Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਧਾਨ ਸਭਾ ਵਿੱਚ ਅਕਾਲੀਆਂ ਕਾਂਗਰਸੀਆਂ ਨੇ ਇੱਕ ਦੂਜੇ ‘ਤੇ ਲਾਏ ਨਸ਼ੇ ਦੇ ਸੌਦਾਗਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼

ਵਿਧਾਨ ਸਭਾ ਵਿੱਚ ਅਕਾਲੀਆਂ ਕਾਂਗਰਸੀਆਂ ਨੇ ਇੱਕ ਦੂਜੇ ‘ਤੇ ਲਾਏ ਨਸ਼ੇ ਦੇ ਸੌਦਾਗਰਾਂ ਦੀ ਸਰਪ੍ਰਸਤੀ ਕਰਨ ਦੇ ਦੋਸ਼

ਚੰਡੀਗੜ੍ਹ (21 ਜੁਲਾਈ 2014): ਇਸ ਸਮੇਂ ਪੰਜਾਬ ਦੀ ਸਿਆਸਤ ਵਿੱਚ ਨਸ਼ਿਆਂ ਦਾ ਮੁੱਦਾ ਮੁੱਖ ਮੁੱਦਾ ਬਣਿਆ ਹੋਇਆ ਹੈ ਅਤੇ ਸੱਤਾਧਾਰੀ ਪਾਰਟੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਇੱਕ ਦੁਜੇ ਨੂੰ ਠਿੱਬੀ ਲਾਉਣ ਦੀ ਤਾਕ ਵਿੱਚ ਹਨ ।

ਅੱਜ ਜਿੱਥੇ ਅਕਾਲੀ ਦਲ ਨੇ ਰਾਜਾ ਵੜਿੰਗ  ਦੇ ਮਾਮਲੇ ਵਿੱਚ ਕਾਂਗਰਸ ਤੋਂ ਨਸ਼ਿਆਂ ਦਾ ਮੁੱਦਾ ਖੋਹਣਾ ਚਾਹਿਆ ੳੁੱਥੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨਾਲ ਵਿਧਾਇਕ ਰਾਜਾ ਵੜਿੰਗ ਦੇ ਮਾਮਲੇ ‘ਚ ਆਪਣਾ ਪੱਖ ਰੱਖਣ ਆਏ ਕਾਂਗਰਸੀ ਵਿਧਾਇਕਾਂ ਨੇ ਕਈ ਮੁੱਖ ਅਕਾਲੀ ਨੇਤਾਵਾਂ ਦੇ ਪ੍ਰੋਗਰਾਮਾਂ ਦੌਰਾਨ ਮੰਚ ‘ਤੇ ਮੌਜੂਦ ਸਮੱਗਲਿੰਗ ਦੇ ਮਾਮਲੇ ਤੋਂ ਸੰਬੰਧਿਤ ਲੋਕਾਂ ਨਾਲ ਤਸਵੀਰਾਂ ਮੀਡੀਆ ਨੂੰ ਵੰਡਣੀਆਂ ਸ਼ੁਰੂ ਕਰ ਦਿੱਤੀਆਂ।

 ਪ੍ਰੈੱਸ ਕਾਨਫਰੰਸ ਦੌਰਾਨ ਹੀ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਲਿਫਾਫੇ ‘ਚੋਂ ਕੱਢ ਕੇ ਕਈ ਤਸਵੀਰਾਂ ਵੰਡੀਆਂ। ਇਨ੍ਹਾਂ ‘ਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਇਲਾਵਾ ਸਾਬਕਾ ਸਪੀਕਰ ਦੇ ਬੇਟੇ ਰਵੀਇੰਦਰ ਸਿੰਘ ਕਾਹਲੋਂ ਤੇ ਸੁੱਚਾ ਸਿੰਘ ਲੰਗਾਹ ਦੀਆਂ ਤਸਵੀਰਾਂ ਸ਼ਾਮਲ ਸਨ। ਇਨ੍ਹਾਂ ਨਾਲ ਉਨ੍ਹਾਂ ਦੇ ਮੰਚ ‘ਤੇ ਅਜਿਹੇ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੂੰ ਹੈਰੋਇਨ ਆਦਿ ਦੇ ਮਾਮਲਿਆਂ ‘ਚ ਪੁਲਸ ਨੇ ਫੜਿਆ ਸੀ।

ਰੰਧਾਵਾ ਨੇ ਕਿਹਾ ਕਿ ਰਾਜਾ ਵੜਿੰਗ ਦਾ ਨਸ਼ਾ ਸਮੱਗਲਿੰਗ ਦੇ ਨਾਲ ਨਾਂ ਜੋੜ ਕੇ ਸਰਕਾਰ ਨਸਿਆਂ ਦੇ ਮੁੱਦੇ ‘ਤੇ ਕਾਂਗਰਸੀਆਂ ਦੀ ਆਵਾਜ਼ ਦਬਾਅ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਅਕਾਲੀ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਦੂਜੇ ਪਾਸੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਦੇ ਸਮੱਗਲਰਾਂ ਨਾਲ ਸੰਬੰਧ ਜਗ ਜਾਹਿਰ ਹਨ ਅਤੇ ਤਸਵੀਰਾਂ ਇਨ੍ਹਾਂ ਦੇ ਸਾਹਮਣੇ ਹਨ। ਅਜਿਹੇ ਨੇਤਾਵਾਂ ‘ਤੇ ਕੋਈ ਕਾਰਵਾਈ ਨਹੀਂ ਹੋ ਰਹੀ, ਜੋ ਤਸਵੀਰਾਂ ਵੰਡੀਆਂ ਗਈਆਂ ਹਨ ਉਨ੍ਹਾਂ ‘ਚ ਰਵੀਇੰਦਰ ਸਿੰਘ ਕਾਹਲੋਂ ਦੇ ਨਾਲ ਜਗਜੀਤ ਸਿੰਘ ਲਾਡੀ ਨਾਂ ਦਾ ਵਿਅਕਤੀ ਖੜ੍ਹਾ ਹੈ, ਜਿਸ ਤੋਂ ਮਹੀਨਾ ਪਹਿਲਾਂ 22 ਕਿਲੋ ਹੈਰੋਇਨ ਫੜੀ ਗਈ ਸੀ।

ਇਸੇ ਤਰ੍ਹਾਂ ਲੋਕ ਸਭਾ ਚੋਣਾਂ ਸਮੇਂ ਦਾ ਵਿਨੋਦ ਖੰਨਾ ਦੇ ਪ੍ਰਚਾਰ ਦਾ ਇਕ ਪੋਸਟਰ ਵੀ ਵੰਡਿਆ ਗਿਆ, ਜੋ ਸਮੱਗਲਿੰਗ ਦੇ ਮਾਮਲੇ ‘ਚ ਫੜੇ ਗਏ ਜਗਜੀਤ ਸਿੰਘ ਲਾਡੀ ਵਲੋਂ ਛਪਵਾਇਆ ਗਿਆ ਸੀ। ਜਿਸ ‘ਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਨਿਰਮਲ ਸਿੰਘ ਕਾਹਲੋਂ ਤੋਂ ਇਲਾਵਾ ਹੇਠਾਂ ਖੁਦ ਲਾਡੀ ਦੀ ਤਸਵੀਰ ਵੀ ਛਪੀ ਹੋਈ ਹੈ। ਰੰਧਾਵਾ ਨੇ ਇਕ ਅਜਿਹੀ ਹੀ ਸੁਖਬੀਰ ਬਾਦਲ ਦੇ ਪ੍ਰੋਗਰਾਮ ਦੀ ਤਸਵੀਰ ਮੀਡੀਆ ਨੂੰ ਦਿੱਤੀ ਹੈ ਜਿਸ ‘ਚ ਉਨ੍ਹਾਂ ਨੇ ਅਜਿਹੇ ਹੀ ਇਕ ਵਿਅਕਤੀ ਦੇ ਮੰਚ ‘ਤੇ ਹੋਣ ਦਾ ਦੋਸ਼ ਲਗਾਇਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਦਲਦੀਆਂ ਹੋਈਆਂ ਸਮਾਜਿਕ ਮਾਨਤਾਵਾਂ, ਕੁਝ ਨਵਾਂ ਕਰਨ ਦੀ ਚਾਹਤ, ਤਰ੍ਹਾਂ-ਤਰ੍ਹਾਂ ਦੀ ਪਰੇਸ਼ਾਨੀ ਅਤੇ ਫੁਕਰਾਪਨ ਆਦਿ ਤਮਾਮ ਇਵੇਂ ਦੇ ਕਾਰਨ ਹਨ ਜਿਸ ਨਾਲ ਸਮਾਜ ਵਿੱਚ ਨਸ਼ੇ ਦਾ ਵਾਧਾ ਹੋ ਰਿਹਾ ਹੈ।
ਫਾਜ਼ਿਲਕਾ ਦੀ ਇਕ ਅਦਾਲਤ ਵਲੋਂ ਸੁਖਪਾਲ ਖਹਿਰਾ ਨੂੰ ਨਸ਼ਾ ਤਸਕਰੀ ਦੇ ਇਕ ਕੇਸ ਵਿਚ ਦੋਸ਼ੀ ਵਜੋਂ ਸੰਮਨ ਭੇਜੇ ਜਾਣ ਦੇ ਪ੍ਰਤੀਕਰਮ 'ਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ
ਪੰਜਾਬ ਸਰਕਾਰ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਵਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਉਹ ਕੰਡਿਆਲੀ ਥੋਹਰ ਹੈ ਜਿਸਨੂੰ ਪੁਲਿਸ ਨੇ ਸਰਗਰਮ ਜੁਝਾਰੂ ਨੌਜਵਾਨਾਂ ਨੂੰ ਖਤਮ ਕਰਨ ਲਈ ਕਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: