ਜਲੰਧਰ (14 ਦਸੰਬਰ, 2010): ਸਰਬ ਭਾਰਤੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੀਡੀਆ ਸਲਾਹਕਾਰ ਸ੍ਰ. ਗੁਰਪਿਆਰ ਸਿੰਘ ਵੱਲੋਂ “ਸਿੱਖ ਸਿਆਸਤ” ਨੂੰ ਬਿਜਲ ਸੁਨੇਹੇਂ ਰਾਹੀਂ ਭੇਜੀ ਜਾਣਕਾਰੀ ਅਨੁਸਾਰ ਆਪਣੇ ਮਾਰਸ਼ਲ ਆਰਟ ਨਾਲ ਜੌਹਰ ਦਿਖਾ ਚੁੱਕੇ ਅਤੇ ਪੂਰੀ ਦੁਨੀਆ ਵਿਚ ਤਹਿਲਕਾ ਮਚਾ ਚੁੱਕੀ ਬੀਰ ਖਾਲਸਾ ਗਤਕਾ ਦਲ ਤਰਨਤਾਰਨ ਦੀ ਟੀਮ ਹੁਣ ਸਿੰਘਾਪੁਰ ਅਤੇ ਮਲੇਸ਼ੀਆ, ਉਥੋਂ ਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਆਪਣਾ ਜੌਹਰ ਵਿਖਾਏਗੀ। ਬੀਰ ਖਾਲਸਾ ਗਤਕਾ ਦਲ ਦੀ ਟੀਮ 21 ਦਸੰਬਰ ਨੂੰ ਦਿੱਲੀ ਤੋਂ ਸਿੰਘਾਪੁਰ ਅਤੇ ਮਲੇਸ਼ੀਆ ਲਈ ਰਵਾਨਾ ਹੋਵੇਗੀ। ਉਨ੍ਹਾਂ ਇਹ ਜਾਣਕਾਰੀ ਸਿੱਖਜ਼ ਫਾਰ ਜਸਟਿਸ ਦੇ ਕੁਆਰਡੀਨੇਟਰ ਅਤੇ ਸਰਬ ਭਾਰਤੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਗਤਕਾ ਫੈਡਰੇਸ਼ਨ ਦੇ ਕੌਮੀ ਸਕੱਤਰ ਜਨਰਲ ਮਨਮੋਹਨ ਸਿੰਘ ਭਾਗੋਵਾਲੀਆ ਦੇ ਹਵਾਲੇ ਨਾਲ ਦਿੱਤੀ ਹੈ।

ਇਸ ਜਾਣਕਾਰੀ ਅਨੁਸਾਰ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੇ ਸਿੱਖ ਗੁਰੂਆਂ ਦੀ ਪਰੰਪਾਰਿਕ ਖੇਡ ਗਤਕੇ ਨੂੰ ਕਲਰ ਟੀ.ਵੀ. ਰਾਹੀ ਪੂਰੀ ਦੁਨੀਆ ਦੇ ਸਾਹਮਣੇ ਲਿਆ ਕੇ ਪੂਰੀ ਦੁਨੀਆ ਨੂੰ ਇਸ ਬਾਰੇ ਜਾਣੂ ਕਰਵਾਇਆ, ਕਿਉਂਕਿ ਇਹ ਅਜੌਕੇ ਸਮੇਂ ਵਿਚ ਸਿੱਖ ਨੌਜਵਾਨਾਂ ਵੱਲੋਂ ਨਸ਼ੇ ਅਤੇ ਪਤਿੱਤਪੁਣੇ ਵਿਚ ਫਸ ਕੇ ਆਪਣੇ ਇਸ ਗੌਰਵਮਾਈ ਵਿਰਸੇ ਨੂੰ ਭੁਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੀਰ ਖਾਲਸਾ ਗਤਕਾ ਦਲ ਦੀ ਟੀਮ ਦੇ ਮੁੱਖੀ ਕੰਵਲਜੀਤ ਸਿੰਘ ਦੀ ਅਗਵਾਈ ਵਿਚ ਦੇਸ਼ ਦੇ ਕੌਨੇ-ਕੌਨੇ ਵਿਚ ਵੱਸੇ ਪੰਜਾਬੀਆਂ ਦੀ ਮੰਗ ਅਨੁਸਾਰ ਆਸਨਸੋਲ (ਵੈਸਟ ਬੰਗਾਲ), ਬਰੇਲੀ, ਦਿੱਲੀ, ਜੰਮੂ, ਝਾਖੜੀ, ਹਿਮਾਚਲ, ਪਟਨਾ ਸਾਹਿਬ, ਆਗਰਾ, ਰਾਜਿਸਥਾਨ, ਮਹਾਰਾਸ਼ਟਰਾ, ਅਸਾਮ ਆਦਿ ਪ੍ਰਦੇਸ਼ਾਂ ਵਿਚ ਗਤਕੇ ਰਾਹੀ ਆਪਣਾ ਜੌਹਰ ਦਿਖਾ ਚੁੱਕੀ ਹੈ। ਦੇਸ਼ ਦੇ ਹੋਰ ਵੀ ਬਹੁਤ ਸਾਰੇ ਹਿੱਸਿਆਂ ਵਿਚੋਂ ਗਤਕਾ ਟੀਮ ਨੂੰ ਉ¤ਥੇ ਆਕੇ ਆਪਣੇ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੰਘਾਪੁਰ ਦੇ ਸਿੱਖ ਪ੍ਰਮੋਟਰ ਬਿਕਰਮ ਸਿੰਘ ਠਕੁਰਾਲ ਅਤੇ ਸਿੰਘਾਪੁਰ ਤੇ ਮਲੇਸ਼ੀਆ ਦੀ ਸਿੱਖ ਸੰਗਤ ਵੱਲੋਂ ਉਚੇਚੇ ਤੌਰ ’ਤੇ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੂੰ ਆਪਣੇ ਮਾਰਸ਼ਲ ਆਰਟ ਦੇ ਜੌਹਰ ਵਿਖਾਉਣ ਲਈ ਸਿੰਘਾਪੁਰ ਲਈ ਬੁਲਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਟੀਮ ਸ. ਮਨਮੋਹਨ ਸਿੰਘ ਭਾਗੋਵਾਲੀਆ, ਗੁਰਿੰਦਰ ਸਿੰਘ, ਨਸੀਬ ਸਿੰਘ ਦੀ ਦੇਖਰੇਖ ਹੇਠ 21 ਦਸੰਬਰ ਨੂੰ ਰਵਾਨਾ ਹੋਵੇਗੀ ਤੇ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਭਾਰਤ ਤੋਂ ਬਾਅਦ ਹੁਣ ਹੋਰਨਾਂ ਮੁਲਕਾਂ ਵਿਚੋਂ ਵੀ ਬੀਰ ਖਾਲਸਾ ਗਤਕਾ ਦਲ ਦੀ ਟੀਮ ਨੂੰ ਗਤਕੇ ਦਾ ਪ੍ਰਦਰਸ਼ਨ ਕਰਨ ਲਈ ਬੁਲਾਇਆ ਜਾ ਰਿਹਾ ਹੈ। ਇਸ ਟੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਵਾਨਾ ਕੀਤਾ ਜਾਵੇਗਾ।

Comments

comments

Leave a Reply

Your email address will not be published. Required fields are marked *