ਜਾਂ ਤਾਂ ਨਜਰਬੰਦ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਮੈਂ ਚੜਾਈ ਕਰ ਜਾਵਾਂਗਾ: ਬਾਪੂ ਸੂਰਤ ਸਿੰਘ

ਭਾਰਤੀ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨਜਰਬੰਦ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੇ ਦਿ੍ਰੜ ਇਰਾਦੇ ਨਾਲ ਕਿਹਾ ਕਿ ਜਾਂ ਤਾਂ ਨਜਰਬੰਦ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਮੈਂ ਆਪਣੀ ਚੜਾਈ ਕਰ ਜਾਵਾਂਗਾ।

ਮਸਰਤ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਕਸ਼ਮੀਰ ਮੁਕੰਮਲ ਬੰਦ ਰਿਹਾ

ਕਸ਼ਮੀਰੀ ਅਜ਼ਾਦੀ ਦੇ ਸਮਰਥੱਕ ਆਗੂ ਮੁਸਲਿਮ ਲੀਗ ਦੇ ਸਰਪ੍ਰਸਤ ਤੇ ਹੂਰੀਅਤ ਆਗੂ ਮਸਰਤ ਆਲਮ ਭੱਟ ‘ਨੂੰ ਗ੍ਰਿਫਤਾਰ ਕਰਕੇ ਜੇਲ ਬੰਦ ਕਰਨ ਦੇ ਰੋਸ ਵਜੋਂ ਹੂਰੀਅਤ ਦੇ ਧੜੇ ਜਿਸ ਦੀ ਅਗਵਾਈ ਸਈਦ ਅਲੀ ਸ਼ਾਹ ਗਿਲਾਨੀ ਕਰਦੇ ਹਨ ਦੇ ਸੱਦੇ ‘ਤੇ ਕਸ਼ਮੀਰ ਮੁਕੰਮਲ ਬੰਦ ਰਿਹਾ।

‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਪੈਗ਼ਾਮ: “ਅਸੀਂ ਜਿਊਂਦੇ, ਅਸੀਂ ਜਾਗਦੇ …”

ਤਕਨੀਕ, ਕਲਾ, ਕਾਰੀਗਰੀ-ਇਹ ਸਭ ਜਾਦੂ ਦੀਆਂ ਖੇਡਾਂ ਹਨ। ਇਨ੍ਹਾਂ ਨੂੰ ਕੁਝ ਪਲਾਂ ਲਈ ਲਾਂਭੇ ਕਰਕੇ ਹਰ ਉਸ ਵੀਰ ਤੇ ਭੈਣ ਨੂੰ ਇਹ ਫਿਲਮ ਵੇਖਣੀ ਚਾਹੀਦੀ ਹੈ, ਕਿਉਂਕਿ ਇਸ ਫਿਲਮ ਦਾ ਲੁਕਿਆ ਸੰਦੇਸ਼ ਇਹੋ ਹੈ ਕਿ ਭਾਵੇਂ ਹਰ ਪੱਤਾ-ਪੱਤਾ ਸਾਡਾ ਵੈਰੀ ਬਣ ਜਾਵੇ ਤਾਂ ਵੀ ਸਾਡਾ ਇਹੋ ਸੰਦੇਸ਼ ਹੋਵੇਗਾ ਕਿ ਅਸੀਂ ਜਿਊਂਦੇ ਹਾਂ, ਅਸੀਂ ਜਾਗਦੇ ਹਾਂ।

ਸਵਿੱਟਜ਼ਰਲੈਂਡ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ ਗਏ

ਲਾਂਗਨਥਾਲ ਸਵਿੱਟਜ਼ਰਲੈਂਡ ਵਿਖੇ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆਂ ਗਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਪਹੁੰਚੀਆਂ।

ਵਿਸ਼ਵ ਕ੍ਰਿਕਟ ਕੱਪ ਦੌਰਾਨ ਕ੍ਰਿਪਾਨਧਾਰੀ ਸਿੱਖਾਂ ਨੂੰ ਖੇਡ ਮੈਦਾਨ ਵਿੱਚ ਦਾਖਲ ਨਾ ਹੋਣ ਦੇਣ ਮਾਮਲੇ ‘ਤੇ ਕੀਤਾ ਅਫਸੋਸ ਪਰਗਟ

ਕ੍ਰਿਕਟ ਵਿਸ਼ਵ ਕੱਪ 2015 ਦੇ ਪੂਲ ਮੈਚਾਂ ‘ਚ ਭਾਰਤ-ਜ਼ਿੰਬਬਾਵੇ ਦੌਰਾਨ ਖੇਡੇ ਗਏ ਮੈਚ ਦੌਰਾਨ 7 ਸਿੰਘਾਂ ਨੂੰ ਕ੍ਰਿਪਾਨ ਪਹਿਨਣ ਕਰਕੇ ਰੋਕਿਆ ਗਿਆ ਸੀ, ਜਿਸਦੀ ਸ਼ਿਕਾਇਤ ਨਿਊਜ਼ੀਲੈਂਡ ਵਲੋਂ ਹਿਊਮਨ ਰਾਈਟਸ ਕਮਿਸ਼ਨ ਕੋਲ ਧਾਰਮਿਕ ਚਿੰਨ੍ਹ ਰੋਕਣ ਖਿਲਾਫ ਸ਼ਿਕਾਇਤ ਕੀਤੀ ਗਈ ਸੀ।

ਬਾਪੂ ਸੂਰਤ ਸਿੰਘ ਦੇ ਸਪੱਤਰ ਰਵਿੰਦਰਜੀਤ ਸਿੰਘ ਗੋਗੀ ਨੂੰ ਰਿਹਾਅ ਕਰਵਾਉਣ ਲਈ ਉਬਾਮਾ ਨੂੰ ਅਪੀਲ

ਬਰਮਿੰਘਮ (24 ਅਪ੍ਰੈਲ, 2015): ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ 17 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਦੇ ਅਮਰੀਕੀ ਨਾਗਰਿਕ ਸਪੁੱਤਰ ਭਾਈ ਰਵਿੰਦਰਜੀਤ ਸਿੰਘ ਗੋਗੀ ਨੂੰ ਪੰਜਾਬ ਪੁਲਿਸ ਵੱਲੋਂ ਅਮਨ ਸ਼ਾਂਤੀ ਦੇ ਨਾਮ ‘ਤੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਕੇ ਜੇਲ ਭੇਜਣ ਦੇ ਮਾਮਲੇ ਵਿੱਚ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਰਿਹਾਅ ਕਰਵਾਉਣ ਦੀ ਅਪੀਲ਼ ਕੀਤੀ ਹੈ।

ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਅਗੇਤੀ ਰਿਹਾਈ ਦੇ ਰਾਹ ਵਿਚ ਵੱਡਾ ਰੋੜਾ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਅਤੇ ਪੰਜਾਬ ਦਾ ਮੁੱਖ ਮੰਤਰੀ ਬਾਦਲ ਵੀ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਈ ਚਿੱਠੀਆਂ ਲਿਖਣ ਦਾ ਦਾਅਵਾ ਕਰਦਾ ਹੈ ਪਰ ਉਹਨਾਂ ਦਾ ਪੁਲਸ ਮੁੱਖੀ ਝੂਠੀਆਂ ਦਲੀਲਾਂ ਦੇ ਕੇ ਰਿਹਾਈ ਦੇ ਦਾਅਵਿਆਂ ਨੂੰ ਨਿੱਤ ਬਦਲਵੇਂ ਬਿਆਨਾਂ ਰਾਹੀਂ ਖਾਰਜ਼ ਕਰਦਾ ਹੈ ਪਰ ਜਿੱਥੇ ਅਸਲ ਕਾਰਵਾਈ ਨੇ ਅਸਰ ਪਾਉਂਣਾ ਹੈ ਉੱਥੇ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ।

ਨਵੀਂ ਆ ਰਹੀ ਫਿਲਮ “ਅਜ਼ਾਦੀ” ਦੀ ਹਮਾਇਤ ਕਰੇਗਾ ਸਿੱਖ ਯੂਥ ਫਰੰਟ

ਅੰਮ੍ਰਿਤਸਰ ( 23 ਅਪ੍ਰੈਲ, 2015): ਨਵੀ ਆ ਰਹੀ ਪੰਜਾਬੀ ਫਿਲਮ ਅਜ਼ਾਦੀ ਦੇ ਵਫਦ ਨੇ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਿਰਕਤ ਕੀਤੀ ਅਤੇ ਸਿੱਖ ਯੂਥ ਫਰੰਟ ਤੋਂ ਫਿਲਮ ਦੇ ਪ੍ਰਚਾਰ ਲਈ ਸਹਿਯੋਗ ਦੀ ਮੰਗ ਕੀਤੀ।ਤਰਸੇਮ ਸਿੰਘ ਭੱਟੀ ਮੁਸਤਫਾਵਾਦੀ ਵੱਲੋਂ ਬਣਾਈ ਜਾ ਰਹੀ ਇਹ ਫਿਲ਼ਮ 12 ਜੂਨ ਨੂੰ ਸੰਸਾਰ ਭਰ ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ।

ਅਮਰੀਕੀ ਕੈਲੰਡਰ ਵਿੱਚ ਦਰਜ਼ ਹੋਏਗਾ ਖਾਲਸਾ ਸਿਰਜਣਾ ਦਿਹਾੜਾ

ਕਾਉਂਕੇ ਕਲਾ (23 ਅਪ੍ਰੈਲ, 2015):ਸਮੁੱਚੇ ਸਿੱਖ ਕੌਮ ਲਈ ਇਹ ਮਾਨ ਅਤੇ ਖੂਸ਼ੀ ਵਾਲੀ ਗੱਲ ਹੈ ਕਿ ਅਗਲੇ ਵਰੇ ਯਾਨੀ 14 ਅਪ੍ਰੈਲ 2016 ਨੂੰ ਖਾਲਸੇ ਦੇ ਸਾਜਨਾ ਦਿਵਸ ਵਜੋ ਜਾਣੇ ਜਾਂਦੇ ਵਿਸਾਖੀ ਦੇ ਤਿਉਹਾਰ ਨੂੰ ਅਮਰੀਕਾ ਆਪਣੇ ਕੈਲੰਡਰ ਤੇ ਛਾਪੇਗਾ ਜਿਸ ਨਾਲ ਸਮੁਚੀ ਦੁਨੀਆਂ ਵਿੱਚ ਪੰਜਾਬੀਅਤ ਤੇ ਪੰਥ ਦਾ ਨਾਂ ਉੱਚਾ ਹੋਇਆ ਹੈ ਤੇ ਸਮੁਚੀ ਦੁਨੀਆਂ ਨੂੰ ਖਾਲਸੇ ਦੇ ਇਸ ਗੌਰਵਮਈ ਤਿਉਹਾਰ ਸਬੰਧੀ ਜਾਣਕਾਰੀ ਵੀ ਮਿਲੇਗੀ।

ਕਸ਼ਮੀਰੀ ਆਗੂ ਮਸਰਤ ਨੂੰ ਗ੍ਰਿਫਤਾਰ ਕਰਕੇ ਫਿਰ ਭੇਜਿਆ ਜੇਲ

ਅਜ਼ਾਦੀ ਦੇ ਹਮਾਇਤੀ ਆਗੂ ਮਸਰਤ ਆਲਮ ਭੱਟ ‘ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਖਤ ਜਨ ਸੁਰੱਖਿਆ ਕਾਨੂੰਨ (ਪੀ. ਐਸ. ਏ.) ਲਾਗੂ ਕੀਤਾ ਤੇ ਉਸ ਨੂੰ ਘਾਟੀ ਤੋਂ ਜੰਮੂ ਦੀ ਇਕ ਜੇਲ੍ਹ ‘ਚ ਭੇਜ ਦਿੱਤਾ ਗਿਆ ।