Site icon Sikh Siyasat News

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਘਟਨਾ ਤੋਂ ਬਾਅਦ ਕਸ਼ਮੀਰੀ ਵਿਦਿਆਰਥੀ ਦਿੱਲੀ ਪੁਲਿਸ ਦੇ ਨਿਸ਼ਾਨੇ ‘ਤੇ

(ਪੁਰਾਣੀ ਤਸਵੀਰ)

ਨਵੀਂ ਦਿੱਲੀ (21 ਫਰਵਰੀ, 2016): ਦਿੱਲ਼ੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅਫਜ਼ਲ ਗੁਰੂ ਦੀ ਮਨਾਈ ਗਈ ਬਰਸੀ ਤੋਂ ਬਾਅਦ ਦਿੱਲੀ ਵਿੱਚ ਰਹਿੰਦੇ ਕਸ਼ਮੀਰੀ ਵਿਦਿਆਰਥੀ ਦਿੱਲੀ ਪੁਲਿਸ ਦੇ ਨਿਸ਼ਾਨੇ ‘ਤੇ ਹਨ ਅਤੇ ਕਸ਼ਮੀਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।


ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ‘ਚ ਪੜ੍ਹਦੀ ਕਸ਼ਮੀਰੀ ਵਿਦਿਆਰਥਣ ਜੋ ਦੱਖਣੀ ਦਿੱਲੀ ‘ਚ ਰਹਿ ਰਹੀ ਹੈ, ਨੇ ਕਿਹਾ ਕਿ ਜਦੋਂ ਦਾ ਜੇ.ਐਨ.ਯੂ. ‘ਚ ਅਫਜ਼ਲ ਗੁਰੂ ਦੀ ਬਰਸੀ ਮੌਕੇ ਹੋਏ ਸਮਾਗਮ ‘ਚ ਭਾਰਤ ਵਿਰੋਧੀ ਨਾਅਰੇਬਾਜ਼ੀ ਹੋਈ ਹੈ ਉਦੋਂ ਤੋਂ ਹੀ ਪੁਲਿਸ ਕਸ਼ਮੀਰੀ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਕਿਰਾਏ ਦੀਆਂ ਰਿਹਾਇਸ਼ਾਂ ‘ਤੇ ਜਾ ਕੇ ਵਾਰ-ਵਾਰ ਪੁੱਛਗਿੱਛ ਕਰ ਰਹੀ ਹੈ ।

ਇਸ ਹਫਤੇ ਸਵੇਰ ਸਮੇਂ ਦੋ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਪੱਛਿਆ ਕਿ ਉਹ ਨਾਅਰੇ ਲਗਾਉਣ ਵਾਲਿਆਂ ‘ਚੋਂ ਕਿਸੇ ਦੇ ਸੰਪਰਕ ਵਿਚ ਹੈ, ਕੀ ਉਹ ਉਸ ਸਮਾਗਮ ‘ਚ ਸ਼ਾਮਿਲ ਸੀ ਤੇ ਉਨ੍ਹਾਂ ਉਸਦੇ ਪਾਸਪੋਰਟ ਤੇ ਸ਼ਨਾਖ਼ਤੀ ਪੱਤਰ ਬਾਰੇ ਵੀ ਪੁੱਛਿਆ ।ਉਸ ਨੇ ਇਤਰਾਜ ਕਰਦਿਆਂ ਦੱਸਿਆ ਕਿ ਇਸ ਦੌਰਾਨ ਉਸ ਦੇ ਨਾਲ ਕਮਰੇ ‘ਚ ਰਹਿਣ ਵਾਲੀ ਜੋ ਕਿ ਕਸ਼ਮੀਰ ਦੀ ਨਹੀਂ ਸੀ, ਤੋਂ ਕੁਝ ਵੀ ਨਹੀਂ ਪੁੱਛਿਆ ।

ਜੇ.ਐਨ.ਯੂ. ਦੇ ਹੋਸਟਲ ‘ਚ ਰਹਿੰਦੀ ਇਕ ਕਸ਼ਮੀਰੀ ਵਿਦਿਆਰਥਣ ਨੇ ਦੱਸਿਆ ਕਿ ਪੁਲਿਸ ਉਸ ਕੋਲ ਤਾਂ ਨਹੀਂ ਆਈ ਪਰ ਪੁੱਛਗਿੱਛ ਲਈ ਕਸ਼ਮੀਰ ‘ਚ ਉਸ ਦੇ ਘਰ ਜ਼ਰੂਰ ਪਹੁੰਚ ਗਈ ਜਿਸ ਕਰਕੇ ਉਸ ਦੇ ਮਾਪੇ ਉਸਨੂੰ ਵਾਪਸ ਘਰ ਆਉਣ ਲਈ ਜ਼ੋਰ ਪਾ ਰਹੇ ਹਨ ।ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਕੁਝ ਵੀ ਨਹੀਂ ਦੱਸਿਆ ਜਾ ਰਿਹਾ ।

ਜੇ.ਐਨ.ਯੂ. ਵਿਦਿਆਰਥੀ ਸੰਘ ਦੀ ਉਪ ਪ੍ਰਧਾਨ ਸ਼ੇਹਲਾ ਰਸ਼ੀਦ ਸ਼ੋਰ੍ਹਾ ਕਸ਼ਮੀਰੀ ਨੇ ਦੱਸਿਆ ਕਿ ਇਸ ਸਮਾਗਮ ਤੋਂ ਬਾਅਦ ਕਈ ਕਸ਼ਮੀਰੀ ਵਿਦਿਆਰਥੀ ਆਪਣੇ ਘਰਾਂ ਨੂੰ ਚਲੇ ਗਏ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version