ਚੰਡੀਗੜ੍ਹ: ਸਿੱਖ ਸਿਆਸਤ ਦੀ ਐਨਡਰਾਇਡ ਐਪ ਤਕਰੀਬਨ ਦੋ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਸੀ, ਜਿਸ ਨੂੰ ਪਾਠਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਪਾਠਕਾਂ ਦੀ ਸਲਾਹ ਮੁਤਾਬਕ ਇਸ ਵਿੱਚ ਲੋੜੀਂਦੇ ਸੁਧਾਰ ਕੀਤੇ ਜਾ ਰਹੇ ਹਨ ਅਤੇ ਨਵੀਂ ਸਹੂਲਤਾ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਅੱਜ ਇਸ ਐਪ ਵਿੱਚ ਨਵੀਂ ਸਹੂਲਤਾਂ ਦੀ ਇਕ ਹੋਰ ਕਿਸ਼ਤ ਜਾਰੀ ਕੀਤੀ ਗਈ ਹੈ ਜਿਸ ਤਹਿਤ ਪਾਠਕ ਹੁਣ ਐਪ ਰਾਹੀਂ ਮਿਲਣ ਵਾਲੇ ਸੁਨੇਹਿਆਂ (ਨੋਟੀਫਿਕੇਸ਼ਨਾਂ) ਦੇ ਵਿਿਸ਼ਆਂ ਦੀ ਚੋਣ ਕਰ ਸਕਣਗੇ ਕਿ ਉਨ੍ਹਾਂ ਨੂੰ ਕਿਨ੍ਹਾਂ ਵਿਿਸ਼ਆਂ ਬਾਰੇ ਸੁਨੇਹੇ ਚਾਹੀਦੇ ਹਨ ਅਤੇ ਕਿਨ੍ਹਾਂ ਬਾਰੇ ਨਹੀਂ।
ਇਸ ਤੋਂ ਇਲਾਵਾ ਐਪ ਵਿੱਚ ਕੁਝ ਹੋਰ ਲੋੜੀਂਦੇ ਸੁਧਾਰ ਕੀਤੀ ਗਏ ਹਨ।
ਸਿੱਖ ਸਿਆਸਾਤ ਐਂਡਰਾਇਡ ਐਪ ਨਵਿਆਉਣ ਲਈ ਇਹ ਤੰਦ ਛੂਹੋ – https://goo.gl/8rWVKL
ਜ਼ਿਕਰਯੋਗ ਹੈ ਕਿ ਸਿੱਖ ਸਿਆਸਤ ਦੀਆਂ ਸਲਾਨਾ ਸੇਵਾਵਾਂ ਸ਼ੁਰੂ ਕਰਵਾ ਕੇ ਪਾਠਕ ਬੋਲਦੀਆਂ ਕਿਤਾਬਾਂ ਅਤੇ ਬੋਲਦੇ ਲੇਖ ਸੁਣ ਸਕਦੇ ਹਨ।