ ਮਿਸ਼ਰਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਬਾਰਕ ਉਬਾਮਾ ਖਿਲਾਫ ਭਾਰਤੀ ਸੰਵਿਧਾਨ ਦੀ ਧਾਰਾ 500 ਅਧੀਨ ਮੁਕੱਦਮਾ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ।

ਅਦਾਲਤ ਨੇ ਇਸਤੇ 18 ਫਰਵਰੀ ਦੀ ਤਰੀਕ ਨੂੰ ਸੁਣਵਾਈ ਤੈਅ ਕੀਤੀ ਹੈ।

ਕਾਨੂੰਨੀ ਮਾਹਿਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਖਿਲਾਫ ਇਹ ਸ਼ਿਕਾਇਤ ਭਾਰਤੀ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਦੀ । ਉਬਾਮਾ ਨੂੰ ਪ੍ਰਾਪਤ ਰਾਜਸੀ ਅਧਿਕਾਰ ਅਤੇ ਅਦਾਲਤ ਦੇ ਕਾਰਜ਼ ਖੇਤਰ ਦੇ ਆਧਾਰ ‘ਤੇ ਇਹ ਸ਼ਿਕਾਇਤ ਖਾਰਜ਼ ਹੋ ਜਾਵੇਗੀ।

ਇੱਤੈ ਇਹ ਵਰਨਣਯੋਗ ਹੈ ਕਿ ਅੰਰੀਕੀ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਆਪਣੀ ਭਾਰਤੀ ਫੇਰੀ ਦੌਰਾਨ ਧਾਰਮਕਿ ਅਸਹਿਣਸ਼ੀਲਤਾ ਦੇ ਮੁੱਦੇ ‘ਤੇ ਭਾਰਤ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version