Site icon Sikh Siyasat News

ਇਰਾਨ ਦੀ ਸੰਸਦ ਅਤੇ ਖੁਮੈਨੀ ਦੀ ਮਜ਼ਾਰ ‘ਤੇ ਹਮਲਾ, 12 ਲੋਕਾਂ ਦੀ ਮੌਤ

ਤੇਹਰਾਨ: ਇਰਾਨ ਦੀ ਰਾਜਧਾਨੀ ‘ਚ ਸੰਸਦ ਦੇ ਅੰਦਰ ਅਤੇ ਇਰਾਨ ਦੇ ਸਾਬਕਾ ਧਾਰਮਕ ਆਗੂ ਅਯਾਤੁਲਾ ਖੁਮੈਨੀ ਦੀ ਮਜ਼ਾਰ ‘ਤੇ ਹੋਈ ਗੋਲਬਾਰੀ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ।

ਇਰਾਨ ਦੇ ਸੰਸਦ ਦਾ ਅੰਦਰਲਾ ਹਾਲ

ਸੰਸਦ ਕੰਪਲੈਕਸ ‘ਚ ਗੋਲੀਬਾਰੀ ਦੀ ਖ਼ਬਰ ਦੇ ਨਾਲ ਕੁਝ ਹੀ ਮਿੰਟਾਂ ‘ਚ ਇਹ ਸਾਫ ਹੋ ਗਿਆ ਸੀ ਕਿ ਇਹ ਇਰਾਨੀ ਸੰਸਦ ‘ਤੇ ਇਕ ਯੋਜਨਾਬੱਧ ਹਮਲਾ ਹੈ।

ਅਯਾਤੁਲਾ ਖੁਮੈਨੀ ਦੀ ਮਜ਼ਾਰ

ਤਸਮੀਨ ਨਿਊਜ਼ ਨੇ ਇਰਾਨੀ ਸੰਸਦ ਦੀ ਖਿੜਕੀ ਦੇ ਬਾਹਰ ਵੱਲ ਇਕ ਵਿਅਕਤੀ ਵਲੋਂ ਗੋਲੀਆਂ ਚਲਾਏ ਜਾਣ ਦੀ ਤਸਵੀਰਾਂ ਜਾਰੀ ਕੀਤੀਆਂ ਸੀ।

ਨਿਊਜ਼ ਏਜੰਸੀ ਦੇ ਮੁਤਾਬਕ, ਅਯਾਤੁਲਾ ਖੁਮੈਨੀ ਦੀ ਮਜ਼ਾਰ ਦੇ ਬਾਹਰ ਇਕ ਬੈਂਕ ਦੇ ਸਾਹਮਣੇ ਇਕ ਹਮਲਾਵਰ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ।

ਇਰਾਨ ਦੀ ਹੀ ਲੇਬਰ ਨਿਊਜ਼ ਏਜੰਸੀ ਦਾ ਕਹਿਣਾ ਹੈ ਕਿ ਦੋ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਮਲੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਵੀ ਮੌਤ ਹੋ ਗਈ ਹੈ।

ਇਰਾਨੀ ਫੌਜੀ

ਇਰਾਨੀ ਮੀਡੀਆ ਮੁਤਾਬਕ ਇਸਲਾਮਿਕ ਸਟੇਟ ਇਸ ਸਾਲ ਕਈ ਵਾਰ ਇਰਾਨ ਦੇ ਅੰਦਰ ਹਮਲਾ ਕਰਨ ਦੀ ਗੱਲ ਕਹਿ ਚੁਕਿਆ ਸੀ।

ਫਰਵਰੀ ਅਤੇ ਮਾਰਚ ‘ਚ ਇਸਲਾਮਿਕ ਸਟੇਟ ਦੇ ਹਫਤਾਵਾਰੀ ਅਰਬੀ ਅਖ਼ਬਾਰ ਅਲ-ਨਾਬਾ ਨੇ ਆਪਣੇ ਪਹਿਲੇ ਪੰਨੇ ‘ਤੇ ਸੰਪਾਦਕੀ ਲਿਖਿਆ ਸੀ, ਜਿਸ ਵਿਚ ਉਸਨੇ ਇਰਾਨ ਦੇ ਘੱਟਗਿਣਤੀ ਸੁੰਨੀ ਮੁਸਲਮਾਨਾਂ ਨੂੰ ਇਰਾਨ ਸਰਕਾਰ ਦੇ ਖਿਲਾਫ ਬਗ਼ਾਵਤ ਕਰਨ ਲਈ ਪ੍ਰੇਰਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version