‘ਬਹਿਬਲ ਕਲਾਂ ਕਾਂਡ ਤੋਂ ਪਹਿਲਾਂ ਦੇ ਹਾਲਾਤ ਤੋਂ ਵਾਕਫ਼ ਸਨ ਬਾਦਲ’

ਚੰਡੀਗੜ੍ਹ: ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਤੇ ਪੁਲੀਸ ਕਾਰਵਾਈ ’ਚ ਹੋਈਆਂ ਮੌਤਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਨੇੜਲੇ ਪਿੰਡ ਬਹਿਬਲ ਕਲਾਂ ਵਿੱਚ ਰੋਸ ਪ੍ਰਗਟਾਅ ਰਹੇ ਸਿੱਖਾਂ ’ਤੇ […]
ਸ਼ਾਹਕੋਟ ਜ਼ਿਮਨੀ ਚੋਣ ਦਾ ਐਲਾਨ; 28 ਮਈ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ: ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਬਾਦਲ ਦਲ ਦੇ ਵਿਧਾਇਕ ਅਜੀਤ ਸਿੰਘ ਕੋਹਾੜ ਦੀ 5 ਫਰਵਰੀ, 2018 ਨੂੰ ਹੋਈ ਮੌਤ ਨਾਲ ਖਾਲੀ ਹੋਈ ਸ਼ਾਹਕੋਟ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ 28 ਮਈ, 2018 ਨੂੰ ਹੋਵੇਗੀ। ਅੱਜ ਭਾਰਤੀ ਚੋਣ ਕਮਿਸ਼ਨ ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੱਸਿਆ ਕਿ […]
ਭਾਰਤ ਵਿਚ ਪ੍ਰੈਸ ਦੀ ਅਜ਼ਾਦੀ ਉੱਤੇ ਹਿੰਦੁਤਵੀ ਹਿੰਸਾ ਦਾ ਵਾਰ

ਚੰਡੀਗੜ੍ਹ: ਪ੍ਰੈਸ ਦੀ ਆਜ਼ਾਦੀ ਸਬੰਧੀ ਸੂਚਕ ਅੰਕ ਵਿੱਚ ਭਾਰਤ ਦੀ ਦਰਜਾਬੰਦੀ ਦੋ ਸਥਾਨ ਖਿਸਕ ਕੇ 138 ਉਤੇ ਆ ਗਈ ਹੈ। ਇਹ ਗੱਲ ਇਸ ਮਾਮਲੇ ’ਤੇ ਨਜ਼ਰ ਰੱਖਣ ਵਾਲੇ ਕੌਮਾਂਤਰੀ ਅਦਾਰੇ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ (ਆਰਐਸਐਫ਼) ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਕਹੀ ਹੈ। ਭਾਰਤ ਦੀ ਦਰਜਾਬੰਦੀ ਘਟਣ ਲਈ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਖ਼ਿਲਾਫ਼ ‘ਜਿਸਮਾਨੀ ਹਿੰਸਾ’ ਦੀਆਂ […]
ਅਪਾਹਜ ਸਿਆਸੀ ਕੈਦੀ ਸਾਈਬਾਬਾ ‘ਤੇ ਜੇਲ੍ਹ ਵਿਚ ਹੁੰਦੇ ਤਸ਼ੱਦਦ ‘ਤੇ ਮਨੁੱਖੀ ਅਧਿਕਾਰ ਜਥੇਬੰਦੀ ਨੇ ਫਿਕਰ ਪ੍ਰਗਟ ਕੀਤਾ

ਚੰਡੀਗੜ੍ਹ: ਭਾਰਤ ਦੀ ਨਾਗਪੁਰ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸ਼ਰੀਰ ਤੋਂ ਅਪਾਹਜ ਅਤੇ ਪ੍ਰੋਫੈਸਰ ਜੀ.ਐਨ ਸਾਈਬਾਬਾ ਦੀ ਸਿਹਤ ਪ੍ਰਤੀ ਫਿਕਰ ਪ੍ਰਗਟ ਕਰਦਿਆਂ ਕੈਨੇਡਾ ਦੀ ਸਿੱਖ ਸੰਸਥਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ (W.S.O.) ਨੇ ਕਿਹਾ ਕਿ ਜੇਲ੍ਹ ਵਿਚ ਉਨ੍ਹਾਂ ਦੀ ਹਾਲਾਤ ਬਹੁਤ ਗੰਭੀਰ ਹੈ। ਜਿਕਰਯੋਗ ਹੈ ਕਿ ਸਾਈਬਾਬਾ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਕਾਨੂੰਨ ਅਧੀਨ ਗੈਰਕਾਨੂੰਨੀ ਗਤੀਵਿਧੀਆਂ, […]
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਸਰਕਾਰੀ ਡਿਊਟੀ ’ਚ ਅੜਿੱਕਾ ਡਾਹੁਣ ਦਾ ਕੇਸ ਦਰਜ

ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਥੀਆਂ ਖ਼ਿਲਾਫ਼ ਲੁਧਿਆਣਾ ਦੇ ਥਾਣਾ ਮਾਡਲ ਟਾਊਨ ’ਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਅਸਿਸਟੈਂਟ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਆਪਣੀ ਸ਼ਿਕਾਇਤ ’ਚ ਉਨ੍ਹਾਂ ਦੋਸ਼ ਲਾਇਆ ਕਿ ਬੈਂਸ ਰਿਜਨਲ ਪਾਸਪੋਰਟ ਦਫ਼ਤਰ ’ਚ ਆਪਣੇ ਗੰਨਮੈਨ […]
ਕੈਪਟਨ ਸਰਕਾਰ, ‘ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ’; ਨਵੀਂਆਂ ਲਗਜ਼ਰੀ ਗੱਡੀਆਂ ਦੀ ਡਾਰ ਖਰੀਦਣ ਦੀ ਤਿਆਰੀ

ਚੰਡੀਗੜ੍ਹ: ਪੰਜਾਬ ਦੀ ਆਰਥਿਕ ਕੰਗਾਲੀ ਦਾ ਰੋਣਾ ਰੋਂਦੀ ਕੈਪਟਨ ਸਰਕਾਰ ਦੀ ਗੱਲ ਉਹ ਹੋਈ ਪਈ ਹੈ ਜਿਵੇਂ ‘ਪੱਲੇ ਨੀ ਧੇਲਾ ਕਰਦੀ ਮੇਲਾ ਮੇਲਾ’। ਕੈਪਟਨ ਸਰਕਾਰ ਨੇ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਲਈ ਨਵੀਆਂ ਲਗਜ਼ਰੀ ਗੱਡੀਆਂ ਖ਼ਰੀਦਣ ਦੀ ਤਿਆਰੀ ਵਿੱਢੀ ਹੈ, ਜਿਨ੍ਹਾਂ ਦਾ ਮਾਲੀ ਬੋਝ ਖ਼ਜ਼ਾਨੇ ਦੀਆਂ ਧੂੜਾਂ ਪੁੱਟੇਗਾ। ਮੁੱਖ ਮੰਤਰੀ, ਵਜ਼ੀਰਾਂ, ਸਲਾਹਕਾਰਾਂ, ਓਐਸਡੀਜ਼ ਅਤੇ ਅਫ਼ਸਰਾਂ […]
ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਦਾ ਗੁਰਸਿੱਖੀ ਵਿਚ ਪ੍ਰਪੱਕ ਹੋਣਾ ਲਾਜ਼ਮੀ: ਭਾਈ ਲੌਂਗੋਵਾਲ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਧਾਰਮਿਕ ਅਧਿਆਪਕਾਂ ਦੀ ਅੱਜ ਇਥੇ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਸਟਾਫ਼ ਦਾ ਗੁਰਸਿੱਖੀ ਜੀਵਨ ਵਿਚ ਪ੍ਰਪੱਕ ਹੋਣਾ ਲਾਜ਼ਮੀ ਹੈ ਅਤੇ ਇਸ ਵਿਚ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ […]
ਆਸਾਰਾਮ ਨੂੰ ਬਲਾਤਕਾਰ ਕੇਸ ਵਿਚ ਮੌਤ ਤਕ ਉਮਰ ਕੈਦ ਦੀ ਸਜ਼ਾ

ਜੋਧਪੁਰ: ਅੱਜ ਜੋਧਪੁਰ ਦੀ ਸਥਾਨਕ ਅਦਾਲਤ ਨੇ 2013 ਵਿਚ 16 ਸਾਲਾ ਕੁੜੀ ਨਾਲ ਹੋਏ ਬਲਾਤਕਾਰ ਕੇਸ ਵਿਚ ਫੈਂਸਲਾ ਸੁਣਾਉਂਦਿਆਂ ਆਸਾਰਾਮ ਨੂੰ ਦੋਸ਼ੀ ਐਲਾਨਿਆ ਹੈ। ਜੋਧਪੁਰ ਸੈਂਟਰਲ ਜੇਲ੍ਹ ਵਿਚ ਲੱਗੀ ਅਦਾਲਤ ਵਿਚ ਜੱਜ ਮਧੂਸੂਦਨ ਸ਼ਰਮਾ ਨੇ ਇਹ ਫੈਂਸਲਾ ਸੁਣਾਇਆ। ਗੌਰਤਲਬ ਹੈ ਕਿ ਆਸਾਰਾਮ 2013 ਤੋਂ ਜੋਧਪੁਰ ਜੇਲ੍ਹ ਵਿਚ ਕੈਦ ਹੈ। ਅੱਜ ਆਸਾਰਾਮ ਸਬੰਧੀ ਆਉਣ ਵਾਲੇ ਇਸ […]
ਹਿੰਦੁਤਵੀ ਅਸੀਮਾਨੰਦ ਦਾ ਬਰੀ ਹੋਣਾ: ਜਾਂਚ ਅਜੈਂਸੀ ਐਨ.ਆਈ.ਏ ਦੀ ਨਲਾਇਕੀ ਜਾ ਮਰਜ਼ੀ

ਨਵੀਂ ਦਿੱਲੀ: ਬੀਤੇ ਦਿਨੀਂ ਮੱਕਾ ਮਸਜਿਦ ਧਮਾਕਾ ਕੇਸ ਵਿਚ ਭਾਰਤੀ ਅਦਾਲਤ ਵਲੋਂ ਬਰੀ ਕੀਤੇ ਗਏ ਹਿੰਦੁਤਵੀ ਅਸੀਮਾਨੰਦ ਖਿਲਾਫ ਬਿਆਨ ਦਰਜ ਕਰਾਉਣ ਵਾਲੇ ਸ਼ੇਖ ਅਬਦੁਲ ਕਾਲੀਮ ਨੇ ਕਿਹਾ ਹੈ ਕਿ ਜੇ ਅਸੀਮਾਨੰਦ ਅਤੇ ਉਹ ਚੰਚਲਗੁੜਾ ਜੇਲ੍ਹ ਵਿਚ ਇਕੋ ਸਮੇਂ ਨਜ਼ਰਬੰਦ ਨਹੀਂ ਸਨ ਤਾਂ ਅਸੀਮਾਨੰਦ ਵਲੋਂ ਦਰਜ ਕਰਵਾਏ ਗਏ ਇਕਬਾਲੀਆ ਬਿਆਨ ਵਿਚ ਉਸਦਾ ਨਾਂ ਕਿਵੇਂ ਆਇਆ ਤੇ […]
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਦੀ ਪੁਸਤਕ ’ਚੋਂ ਸਿੱਖ ਗੁਰੂ ਸਾਹਿਬਾਨ ਤੇ ਪੰਜਾਬ ਦਾ ਇਤਿਹਾਸ ਕੱਢਿਆ

ਚੰਡੀਗੜ੍ਹ: ਬਾਰ੍ਹਵੀਂ ਵਿੱਚ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਕਿਤਾਬ ਵਿੱਚੋਂ ਗੁਰੂ ਸਾਹਿਬਾਨ ਅਤੇ ਪੰਜਾਬ ਇਤਿਹਾਸ ਨੂੰ ਅੱਖੋਂ ਪਰੋਖੇ ਕਰਕੇ ਇਕ ਵਾਰ ਫਿਰ ਤੋਂ ਵਿਵਾਦ ਭਖ਼ਾਇਆ ਜਾ ਰਿਹਾ ਹੈ। ਨਵੇਂ ਸੈਸ਼ਨ ਲਈ ਛਪਾਈ ਅਧੀਨ ਪੁਸਤਕ ਨੂੰ ਅਜੇ ਵਿਦਿਆਥੀਆਂ ਤੱਕ ਪਹੁੰਚਣ ਲਈ ਭਾਵੇਂ ਕੁਝ ਦਿਨ ਲੱਗਣਗੇ, ਪਰ ਇਸ ਦੀ ਪੀਡੀਐੱਫ ਫਾਈਲ ਨੂੰ ਲੈ ਕੇ ਪੰਜਾਬ ਦੀਆਂ ਵੱਖ […]
