ਚੰਡੀਗੜ੍ਹ – ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ। ਇਨ੍ਹਾਂ ਦਿਨਾਂ ਵਿਚ ਸਿੱਖ ਪੰਥ ਦੇ ਹਿਰਦੇ ਉੱਤੇ ਬਹੁਤ ਡੂੰਘੇ ਜ਼ਖਮ ਲਗਾਏ ਗਏ। ਸ੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਦੇ ਫੌਜੀ ਹਮਲੇ ਦੀ ਬਰਸੀ ਮੌਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਵਧਾਵਾ ਸਿੰਘ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਵਿੱਚ ਉਹਨਾਂ ਜੂਨ 1984 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।
ਉਹਨਾਂ ਕਿਹਾ ਕਿ ਅੱਜ ਆਪਾਂ ਜੂਨ 1984 ਦਾ ਉਹ ਖ਼ੂਨੀ ਦਿਹਾੜਾ ਮਨਾ ਰਹੇ ਹਾਂ, ਜਿਸ ਦਿਨ ਭਾਰਤ ਦੀ ਬ੍ਰਾਹਮਣਵਾਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਕੇ ਬੇਕਸੂਰ ਸਿੱਖਾਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਸੀ। ਇਸ ਦਿਹਾੜੇ ਦੀ ਚੀਸ ਅੱਜ ਵੀ ਸਾਡੇ ਸੀਨਿਆਂ ਵਿੱਚ ਹੈ ਅਤੇ ਜ਼ਾਲਮ ਵੱਲੋਂ ਲਾਏ ਸਾਡੇ ਸੀਨਿਆਂ ਤੇ ਜ਼ਖ਼ਮ ਅੱਜ ਵੀ ਹਰੇ ਹਨ। ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਤਾਂ ਸਾਡੇ ਇਹ ਅੱਲੇ ਜ਼ਖ਼ਮ ਮੁੜ ਰਿਸਣ ਲੱਗ ਪੈਂਦੇ ਹਨ। ਭਾਰਤੀ ਹਕੂਮਤ ਵੱਲੋਂ ਹਮਲੇ ਦੌਰਾਨ ਬੱਚਿਆਂ ਅਤੇ ਬੀਬੀਆਂ ਦੀਆਂ ਚੀਕਾਂ, ਬਜ਼ੁਰਗਾਂ ਦੀਆਂ ਆਹਾਂ ਅਤੇ ਪਿਵੱਤਰ ਸਰੋਵਰ ਦੇ ਜਲ ਵਿੱਚ ਤਰਦੀਆਂ ਸਿੱਖਾਂ ਦੀਆਂ ਲਾਸ਼ਾਂ ਦੇ ਦਰਦਨਾਕ ਮੰਜ਼ਰ ਅੱਜ ਵੀ ਸਾਡੀਆਂ ਅੱਖਾਂ ਅੱਗੇ ਆਉਣ ਲੱਗ ਜਾਂਦੇ ਹਨ ਅਤੇ ਸਾਡਾ ਦਰਦ ਹੋਰ ਵਧ ਜਾਂਦਾ ਹੈ। ਇਹ ਹਮਲਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ, ਪਰ ਇਸ ਹਮਲੇ ਪਿੱਛੇ ਕੰਮ ਕਰਦੀ ਅਸਲ ਤਾਕਤ ਉਹ ਬ੍ਰਾਹਮਣਵਾਦੀ ਸੋਚ ਸੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਸਮੇਂ ਤੋਂ ਹੀ ਸਿੱਖੀ ਦੀ ਨਿਆਰੀ ਹੋਂਦ ਹਸਤੀ ਨੂੰ ਖ਼ਤਮ ਕਰਨ ਉੱਤੇ ਤੁਲੀ ਹੋਈ ਹੈ। ਅੱਜ ਜਦੋਂ ਅਸੀਂ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਹਾਂ, ਤਾਂ ਸਾਨੂੰ ਇਹ ਹਕੀਕਤ ਵੀ ਸਵੀਕਾਰ ਕਰਨੀ ਪਵੇਗੀ ਕਿ ਜਦੋਂ ਤੱਕ ਅਸੀਂ ਮੌਜੂਦਾ ਗ਼ੁਲਾਮੀ ਦੇ ਢਾਂਚੇ ਹੇਠ ਰਹਾਂਗੇ, ਸਾਨੂੰ ਅਿਜਹੇ ਹਮਿਲਆਂ ਦਾ ਸਾਹਮਣਾ ਕਰਨਾ ਪੈਂਦਾ ਰਹੇਗਾ ਅਤੇ ਜ਼ਾਲਮਾਂ ਵੱਲੋਂ ਸਾਨੂੰ ਜ਼ਖਮ ਦਿੱਤੇ ਜਾਂਦੇ ਰਿਹਣਗੇ ਤੇ ਦਿੱਤੇ ਹੋਏ ਜ਼ਖ਼ਮ ਮੁੜ-ਮੁੜ ਉਚੇੜੇ ਜਾਂਦੇ ਰਿਹਣਗੇ। ਇਸ ਜ਼ੁਲਮ ਤੋਂ ਬਚਣ ਦਾ ਇੱਕੋ-ਇੱਕ ਹੱਲ ਆਪਣਾ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ‘ਖਾਲ਼ਿਸਤਾਨ’ ਕਾਇਮ ਕਰਨਾ ਹੈ, ਜਿੱਥੇ ਸਿੱਖ ਕਿਸੇ ਹਕੂਮਤ ਦੇ ਗ਼ੁਲਾਮ ਨਾ ਹੋਣ ਅਤੇ ਆਪਣੇ ਧਾਰਿਮਕ ਆਸ਼ੇ ਅਨੁਸਾਰ ਆਜ਼ਾਦੀ ਵਾਲਾ ਜੀਵਨ ਬਤੀਤ ਕਰ ਸਕਣ।
ਜਥੇਦਾਰ ਵਧਾਵਾ ਸਿੰਘ ਨੇ ਕਿਹਾ ਕਿ ਆਪਣੀ ਆਜ਼ਾਦੀ ਦੇ ਪਵਿੱਤਰ ਟੀਚੇ ਨੂੰ ਲੈ ਕੇ ਮੌਜੂਦਾ ਸਿੱਖ ਸੰਘਰਸ਼ ਵਿੱਚ ਸਿੱਖ ਕੌਮ ਦੇ ਵੱਡੇ ਹਿੱਸੇ ਨੇ ਸਰਕਾਰੀ ਜ਼ੁਲਮ ਦੇ ਬਾਵਜੂਦ ਵੱਧ ਚੜ੍ਹ ਕੇ ਹਿੱਸਾ ਪਾਇਆ । ਇਸ ਸੰਘਰਸ਼ ਵਿੱਚ ਜੱਥੇ ਖਾੜਕੂ ਧਿਰਾਂ ਨੇ ਖ਼ੂਨ ਵਹਾ ਕੇ ਯੋਗਦਾਨ ਪਾਇਆ, ਉੱਥੇ ਰਵਾਇਤੀ ਸਿਆਸੀ ਲੀਡਰਿਸ਼ਪ ਨੇ ਸਦਾ ਸਿੱਖ ਕੌਮ ਦੀ ਧੌਣ ਹਿੰਦੂਤਵ ਤਾਕਤਾਂ ਦੇ ਗੋਡੇ ਥੱਲੇ ਦੇਣ ਦਾ ਯਤਨ ਕੀਤਾ ਅਤੇ ਸੰਘਰਸ਼ ਨੂੰ ਨਾ-ਪੂਰਿਆ ਜਾਣ ਵਾਲਾ ਨੁਕਸਾਨ ਪਹੁੰਚਾਇਆ। ਅੱਜ ਵੀ ਕਈ ਸਿੱਖ ਸਿਆਸੀ ਧਿਰਾਂ ਆਪਣੇ ਨਿਜੀ ਮੁਫਾਦਾਂ ਲਈ ਬ੍ਰਾਹਮਣਵਾਦੀ ਤਾਕਤਾਂ ਨਾਲ ਸਮਝੌਤੇ ਕਰਕੇ ਸਿਆਸੀ ਕੁਰਸੀ ਹਾਸਲ ਕਰਨ ਲਈ ਤਰਲੋਮੱਛੀ ਹੋ ਰਹੀਆਂ ਹਨ। ਅਸੀਂ ਇਹਨਾਂ ਕੁਰਸੀ ਦੇ ਭੁੱਖਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਇਹਨਾਂ ਬ੍ਰਾਹਮਣਵਾਦੀਆਂ ਨਾਲ ਸੌਦੇਬਾਜ਼ੀ ਕਰਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਯਤਨ ਕਰੇਗਾ, ਸਿੱਖ ਕੌਮ ਉਨ੍ਹਾਂ ਦਾ ਉਹ ਹਸ਼ਰ ਕਰੇਗੀ ਜੋ ਅੱਜ ਪੰਥ ਦੇ ਵਿਰੋਧ ਵਿੱਚ ਭੁਗਤਣ ਤੋਂ ਬਾਅਦ ਬਾਦਲ ਦਲ ਦਾ ਹੋ ਚੁੱਕਾ ਹੈ। ਪੰਜਾਬ ਦੇ ਸਿੱਖ ਵੋਟਰਾਂ ਨੇ ਉਨ੍ਹਾਂ ਨੂੰ 3 ਸੀਟਾਂ ‘ਤੇ ਲਿਆ ਕੇ ਜ਼ਲੀਲ ਕੀਤਾ ਹੈ, ਪਰ ਉਹ ਬੇਸ਼ਰਮ ਹੋ ਕੇ ਅਜੇ ਵੀ ਭਾਜਪਾ ਨਾਲ ਯਾਰੀਆਂ ਪਾਲਣ ਨੂੰ ਫਿਰਦੇ ਹਨ। ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ ਵਿੱਚ ਕੁਝ ਸਿਆਸੀ ਧਿਰਾਂ ਖ਼ਾਲਿਸਤਾਨ ਦੀ ਗੱਲ ਕਰਦੀਆਂ ਹਨ, ਪਰ ਭਾਰਤੀ ਸੰਵਿਧਾਨ ਦੇ ਘੇਰੇ ਵਿੱਚ ਚੋਣਾਂ ਵੀ ਲੜਨਾ ਚਾਹੁੰਦਆਂ ਹਨ ਅਤੇ ਉਸੇ ਸੰਵਿਧਾਨ ਦੀਆਂ ਸਹੁੰਆਂ ਚੁੱਕ ਕੇ ਅਸੈਂਬਲੀਆਂ ਵਿੱਚ ਵੀ ਜਾਣਾ ਚਾਹੁੰਦੀਆਂ ਹਨ। ਦੂਸਰੇ ਪਾਸੇ ਕੁਝ ਸਿਆਸੀ ਧਿਰਾਂ ਵੱਲੋਂ ਇਹ ਪ੍ਰਭਾਵ ਵੀ ਦਿੱਤਾ ਜਾ ਰਿਹਾ ਹੈ ਕਿ ਜੇਕਰ ਕੋਈ ਗਰਮ ਖਿਆਲੀ ਸੋਚ ਰੱਖਣ ਵਾਲੀ ਪਾਰਟੀ ਚੋਣਾਂ ਜਿੱਤ ਕੇ ਬਹੁਮਤ ਲੈ ਜਾਂਦੀ ਹੈ ਤਾਂ ਸਿੱਖਾਂ ਨੂੰ ਆਜ਼ਾਦੀ ਮਿਲ ਜਾਵੇਗੀ। ਕੁਝ ਆਗੂਆਂ ਵੱਲੋਂ ਖ਼ਾਲਿਸਤਾਨ ਦੇ ਹੱਕ ਵਿੱਚ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਕੁਝ ਲੋਕ ਵਿਦੇਸ਼ਾਂ ਵਿੱਚ ਰਾਏਸ਼ੁਮਾਰੀ ਕਰਵਾ ਕੇ ਸਵਾਲ ਪੁੱਛ ਰਹੇ ਹਨ ਕਿ ਆਜ਼ਾਦੀ ਚਾਹੀਦੀ ਹੈ ਜਾਂ ਨਹੀਂ। ਵਿਦੇਸ਼ਾਂ ਵਿੱਚ ਹੋ ਰਹੇ ਜਨਮਤ ਵਿੱਚ ਖਾਲਿਸਤਾਨ ਦੀ ਅਜ਼ਾਦੀ ਸਬੰਧੀ ਪੁੱਛੇ ਜਾ ਰਹੇ ਸਵਾਲਾਂ ਵਿੱਚ ਇਹ ਵਾਰ ਵਾਰ ਸਾਬਤ ਹੋ ਚੁਕਿਆ ਹੈ ਕਿ ਸਿੱਖਾਂ ਦੀ ਬਹੁਗਿਣਤੀ ਅਜ਼ਾਦੀ ਦੀ ਹਾਮੀ ਹੈ, ਪਰ ਇਹ ਸਾਰੀਆਂ ਧਿਰਾਂ ਇਹ ਸਪੱਸ਼ਟ ਕਰਨ ਵਿੱਚ ਅਸਮਰਥ ਹਨ ਕਿ ਖਾਲਿਸਤਾਨ ਦੀ ਪ੍ਰਾਪਤੀ ਦਾ ਠੋਸ ਰੋਡਮੈਪ ਕੀ ਹੈ? ਅਤੇ ਭਾਰਤ ਤੋਂ ਅਜ਼ਾਦੀ ਲੈਣ ਦਾ ਅਗਲਾ ਪੈਂਤੜਾ ਕੀ ਹੈ ?
ਉਹਨਾਂ ਕਿਹਾ ਕਿ ਸਾਡੇ ਅਨੁਸਾਰ ਮੌਜੂਦਾ ਸੰਘਰਸ਼ ਵਿੱਚ ਆਪਣੀ ਕੁਰਬਾਨੀ ਦੇ ਕੇ ਸ਼ਹੀਦਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਖ ਮਸਲਿਆਂ ਦਾ ਇੱਕੋ-ਇੱਕ ਹੱਲ ਭਾਰਤ ਤੋਂ ਆਜ਼ਾਦੀ ਪ੍ਰਾਪਤ ਕਰਕੇ ਆਪਣਾ ਪ੍ਰਭੂਸੱਤਾ ਸੰਪੰਨ ਦੇਸ਼ ‘ਖ਼ਾਲਿਸਤਾਨ’ ਦੀ ਕਾਇਮੀ ਹੈ। ਸਾਡਾ ਮੰਨਣਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਇੱਕ ਮਜ਼ਬੂਤ, ਆਧੁਨਿਕ ਵਿਉਂਤਬੰਦੀ ਵਾਲੀ ਹਥਿਆਰਬੰਦ ਲੜਾਈ ਤੋਂ ਬਗੈਰ ਨਹੀਂ ਹੋ ਸਕਦੀ। ਜ਼ਮੀਨੀ ਪੱਧਰ ਤੇ ਅਤੇ ਦੇਸ਼ ਵਿਦੇਸ਼ ਵਿੱਚ ਸਿਆਸੀ ਅਤੇ ਸਮਾਜੀ ਪਲੇਟਫਾਰਮਾਂ ‘ਤੇ ਲੜਾਈਆਂ ਜ਼ਰੂਰੀ ਵੀ ਹਨ ਤੇ ਇਸ ਦਾ ਲਹਿਰ ਨੂੰ ਫ਼ਾਇਦਾ ਹੁੰਦਾ ਹੈ, ਪਰ ਸੰਘਰਸ਼ ਦਾ ਮੁੱਖ ਧੁਰਾ ਹਥਿਆਰਬੰਦ ਲਹਿਰ ਹੀ ਹੈ। ਕੌਮੀ ਤਾਕਤ ਨਾਲ ਹੀ ਦੁਸ਼ਮਣ ਨੂੰ ਹਰਾ ਕੇ ਖਾਲਿਸਤਾਨ ਦਾ ਕੌਮੀ ਪਰਚਮ ਦੁਨੀਆ ਦੇ ਦੇਸ਼ਾਂ ਵਿੱਚ ਲਹਿਰਾਇਆ ਜਾਵੇਗਾ ।