Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਨੂੰ ਸਿਰ ਵਿੱਚ ਬੋਤਲ ਮਾਰ ਕੇ ਜ਼ਖਮੀ ਕਰਨ ਵਾਲੇ ਨੂੰ ਅਦਾਲਤ ਨੇ ਦਿੱਤੀ ਸਜ਼ਾ

ਸਿੱਖ ਨੂੰ ਸਿਰ ਵਿੱਚ ਬੋਤਲ ਮਾਰ ਕੇ ਜ਼ਖਮੀ ਕਰਨ ਵਾਲੇ ਨੂੰ ਅਦਾਲਤ ਨੇ ਦਿੱਤੀ ਸਜ਼ਾ

ਲੰਡਨ (11 ਅਕਤੂਬਰ , 2015): ਸਿੱਖ ਦੁਕਾਨਦਾਰ ਗੁਰਪਾਲ ਸਿੰਘ ‘ਤੇ ਬੋਤਲ ਮਾਰ ਕੇ ਹਮਲਾ ਕਰਨ ਵਾਲੇ 49 ਸਾਲਾ ਰੌਨਾਲਡ ਰਿਚਰਡਸਨ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ।

1097740__d566155029 ਜੂਨ ਨੂੰ ਸ਼ਾਮੀ 4:30 ਵਜੇ ਰਿਚਰਡਸਨ ਨੇ ਨੌਟਿੰਘਮ ਦੇ ਹਲਕੇ ਮਿਡੋਅਸ ਵਿਚ ਸ਼ਰਾਬ ਦੀ ਬੋਤਲ ਸਿੱਖ ਦੁਕਾਨਦਾਰ ਦੇ ਸਿਰ ਵਿਚ ਮਾਰੀ ਪਰ ਉਸ ਦੀ ਮੋਟੀ ਦਸਤਾਰ ਹੋਣ ਕਰਕੇ ਗੰਭੀਰ ਚੋਟ ਤੋਂ ਬਚਾ ਹੋ ਗਿਆ, ਲੇਕਨ ਉਸ ਦੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ ਅਤੇ ਦੋ ਬੱਚਿਆਂ ਦੇ ਪਿਤਾ ਗੁਰਪਾਲ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ।

ਗੁਰਪਾਲ ਸਿੰਘ ਨੇ ਦੱਸਿਆ ਕਿ ਡਾਕਟਰ ਦਾ ਵੀ ਕਹਿਣਾ ਹੈ ਕਿ ਦਸਤਾਰ ਨੇ ਗੰਭੀਰ ਸੱਟ ਤੋਂ ਰੱਖਿਆ ਕੀਤੀ ਹੈ । ਜਿਲ੍ਹਾ ਜੱਜ ਡੇਵਿਡ ਨੋਬਲ ਨੇ ਦੋਸ਼ੀ ਨੂੰ 16 ਹਫਤਿਆਂ ਦੀ ਇੱਕ ਸਾਲ ਲਈ ਲਮਕਵੀਂ ਜੇਲ੍ਹ ਦੀ ਸਜ਼ਾ ਸੁਣਾਈ ਹੈ । ਜਦ ਕਿ 12 ਹਫਤੇ ਸ਼ਾਮੀ 9 ਵਜੇ ਤੋਂ 7 ਵਜੇ ਤੱਕ (ਕਰਫਿਊ) ਘਰੋਂ ਬਾਹਰ ਜਾਣ ‘ਤੇ ਪਾਬੰਧੀ ਲਗਾਉਣ ਤੋਂ ਇਲਾਵਾ 315 ਪੌਾਡ ਅਦਾਲਤੀ ਖ਼ਰਚਾ ਤੇ ਹੋਰ ਖ਼ਰਚਾ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ ਤੇ ਨਾਲ ਹੀ ਚਿਤਾਵਨੀ ਦਿੱਤੀ ਜੇ ਅਦਾਲਤੀ ਕਰਫਿਊ ਦੀ ਉਲੰਘਣਾ ਕੀਤੀ ਤਾਂ ਮੁੜ ਅਦਾਲਤੀ ਕਾਰਵਾਈ ਹੋ ਸਕਦੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਕਸ਼ਮੀਰ ਵਿੱਚ ਹੋ ਰਹੇ ਅਣਮਨੁੱਖੀ ਜ਼ੁਲਮਾਂ ਖਿਲਾਫ ਜਲੰਧਰ ਅਤੇ ਬਰਮਿੰਘਮ ਵਿੱਚ ਹੋ ਰਹੇ ਰੋਸ ਮੁਜਾਹਰਿਆਂ ਵਿੱਚ ਸ਼ਾਮਲ ਹੋਣ ਲਈ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪਹਿਲੀ ਵਾਰ ਬਰਤਾਨੀਆ ਦੀ ਸੰਸਦ ਵਿੱਚ ਮਨਾਇਆ ਗਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪੰਜਾਬ ਪੁਲਿਸ ਵੱਲੋਂ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿਚ ਰੋਸ ਦਾ ਪ੍ਰਗਟਾਵਾ ਕਰ ਰਹੇ ਸਿੱਖਾਂ 'ਤੇ ਪੁਲਿਸ
ਬਰਮਿੰਘਮ ਸ਼ਹਿਰ ਦੀ ਬ੍ਰੋਡ ਸਟਰੀਟ ਵਿਖੇ ਇਕ ਸਿੱਖ ਤੇ ਹੋਏ ਨਸਲੀ ਹਮਲੇ ਦੀ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬ੍ਰਿਟਿਸ਼ ਦੂਤ ਘਰ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: