ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਐਚ. ਐਸ. ਫੂਲਕਾ ਨੇ ਸੋਮਵਾਰ ਨੂੰ ਕਿਹਾ ਕਿ ਦਲਿਤਾਂ ‘ਤੇ ਹੋਏ ਅਤਿਆਚਾਰ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਜਾਹਿਰ ਕੀਤਾ ਜਾ ਰਿਹਾ ਵਿਰੋਧ ਸਿਰਫ ਇਕ ਡਰਾਮਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਬਾਦਲ ਦਲ ਦੋਵੇਂ ਹੀ ਦਲਿਤਾਂ ਉਤੇ ਅਤਿਆਚਾਰ ਕਰਨ ਲਈ ਬਰਾਬਰ ਦੇ ਜ਼ਿੰਮੇਵਾਰ ਹਨ। ਬਾਦਲ ਦਲ ਦੇ ਕਾਰਜਕਾਲ ਦੌਰਾਨ ਦਲਿਤਾਂ ਉਤੇ ਹੋਏ ਅਤਿਆਚਾਰ ਦਾ ਜ਼ਿਕਰ ਕਰਦੇ ਫੂਲਕਾ ਨੇ ਐਨਸੀਐਸਸੀ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਮਿਸ਼ਨ ਵਲੋਂ ਕੁੱਲ ਸ਼ਿਕਾਇਤਾਂ ਦੀ ਗਿਣਤੀ 2007 ਵਿੱਚ 651 ਤੋਂ ਵੱਧ ਕੇ ਬਾਦਲ ਸ਼ਾਸਨ ਦੌਰਾਨ 12,834 ਤੱਕ ਵੱਧ ਦਰਜ਼ ਕੀਤੀ ਗਈ ਹੈ।
ਫੂਲਕਾ ਨੇ ਕਿਹਾ ਕਿ ਬਾਦਲ ਦਲ ਦੇ ਆਗੂ ਭੀਮ ਟਾਂਕ ਕਤਲ ਕਾਂਡ ਵਿੱਚ ਸ਼ਾਮਲ ਸਨ ਜੋ ਕਿ ਪਿਛਲੇ ਸਰਕਾਰ ਦੌਰਾਨ ਅਬੋਹਰ ਵਿੱਚ ਵਾਪਰਿਆ ਸੀ। ਬਾਦਲ ਦਲ ਦੇ ਆਗੂ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ‘ਤੇ ਇਕ ਦਲਿਤ ਵਰਕਰ ਦੇ ਹੱਥ ਪੈਰ ਵੱਢਣ ਦੀ ਘਿਨਾਉਣੀ ਘਟਨਾ ਬਾਦਲਾਂ ਦੇ ਰਾਜ ਦੌਰਾਨ ਦਲਿਤਾਂ ਦੀ ਸਥਿਤੀ ਦਾ ਸਭ ਤੋਂ ਮਾੜੀ ਉਦਾਹਰਨ ਸੀ। ਇਕ ਹੋਰ ਮਾਮਲੇ ਵਿਚ ਇਕ 20 ਸਾਲਾ ਦਲਿਤ ਨੌਜਵਾਨ ਨੂੰ ਪਿਛਲੇ ਸਾਲ ਮਾਨਸਾ ਜ਼ਿਲ੍ਹੇ ਵਿਚ ਸਰਾਬ ਤਸ਼ਕਰ ਦੇ ਵਿਰੋਧੀ ਸਮੂਹ ਨੇ ਕਤਲ ਕਰ ਦਿੱਤਾ ਸੀ।
ਫੂਲਕਾ ਨੇ ਕਿਹਾ ਕਿ ਸੰਗਰੂਰ ‘ਚ ਘੱਟੋ ਘੱਟ ਦੋ ਦਰਜਨ ਦਲਿਤ ਪਰਿਵਾਰ ਪਿੰਡ ਤੋਂ ਭੱਜ ਗਏ ਸਨ। ਇਸ ਤੋਂ ਇਕ ਹਫਤੇ ਬਾਅਦ ਸਥਾਨਕ ਬਾਦਲ ਦਲ ਦੇ ਆਗੂਆਂ ਨੇ ਜਮੀਨ ਦੀ ਕਾਸ਼ਤ ਦੇ ਮੁੱਦੇ ‘ਤੇ ਝਾਲੂਰ ਪਿੰਡ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ।
ਫੂਲਕਾ ਨੇ ਕਿਹਾ ਕਿ 2017 ਦੇ ਬੀਤੇ ਚੋਣ ਮੁਹਿੰਮ ਦੌਰਾਨ ਕਾਂਗਰਸੀ ਆਗੂ ਚਰਨਜੀਤ ਚੰਨੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਪੰਜਾਬ ਦੇ ਸੂਬੇ ‘ਚ ਦਲਿਤ ਉਤੇ ਹੋਏ ਜ਼ੁਲਮਾਂ ਦੇ ਸਾਰੇ ਕੇਸ ਮੁੜ ਤੋਂ ਖੋਲੇਗੀ, ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿਚ ਸ਼ਿਵ ਲਾਲ ਡੋਡਾ ਨੂੰ ਸਰਪ੍ਰਸਤੀ ਦਿਖਾਉਂਦੀ ਹੈ ਕਿ ਦੋਵੇਂ ਧਿਰਾਂ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਰਾਜ ਦੀ ਤਬਦੀਲੀ ਦੇ ਬਾਵਜੂਦ ਵੀ ਡੋਡਾ ਦੇ ਹਿੱਤਾਂ ਦੀ ਰਾਖੀ ਕਰਨਾ ਜਾਰੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: