Site icon Sikh Siyasat News

ਅਜਨਾਲਾ ਮਾਮਲੇ ਵਿੱਚ ਗ੍ਰਿਫਤਾਰ ਬੀਬੀ ਨੂੰ ਅਦਾਲਤ ਨੇ ਫਾਰਗ ਕੀਤਾ

ਅਜਨਾਲਾ/ਅੰਮ੍ਰਿਤਸਰ: ਲੰਘੀ 14 ਅਪ੍ਰੈਲ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤੀ ਗਈ ਇੱਕ ਬੀਬੀ ਨੂੰ ਪੁਲਿਸ ਵੱਲੋਂ ਪਿਛਲੇ ਸਾਲ ਅਜਨਾਲਾ ਠਾਣੇ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਵਿਰੁੱਧ ਦਰਜ ਕੀਤੇ ਗਏ ਮਾਮਲੇ ਵਿੱਚ ਨਾਮਜਦ ਕੀਤਾ ਗਿਆ ਸੀ। ਪੁਲਿਸ ਨੇ 15 ਅਪ੍ਰੈਲ ਨੂੰ ਬਲਾਚੌਰ ਵਾਸੀ ਇਸ ਬੀਬੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 17 ਅਪ੍ਰੈਲ ਤੱਕ ਦਾ ਰਿਮਾਂਡ ਹਾਸਲ ਕੀਤਾ ਸੀ। ਪਰ 17 ਅਪ੍ਰੈਲ ਨੂੰ ਅਜਨਾਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਪਹਿਲੇ ਦਰਜੇ ਦੀ ਜੱਜ ਗੁਰਪ੍ਰੀਤ ਕੌਰ ਦੀ ਅਦਾਲਤ ਵੱਲੋਂ ਬੀਬੀ ਚਨਪ੍ਰੀਤ ਕੌਰ ਨੂੰ ਇਸ ਮਾਮਲੇ ਵਿੱਚੋਂ ਫਾਰਗ (ਡਿਸਚਾਰਜ) ਕਰ ਦਿੱਤਾ ਗਿਆ।

ਪੁਲਿਸ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਕਿ ਚਨਪ੍ਰੀਤ ਕੌਰ ਨੂੰ ਫਰਵਰੀ 2023 ਦੇ ਅਜਨਾਲਾ ਥਾਣੇ ਦੀ ਐਫਆਈਆਰ ਨੰਬਰ 39 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਤਫਤੀਸ਼ ਦੌਰਾਨ ਉਸ ਦੀ ਇਸ ਮਾਮਲੇ ਵਿੱਚ ਕੋਈ ਵੀ ਸ਼ਮੂਲੀਅਤ ਸਾਹਮਣੇ ਨਹੀਂ ਆਈ।

⊕ ਇਹ ਵੀ ਪੜ੍ਹੋ –

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version