ਨਵ-ਨਿਯੁਕਤ ਅਮਰੀਕੀ ਰਾਜਦੂਤ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਝਗੜਿਆਂ ਦੇ ਨਿਰਵਾਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ – ਦਲ ਖ਼ਾਲਸਾ

ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ ਅਤੇ ਚੱਲ ਰਹੇ ਵਿਵਾਦਾਂ ਦੇ ਨਿਰਵਾਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ।

ਕੀ ਝੋਨਾ ਗੁਨਾਹਗਾਰ ਹੈ ਜਾਂ ਕੱਦੂ ਕਰਨ ਦਾ ਤਰੀਕਾ? ਡਾ. ਦਲੇਰ ਸਿੰਘ ਨਾਲ ਖਾਸ ਗੱਲਬਾਤ ਸੁਣੋ

Interview with Dr. Daler Singh of Punjab Agricultural University

ਪੰਜਾਬ ਵਿੱਚ ਝੋਨੇ ਦੀ ਅੰਨ੍ਹੇਵਾਹ ਖੇਤੀ ਨੂੰ ਅਕਸਰ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਆ ਰਹੀ ਚਿੰਤਾਜਨਕ ਗਿਰਾਵਟ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਹਾਲਾਂਕਿ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਡਾ. ਦਲੇਰ ਸਿੰਘ ਇਸ ਬਾਰੇ ਇੱਕ ਵੱਖਰਾ ਨਜ਼ਰੀਆ ਪੇਸ਼ ਕਰਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅਸਲ ਸਮੱਸਿਆ ਖੁਦ ਝੋਨੇ ਦੀ ਖੇਤੀ ਵਿੱਚ ਨਹੀਂ, ਸਗੋਂ ਝੋਨੇ ਦੀ ਲਵਾਈ ਲਈ ਰਵਾਇਤੀ ਤੌਰ ‘ਤੇ ਵਰਤੀ ਜਾਂਦੀ ‘ਕੱਦੂ ਕਰਨ’ (puddling) ਦੀ ਤਕਨੀਕ ‘ਚ ਹੈ।

ਅਮਰੀਕਾ-ਈਰਾਨ ਤਣਾਅ ਸਿਖਰ ‘ਤੇ: ਟਰੰਪ ਦੀ ਤਹਿਰਾਨ ਨੂੰ ਸਖ਼ਤ ਚੇਤਾਵਨੀ, ਜੰਗ ਦੇ ਬੱਦਲ ਮੰਡਰਾਏ

Iran US tensions

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਇੱਕ ਨਾਜ਼ੁਕ ਮੋੜ ‘ਤੇ ਪਹੁੰਚ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਤਿੱਖੀ ਬਿਆਨਬਾਜ਼ੀ ਅਤੇ ਵੱਡੇ ਪੱਧਰ ‘ਤੇ ਫੌਜੀ ਤਾਇਨਾਤੀ ਨੇ ਇੱਕ ਵੱਡੀ ਖੇਤਰੀ ਜੰਗ ਦਾ ਖਤਰਾ ਪੈਦਾ ਕਰ ਦਿੱਤਾ ਹੈ।