Site icon Sikh Siyasat News

ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਹੋਇਆ ਹਮਲਾ; 4 ਹਮਲਾਵਰਾਂ ਦੀ ਮੌਤ

ਪਠਾਨਕੋਟ: ਅੱਜ ਸਵੇਰੇ 3.30 ਵਜੇ ਦੇ ਕਰੀਬ ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਕੁਝ ਹਥਿਆਰਬੰਦ ਹਮਲਾਵਰਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ 4 ਹਮਲਾਵਰ ਮਾਰੇ ਗਏ ਹਨ।

ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਹੋਇਆ ਹਮਲਾ

ਫੋਜ ਦੀ ਵਰਦੀ ਵਿੱਚ ਆਏ ਹਮਲਾਵਰਾਂ ਦੀ ਗਿਣਤੀ 4 ਤੋਂ 6 ਦੱਸੀ ਜਾ ਰਹੀ ਹੈ। ਭਾਰਤੀ ਹਵਾਈ ਫੋਜ ਦੇ ਅੱਡੇ ਤੋਂ 7.30 ਵਜੇ ਤੱਕ ਲਗਾਤਾਰ ਗੋਲੀਬਾਰੀ ਦੀ ਆਵਾਜ ਆਉਂਦੀ ਰਹੀ।

ਜਿਕਰਯੋਗ ਹੈ ਕਿ ਬੀਤੇ ਦਿਨ ਕੁਝ ਹਥਿਆਰਬੰਦ ਬੰਦਿਆਂ ਨੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਤੇ ਉਸ ਦੇ ਸਾਥੀ ਮੁਲਾਜਮਾਂ ਨੂੰ ਬੰਦੀ ਬਣਾ ਲਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੁਰੱਖਿਆ ਨੂੰ ਚੌਕਸ ਕਰ ਦਿੱਤਾ ਗਿਆ ਸੀ।

ਇਸ ਹਮਲੇ ਨਾਲ ਨਜਿੱਠਣ ਲਈ ਸੁਰੱਖਿਆਂ ਬਲਾਂ ਦੀ ਮਦਦ ਵਾਸਤੇ 2 ਹੈਲੀਕਾਪਟਰ ਵੀ ਉਡਾਨ ਭਰਦੇ ਨਜਰ ਆਏ।

ਪਠਾਨਕੋਟ ਸਥਿਤ ਭਾਰਤੀ ਹਵਾਈ ਫੋਜ ਦੇ ਅੱਡੇ ਤੇ ਹੋਇਆ ਹਮਲਾ

ਹਮਲੇ ਤੋਂ ਬਾਅਦ ਪਠਾਨਕੋਟ ਜੰਮੂ ਰਾਜਮਾਰਗ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਹਵਾਈ ਅੱਡੇ ਦੇ ਨਾਲ ਲੱਗਦੇ ਸਾਰੇ ਇਲਾਕੇ ਸੀਲ ਕਰ ਦਿੱਤੇ ਗਏ ਹਨ।

ਪੰਜਾਬ ਦੇ ਨਾਲ ਲੱਗਦੇ ਜੰਮੂ ਦੇ ਕਠੂਆ ਜਿਲ੍ਹੇ ਵਿੱਚ ਵੀ ਸੁਰੱਖਿਆ ਇੰਤਜ਼ਾਮ ਵਧਾ ਦਿੱਤੇ ਗਏ ਹਨ ਤੇ ਪੰਜਾਬ ਵਾਲੇ ਪਾਸੇ ਤੋਂ ਆ ਰਹੀ ਆਵਾਜਾਈ ਤੇ ਖਾਸ ਨਜਰ ਰੱਖੀ ਜਾ ਰਹੀ ਹੈ।

ਰੱਖਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਮਾਰਗ ਤੇ ਫੋਜ ਦੀ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਕਿ ਕੋਈ ਹਮਲਾਵਰ ਪੰਜਾਬ ਵਾਲੇ ਪਾਸੇ ਤੋਂ ਜੰਮੂ ਕਸ਼ਮੀਰ ਵਿੱਚ ਦਾਖਿਲ ਨਾ ਹੋ ਸਕੇ।

ਪੰਜਾਬ ਵਿੱਚ ਕੁਝ ਮਹੀਨਿਆਂ ਵਿੱਚ ਹੀ ਇਹ ਅਜਿਹਾ ਦੂਜਾ ਹਮਲਾ ਹੈ ਜਿਸ ਵਿੱਚ ਕਿ ਭਾਰਤ ਦੇ ਸੁਰੱਖਿਆ ਢਾਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਗੁਰਦਾਸਪੁਰ ਦੇ ਕਸਬੇ ਦੀਨਨਾਨਗਰ ਵਿੱਚ ਕੁਝ ਹਮਲਾਵਰਾਂ ਵੱਲੋਂ ਪੁਲਿਸ ਥਾਣੇ ਦੀ ਇਮਾਰਤ ਤੇ ਕਬਜਾ ਕਰ ਲਿਆ ਗਿਆ ਸੀ ਤੇ 12 ਘੰਟੇ ਦੀ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਬਲ ਹਮਲਾਵਰਾਂ ਨੂੰ ਮਾਰਨ ਵਿੱਚ ਕਾਮਯਾਬ ਹੋ ਸਕੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version