Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਾਧ ਸੁਰਜਮੁਨੀ ਕਤਲ ਕਾਂਡ: ਭਾਈ ਨਿਰਮਲ ਸਿੰਘ ਖਰਲੀਆ ਜਮਾਨਤ ‘ਤੇ ਰਿਹਾਅ ਹੋਏ

ਸਾਧ ਸੁਰਜਮੁਨੀ ਕਤਲ ਕਾਂਡ: ਭਾਈ ਨਿਰਮਲ ਸਿੰਘ ਖਰਲੀਆ ਜਮਾਨਤ ‘ਤੇ ਰਿਹਾਅ ਹੋਏ

Nirmal singh Bikaner Jail
ਭਾਈ ਨਿਰਮਲ ਸਿੰਘ ਖਰਲੀਆਂ

ਹਨੂੰਮਨਾਗੜ੍ਹ ਰਾਜਸਥਾਨ(20 ਫਰਵਰੀ 2016): ਸੁਰਜ਼ ਮੁਨੀ ਸਾਧ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਨਿਰਮਲ ਸਿੰਘ ਖਰਲੀਆਂ ਜ਼ਮਾਨਤ ‘ਤੇ ਰਿਹਾਅ ਹੋ ਗਏ ਹਨ। ਰਾਜਸਥਾਨ ਦੀ ਜੈਪੁਰ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਪਿਛਲੇ ਦਿਨੀ ਦਿੱਤੇ ਸਨ।

ਜੂਨ 2012 ਵਿੱਚ ਰਾਜਸਥਾਨ ਦੇ ਸਾਧ ਸੁਰਜ਼ ਮੁਨੀ ਨੇ ਹਰਿਆਣਾ ਦੇ ਕਸਬਾ ਚੌਟਾਲਾ ਕੋਲ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਇੱਕ ਰਜਬਾਹੇ ਵਿੱਚ ਸੁੱਟ ਕੇ ਬੇਅਦਬੀ ਕੀਤੀ ਸੀ ਜਿਸ ਤੋਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

ਸਿੱਖ ਨੌਜਵਾਨਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੈਅਦਬੀ ਨਾ ਸਹਾਰਦਿਆਂ ਉਕਤ ਸਾਧ ਨੂੰ ਸਜ਼ਾ ਦੇਣ ਲਈ ਉਸਦਾ ਸਿਰ ਵੱਢ ਦਿੱਤਾ ਸੀ। ਇਸ ਵਿੱਚ ਪੁਲਿਸ ਨੇ  ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਨਿਰਮਲ ਸਿੰਘ ਖਰਲੀਆਂ, ਭਾਈ ਗੁਰਸੇਵਕ ਸਿੰਘ ਤੇ ਭਾਈ ਅਮ੍ਰਿਤਪਾਲ ਸਿੰਘ ਗੋਲੂਵਾਲ ਨੂੰ ਗ੍ਰਿਫਤਾਰ ਕੀਤਾ ਸੀ।

ਹਨੂੰਮਾਨਗੜ੍ਹ ਦੀ ਸ੍ਰੀ ਦਇਆ ਰਾਮ ਗੋਦਾਰਾ ਦੀ ਅਦਾਲਤ ਨੇ ਬਾਬਾ ਨਗਿੰਦਰ ਸਿੰਘ ਅਤੇ ਭਾਈ ਨਿਰਮਲ ਸਿੰਘ ਖਰਲੀਆ ਨੂੰ 09-09-2014 ਨੂੰ ਉਮਰ ਕੈਦ ਦੀ ਸਜ਼ਾ  ਸੁਣਾਈ ਸੀ, ਜਦਕਿ ਬਾਬਾ ਅਮ੍ਰਿਤਪਾਲ ਸਿੰਘ ਤੇ ਗੁਰਸੇਵਕ ਸਿੰਘ ਧੂਰਕੋਟ ਬਰੀ ਕਰ ਦਿੱਤੇ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਜਸਥਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਬੈਠਕ ਗੁਰਦੁਆਰਾ ਸਿੰਘ ਸਭਾ ਗੰਗਾਨਗਰ ਵਿਖੇ ਹੋਈ ਇਸ ਬੈਠਕ ਵਿਚ ਰਾਜਸਥਾਨ ਵਿਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਵਿਤਕਰੇ , ਪੰਜਾਬੀ ਭਾਸ਼ਾ ਦੇ ਗਠਨ
ਰਾਜਸਥਾਨ ਹਾਈਕੋਰਟ ਨੇ ਸੂਬੇ ਦੀ ਸਰਕਾਰ ਨੂੰ ਹਿਦਾਇਤ ਦਿੱਤੀ ਹੈ ਕਿ ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦਾ ਮਾਮਲਾ 'ਪੱਕੀ ਪੇਰੋਲ' 'ਤੇ ਰਿਹਾਈ ਲਈ ਵਿਚਾਰਿਆ ਜਾਵੇ। ਇਹ ਹੁਕਮ ਰਾਜਸਥਾਨ
ਦਲ ਖਾਲਸਾ ਨੇ ਸਰਕਾਰ ਅਤੇ ਪੁਲਿਸ ਨੂੰ ਕਿਹਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਜ਼ਿੰਮੇਵਾਰ ਔਰਤ ਨੂੰ ਕਥਿਤ ਕਤਲ ਕਰਨ ਵਾਲੇ ਦੋਨਾਂ ਸਿੰਘਾਂ ਉਤੇ ਸਰੀਰਕ ਜਾ
ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੌਰਾਨ ਟੈਕਾਂ ਅਤੇ ਤੋਪਾਂ ਨਾਲ ਲੈਸ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕਰਨ ਵਾਲੇ ਮਹਾਨ ਸਿੱਖ ਸੰਤ ਜਰਨੈਲ ਸਿੰਘ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: