Site icon Sikh Siyasat News

ਸਿੱਖ ਬੱਚੇ ‘ਤੇ ਨਸਲੀ ਹਮਲਾ ਕਰਨ ਵਾਲਿਆਂ ਦੀਆਂ ਤਸਵੀਰਾਂ ਪੁਲਿਸ ਨੇ ਨਸ਼ਰ ਕੀਤੀਆਂ

ਮੈਲਬਰਨ (6 ਮਾਰਚ, 2016): ਅਸਟਰੇਲੀਆ ਦੀ ਵਿਕਟੋਰੀਆ ਪੁਲੀਸ ਨੇ ਸਿੱਖ ਵਿਦਿਆਰਥੀ ’ਤੇ ਨਸਲੀ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦੀਆਂ ਫ਼ੋਟੋਆਂ ਨਸ਼ਰ ਕੀਤੀਆਂ ਗਈਆਂ ਹਨ ਜੋ ਸਕੂਲੀ ਵਿਦਿਆਰਥੀ ਹਰਜੀਤ ਸਿੰਘ (13) ’ਤੇ ਹਮਲਾ ਕਰਨ, ਧਮਕਾਉਣ ਅਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ’ਚ ਸ਼ਾਮਲ ਸਮਝੇ ਜਾਂਦੇ ਹਨ।

ਪੁਲੀਸ ਵੱਲੋਂ ਜਾਰੀ ਹੋਈਆਂ ਤਸਵੀਰਾਂ

ਪੁਲਿਸ ਨੇ ਦੋਸ਼ੀਆਂ ਦੀ ਨਿਸ਼ਾਨ ਦੇਹੀ ਕਰਦਿਆਂ ਅੱਜ ਸਥਾਨਕ ਮੀਡੀਆ ਸਣੇ ਆਪਣੇ ਸੋਸ਼ਲ ਪਲੇਟਫ਼ਾਰਮ ਉਤੇ ਦੀਆਂ ਫ਼ੋਟੋਆਂ ਨਸ਼ਰ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੂਰਬੀ ਮੈਲਬਰਨ ਦੇ ਡੌਨਕਾਸਟਰ ਇਲਾਕੇ ’ਚ ਬੱਸ ਸਫ਼ਰ ਦੌਰਾਨ ਦੋ ਸਥਾਨਕ ਮੁੰਡਿਆਂ ਅਤੇ ਇਕ ਕੁੜੀ ਨੇ ਹਰਜੀਤ ਸਿੰਘ ਨੂੰ ਨਸਲੀ ਨਫ਼ਰਤ ਦਾ ਸ਼ਿਕਾਰ ਬਣਾਇਆ ਸੀ। ਇਸ ਮਗਰੋਂ ਹਰਜੀਤ ਸਿੰਘ ਅਤੇ ਉਸ ਦੇ ਮਾਪੇ ਤਣਾਅ ’ਚੋਂ ਗੁਜ਼ਰ ਰਹੇ ਹਨ।

ਇਸ ਮਾਮਲੇ ਦੀ ਜਾਂਚ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਦੀ ਮੀਡੀਆ ਅਫ਼ਸਰ ਬਲਿੰਡਾ ਬੈਟੀ ਨੇ ਕਿਹਾ ਕਿ ਲੜਕੀ ਨੇ ਪਿਛਲੇ ਪਾਸਿਉਂ ਹਰਜੀਤ ਸਿੰਘ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਵੀ ਕੀਤੀ ਸੀ। ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤਿੰਨਾਂ ਦੋਸ਼ੀਆਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਉਹ ਤੁਰੰਤ ਪੁਲੀਸ ਨਾਲ ਸਾਂਝੀ ਕੀਤੀ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version