ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਇਕ ਪਾਸੇ ਤਾਂ ਸਰਕਾਰਾਂ ਵਲੋਂ ਕਾਲੀਆਂ ਸੂਚੀਆਂ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਈ ਲਖਵਿੰਦਰ ਸਿੰਘ ,ਜਿੰਨ੍ਹਾਂ ਉਪਰ ਪੰਜਾਬ ਜਾਂ ਹਿੰਦੁਸਤਾਨ ਵਿਚ ਕੋਈ ਕੇਸ ਦਰਜ ਨਹੀਂ ਹੈ, ਉਹ ਜਨਵਰੀ 2009 ਤਕ ਕਈ ਵਾਰ ਪੰਜਾਬ ਆਏ ਪਰ ਜਨਵਰੀ 2009 ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ।ਉਨ੍ਹਾਂ ਦਾ ਨਾਅ 169 ਨਾਵਾਂ ਵਾਲੀ ਕਾਲੀ ਸੂਚੀ ਵਿਚ ਵੀ ਦਰਜ ਨਹੀਂ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਫਿਰ ਵੀ ਪੰਜਾਬ ਆਉਣੋਂ ਰੋਕਿਆ ਜਾ ਰਿਹਾ ਹੈ ।ਵਿਦੇਸ਼ਾਂ ਵਿਚ ਵਸਦੇ ਹਜ਼ਾਰਾਂ ਸਿੱਖਾਂ ਵਾਂਗ ਭਾਈ ਲਖਵਿੰਦਰ ਸਿੰਘ ਦਾ ਵੀ ਇਹ ਦੁਖਾਂਤ ਹੈ ਕਿ ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿਚ ਵੀ ਸ਼ਾਂਮਲ ਨਾਂਹ ਹੋ ਸਕਿਆ।ਇਹ ਅਣ-ਐਲਾਨੀ ਤੇ ਗੈਰ-ਕਨੂੰਨੀ ਪਬੰਦੀ ਅੱਜ ਵੀ ਸਿੱਖਾਂ ਤੇ ਲਾਗੂ ਕਰਕੇ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਮਾਨਸਿਕ ਤਸੀਹੇ ਦੇ ਰਹੀ ਹੈ ।