ਨਵੀਂ ਦਿੱਲੀ (18 ਜੁਲਾਈ 2014): ਪਾਕਿਸਤਾਨ ਸਰਕਾਰ ਨੇ ਮਜ਼ਬੂਤੀ ਨਾਲ ਹਾਫਿਜ਼ ਦਾ ਪੱਖ ਲੈਦਿਆਂ ਕਿਹਾ ਹੈ ਕਿ ਹਾਫਿਜ ਸਈਦ ਦੇ ਖਿਲਾਫ ਕੋਈ ਸਬੂਤ ਨਹੀਂ ਹੈ, ਇਸ ਲਈ ਉਹ ਉਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਨਗੇ।
ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੋ ਲੋਕਾਂ ਦੀ ਆਪਸੀ ਮੁਲਾਕਾਤ ਸੀ। ਬਾਸਿਤ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਵੀ ਇਸ ਮੁਲਾਕਾਤ ਦੇ ਬਾਰੇ ‘ਚ ਪਤਾ ਨਹੀਂ ਸੀ।ਪਿਛਲੇ ਦਿਨੀ ਭਾਰਤੀ ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਪਾਕਿਸਤਾਨ ਗਏ ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਤੇ ਮੁੰਬਈ ਹਮਲੇ ਦੇ ਸਾਜਿਸ਼ਕਰਤਾ ਹਾਫਿਜ ਸਈਦ ਦੀ ਮੁਲਾਕਾਤ ਤੋਂ ਸ਼ੁਰੂ ਹੋਈ ਗਰਮਾ ਗਰਮੀ ਭਾਰਤੀ ਸਿਆਸਤ ਵਿੱਚ ਅਜੇ ਜਾਰੀ ਹੈ ਅਤੇ ਜਿੱਥੇ ਭਾਰਤ ਦੀ ਭਾਜਪਾ ਸਰਕਾਰ ਇਸ ਮੱਸਲੇ ਤੋਂ ਆਪਣੇ ਆਪ ਨੂੰ ਅਲੱਗ ਕਰ ਰਹੀ ਹੈ, ਉੱਥੇ ਪਾਕਿਸਤਾਨ ਨੇ ਵੀ ਇਸ ਮਸਲੇ ਤੋਂ ਪਾਸਾ ਵੱਟਦਿਆਂ ਕਿਹਾ ਕਿ ਉਸਨੂੰ ਇਸਦੀ ਕੋਈ ਜਾਣਕਾਰੀ ਨਹੀਂ ਸੀ। ਦੀ
ਇਹ ਦੋ ਲੋਕਾਂ ਦੀ ਆਪਸੀ ਮੁਲਾਕਾਤ ਸੀ ਹੋਰ ਕੁੱਝ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਉਸਦੇ ਖਿਲਾਫ ਕੋਈ ਸਬੂਤ ਨਹੀਂ ਹਨ। ਅਸੀ ਸਿਰਫ ਕਿਸੇ ਨੂੰ ਖੁਸ਼ ਕਰਨ ਲਈ ਉਸਨੂੰ ਜੇਲ੍ਹ ‘ਚ ਨਹੀਂ ਪਾ ਸਕਦੇ।
ਸਈਅਦ ਖਿਲਾਫ ਅੱਤਵਾਦੀ ਕਾਰਵਾਈ ਵਿੱਚ ਕਥਿਤ ਸ਼ਮੂਲੀਅਤ ਬਾਰੇ ਕੋਈ ਕਾਰਵਾਈ ਨਾ ਕਰਨ ਦੇ ਸਵਾਲ ਦੇ ਜਬਾਬ ਵਿੱਚ ਉਸਨੇ ਆਖਿਆ ਕਿ ਸਈਅਦ ਖਿਲਾਫ ਕਾਨੂੰਨੀ ਕਾਰਵਾਈ ਕੲਨ ਜਾਂ ਮੁਕੱਦਮਾ ਚਲਾਉਣ ਲਈ ਕੋਈ ਸਬੂਤ ਨਹੀਂ ਹਨ, ਇਸਦੇ ਲਈ ਪਾਕਿਸਤਾਨ ਸਰਕਾਰ ਨੂੰ ਪੁਖਤਾ ਸਬੂਤਾਂ ਦੀ ਜਰੂਰਤ ਹੈ।
ਪਕਿਸਤਾਨੀ ਦੂਤ ਅਬਦੁਲ ਬਾਸਿਟ ਨੇ “ਪੈਸ ਕਲੱਬ ਇੰਡੀਆ” ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਸੁਆਲਾਂ ਦਾ ਜਬਾਬ ਦਿੰਦਿਆਂ ਕਿਹਾ ਕਿ ਇਹ ਮੁਲਾਕਾਤ ਦੋ ਵਿਅਕਤੀਆਂ ਦੇ ਵਿੱਚਕਾਰ ਇੱਕ ਨਿੱਜ਼ੀ ਮੁਲਾਕਾਤ ਸੀ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਸਾਲ 2008 ਵਿੱਚ ਬੰਬਈ ‘ਤੇ 26/11 ਦੇ ਫਿਦਾਇਨ ਹਮਲਿਆ ਦਾ ਮੁੱਖ ਸਾਜਿਗ਼ ਕਰਤ ਹਾਫਿਜ਼ ਸਈਅਦ ਨੂੰ ਮੰਨਦੀ ਹੈ।
ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:
Pak says No Evidence against Hafiz Saeed & he can’t be jailed just to please anybody