ਚੰਡੀਗੜ੍ਹ – ਸੰਵਾਦ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਵਿਚਾਰ ਪ੍ਰਵਾਹ 5 ਜੂਨ ਤੋਂ 7 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਇਹ ਵਿਚਾਰ ਪ੍ਰਵਾਹ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ ਸਾਰੀ ਦੁਨੀਆਂ ਵਿੱਚ ਮੱਕੜ ਜਾਲ (ਇੰਟਰਨੈੱਟ) ਰਾਹੀਂ ਵੇਖਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਤੰਦਾਂ ਹੇਠਾਂ ਦਿੱਤੀਆ ਗਈਆਂ ਹਨ ਹੈ ਜਿਹਨਾਂ ਨੂੰ ਛੋਹ ਕੇ ਤੁਸੀਂ ਪ੍ਰੋਗਰਾਮ ਲਈ ਰਜਿਸਟਰ ਕਰ ਸਕਦੇ ਹੋ ।
◊ ਪਹਿਲੇ ਦਿਨ ਦੀ ਵਾਰਤਾ
ਵਿਸ਼ਾ : ਜੂਨ ੧੯੮੪ (ਤੀਜਾ ਘੱਲੂਘਾਰਾ) – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ
ਵਾਰਤਾਕਾਰ: ਭਾਈ ਅਜਮੇਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ
੫ ਜੂਨ, ਦਿਨ ਸ਼ੁੱਕਰਵਾਰ, ੫:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ
◊ ਦੂਸਰੇ ਦਿਨ ਦੀ ਵਾਰਤਾ
ਵਿਸ਼ਾ : ਸਿੱਖ ਸਿਧਾਂਤ, ਪ੍ਰੰਪਰਾ, ਅਤੇ ਅਭਿਆਸ ਦੇ ਨਜ਼ਰੀਏ ਤੋਂ ਹਿੰਸਾ ਦੀ ਪੜਚੋਲ
ਵਾਰਤਾਕਾਰ: ਡਾ. ਸਿਕੰਦਰ ਸਿੰਘ ਅਤੇ ਡਾ. ਕੰਵਲਜੀਤ ਸਿੰਘ
੬ ਜੂਨ, ਦਿਨ ਸ਼ਨੀਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ
◊ ਤੀਸਰੇ ਦਿਨ ਦੀ ਵਾਰਤਾ
ਵਿਸ਼ਾ : ਸੰਤ ਜਰਨੈਲ ਸਿੰਘ ਜੀ ਦੀ ਸਖਸ਼ੀਅਤ ਅਤੇ ਪੰਥ ਦੇ ਭਵਿੱਖ ਲਈ ਸੇਧ
ਵਾਰਤਾਕਾਰ: ਭਾਈ ਮਨਧੀਰ ਸਿੰਘ ਅਤੇ ਭਾਈ ਮੋਨਿੰਦਰ ਸਿੰਘ
੭ ਜੂਨ, ਦਿਨ ਐਤਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ