1984 ਵਿਚ ਜੂਝ ਕੇ ਸ਼ਹੀਦ ਹੋਏ ਸਿਕਲੀਗਰ ਸਿੱਖ ਪਰਿਵਾਰ ਦੇ 22 ਸਿੰਘ | ਨਵੰਬਰ 84 ਦੀ ਸਿੱਖ ਦਾਸਤਾਨ

ਨਵੰਬਰ 1984 ਦਾ ਵਰਤਾਰਾ ਸਿੱਖ ਚੇਤਿਆਂ ਵਿੱਚ ਬਹੁਤ ਡੂੰਘਾ ਉੱਕਰਿਆ ਹੋਇਆ ਹੈ। ਨੇੜਲੇ ਇਤਿਹਾਸ ਦੇ ਇਨ੍ਹਾਂ ਦਰਦਨਾਕ ਪੰਨਿਆਂ ਨੂੰ ਚੇਤੇ ਰੱਖਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਇਸ ਜ਼ੁਬਾਨੀ ਇਤਿਹਾਸ ਨੂੰ ਸਾਂਭਣ ਦੇ ਉਪਰਾਲੇ ਵਜੋਂ, ਸਿੱਖ ਸਿਆਸਤ ਨੇ ਪਿਛਲੇ ਵਰ੍ਹੇ ‘ਨਵੰਬਰ 84 ਦੀ ਸਿੱਖ ਦਾਸਤਾਨ ਲੜੀ’ ਸ਼ੁਰੂ ਕੀਤੀ ਸੀ।
