Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਸਰੇ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਨਸ਼ੇ ਨਾਲ ਹੀ ਹੋਈਆਂ ਹਨ ਨੌਜਵਾਨਾਂ ਦੀਆਂ ਮੌਤਾਂ

ਵਿਸਰੇ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਨਸ਼ੇ ਨਾਲ ਹੀ ਹੋਈਆਂ ਹਨ ਨੌਜਵਾਨਾਂ ਦੀਆਂ ਮੌਤਾਂ

ਚੰਡੀਗੜ੍ਹ: ਬੀਤੇ ਦਿਨਾਂ ਦੌਰਾਨ ਪੰਜਾਬ ਵਿਚ ਨਸ਼ੇ ਕਾਰਨ ਹੋਈਆਂ ਲਗਾਤਾਰ ਮੌਤਾਂ ਬਾਰੇ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਨਸ਼ੇੜੀ ਨੌਜਵਾਨਾਂ ਦੀਆਂ ਮੌਤਾਂ ਚਿੱਟੇ ਦੀ ਵੱਧ ਮਾਤਰਾ ਕਾਰਨ ਹੀ ਹੋਈਆਂ ਹਨ ਜਿਸ ਦੀ ਪੁਸ਼ਟੀ ਵਿਗਿਆਨਕ ਅਧਾਰ ਨਾਲ ਵੀ ਹੋ ਗਈ ਹੈ।

ਗ਼ੌਰਲਤਬ ਹੈ ਕਿ ਨਸ਼ੇ ਨਾਲ ਮੌਤ ਹੋਣ ਦੇ ਸ਼ੱਕੀ ਅਜਿਹੇ 45 ਵਿਅਕਤੀਆਂ ਦੇ ਵਿਸਰੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੌਤਾਂ ਮਾਰਫ਼ੀਨ (ਅਫ਼ੀਮ ਆਧਾਰਿਤ ਨਸ਼ੇ ਹੈਰੋਇਨ, ਸਮੈਕ, ਅਫ਼ੀਮ ਆਦਿ) ਦੀ ਵੱਧ ਮਾਤਰਾ ਲੈਣ ਕਾਰਨ ਹੋਈਆਂ ਹਨ।

ਪੰਜਾਬ ਦੇ ਸਮੁੱਚੇ ਸਿਆਸੀ ਦਲ ਨਸ਼ੇ ਖਤਮ ਕਰਨ ਦੇ ਦਾਅਵੇ ਕਰ ਰਹੇ ਹਨ; ਤਸਵੀਰ ਸਿਰਫ ਪ੍ਰਤੀਕ ਦੇ ਤੌਰ ‘ਤੇ ਵਰਤੀ ਗਈ

‘ਟ੍ਰਿਬਿਊਨ’ ਵਲੋਂ ਛਾਪੀ ਜਾਣਕਾਰੀ ਮੁਤਾਬਕ ਪਹਿਲੀ ਮਈ ਤੋਂ 25 ਜੁਲਾਈ ਦੌਰਾਨ ਸੂਬਾ ਭਰ ਦੇ ਜ਼ਿਲ੍ਹਾ ਸਿਹਤ ਅਫਸਰਾਂ ਅਤੇ ਪੁਲੀਸ ਨੇ ਵਿਸਰੇ ਦੇ 45 ਨਮੂਨੇ ਜਾਂਚ ਲਈ ਭੇਜੇ ਸਨ। ਸਬੰਧਤ ਅਧਿਕਾਰੀਆਂ ਨੂੰ ਵਾਪਸ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਕ, ਇਨ੍ਹਾਂ ਦੇ ਰਸਾਇਣਕ ਵਿਸ਼ਲੇਸ਼ਣ ਦੌਰਾਨ ਨਸ਼ੇ ਨਾਲ ਸਬੰਧਤ ਸ਼ੱਕੀ ਮੌਤਾਂ ਦੇ ਕਰੀਬ ਸਾਰੇ ਮਾਮਲਿਆਂ ਵਿੱਚ ਨਸ਼ੇ ਦੀ ਵਾਧੂ ਮਾਤਰਾ ਦੀ ਪੁਸ਼ਟੀ ਹੋਈ ਹੈ। ਬਾਕੀ ਨਮੂਨਿਆਂ ਦੀਆਂ ਜਾਂਚ ਰਿਪੋਰਟਾਂ ਆਉਣੀਆਂ ਬਾਕੀ ਹਨ।

ਮਿਲੀਆਂ ਰਿਪੋਰਟਾਂ ਵਿੱਚ 80 ਫ਼ੀਸਦੀ ਤੋਂ ਵੱਧ ਮਾਮਲਿਆਂ ਵਿੱਚ ਮੌਤ ਦਾ ਕਾਰਨ ਮਾਰਫ਼ੀਨ ਦੀ ਵੱਧ ਮਾਤਰਾ ਨੂੰ ਦੱਸਿਆ ਗਿਆ ਹੈ। ਇਹ ਮੌਤਾਂ ਹੈਰੋਇਨ (ਚਿੱਟਾ) ਕਾਰਨ ਹੋਈਆਂ ਹੀ ਮੰਨੀਆਂ ਗਈਆਂ ਹਨ। ਇਸ ਤੋਂ ਇਲਾਵਾ ਦਰਦ-ਹਟਾਊ ਤੇ ਨਸ਼ਾ-ਛੁਡਾਊ ਦਵਾਈਆਂ ਵੀ ਕਈ ਮੌਤਾਂ ਦਾ ਕਾਰਨ ਬਣੀਆਂ ਹਨ। ਕਰੀਬ 13 ਫ਼ੀਸਦੀ ਮੌਤਾਂ ਦਾ ਕਾਰਨ ਨਸ਼ਾ-ਛੁਡਾਊ ਪ੍ਰੋਗਰਾਮ ਤਹਿਤ ਮੁੜਵਸੇਬੇ ਲਈ ਵਰਤੀ ਜਾਂਦੀ ਦਵਾਈ ਬੈਂਜ਼ੋਡਾਇਆਜ਼ੀਪਾਈਨ ਤੇ ਪੰਜ ਫ਼ੀਸਦੀ ਮੌਤਾਂ ਅਫ਼ੀਮ ਆਧਾਰਤ ਦਰਦ-ਹਟਾਊ ਦਵਾਈ ਟਰੈਮਾਡੋਲ ਕਾਰਨ ਹੋਣ ਹੋਣ ਦੀ ਗੱਲ ਸਾਹਮਣੇ ਆਈ ਹੈ।
ਇਹ ਵੀ ਅਹਿਮ ਪੱਖ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ਵਿੱਚ ਮਈ ਤੋਂ ਬਾਅਦ ਅਚਾਨਕ ਵਾਧਾ ਹੋਇਆ ਸੀ।

ਇਸ ਤੋਂ ਪਹਿਲਾਂ ਅਪਰੈਲ ਵਿੱਚ ਨਸ਼ੇ ਕਾਰਨ ਛੇ ਮੌਤਾਂ ਹੋਈਆਂ, ਜਦੋਂਕਿ ਮਈ ਵਿੱਚ ਇਹ ਗਿਣਤੀ ਵਧ ਕੇ 13 ਤੇ ਜੂਨ ਵਿੱਚ 17 ਹੋ ਗਈ। ਜੁਲਾਈ ਵਿੱਚ ਤਾਂ ਰੋਜ਼ਾਨਾ ਲਗਭਗ ਇਕ ਮੌਤ ਹੋ ਰਹੀ ਹੈ। ਇਸ ਕਾਰਨ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਅਜਿਹਾ ਮਿਲਾਵਟੀ ਨਸ਼ੇ ਕਾਰਨ ਹੋ ਸਕਦਾ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਹੋ ਰਹੀਆਂ ਮੌਤਾਂ ਨੂੰ ਲਗਾਤਾਰ ਘਟਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਤਾਂ ਇਸ ਸਬੰਧੀ ਅੰਕੜੇ ਵੀ ਨਹੀਂ ਸਾਂਭੇ ਜਾ ਰਹੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਵਿੱਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਵੱਖ-ਵੱਖ ਵਰਗਾਂ ਉੱਤੇ ਹੋ ਰਹੇ ਸਰਕਾਰੀ ਤੇ ਪੁਲਿਸ ਜਬਰ ਨੂੰ ਠੱਲ੍ਹ ਪਾਉਣ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ ਸੱਦੇ ’ਤੇ ਚੰਡੀਗੜ੍ਹ ਦੇ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੰਜਾਬ ਦੇ ਮੁੱਦਿਆਂ ਤੇ ਲੋਕਾਂ ਵਿਚ ਮਕਬੂਲ ਪ੍ਰਵਚਨ ਨੂੰ ਪ੍ਰਚਾਰਨ ਕਰਕੇ ਪੰਜਾਬ ਦੀ ਸਿਆਸਤ ਵਿਚ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੁਰਾਣੀਆਂ ਪਾਰਟੀਆਂ ਵਾਙ ਇਸੇ ਘੇਰੇ ਵਿਚ ਹੀ ਲੋਕਾਂ
ਬੀਤੇ ਦਿਨ ਤ੍ਰਿਕਾਲਾਂ ਵੇਲੇ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ‘ਚ ਪੁਲਿਸ ਕਾਮਿਆਂ ਨੂੰ ਵਰਤ ਕੇ ਸ਼ੰਭੂ ਅਤੇ ਖਨੌਰੀ ਹੱਦ ਤੋਂ ਮੋਰਚਾ ਜ਼ਬਰੀ ਚੱਕ ਦਿੱਤਾ ਗਿਆ। ਕੇਂਦਰ ਅਤੇ ਪੰਜਾਬ ਸਰਕਾਰ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: