ਨਵਜੋਤ ਕੌਰ ਸਿੱਧੂ
ਨਵਜੋਤ ਕੌਰ ਸਿੱਧੂ

ਪਟਿਆਲਾ (3 ਅਗਸਤ, 2015): ਮੌਜੂਦਾ ਸਮੇਂ ਜਿਸ ਤਰ੍ਹਾਂ ਪੰਜਾਬ ‘ਚ ਭਾਜਪਾ ਵਰਕਰਾਂ ਦੀ ਅਣਦੇਖੀ ਹੋ ਰਹੀ ਹੈ ਉਸ ਬੇਕਦਰੀ ਨਾਲ ਮੈਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਗਠਜੋੜ ਨਾਲ ਕੰਮ ਨਹੀਂ ਕਰ ਸਕਦੀ। ਇਹ ਗੱਲ ਭਾਜਪਾ ਦੀ ਮੁੱਖ ਪਾਰਲੀਮਾਨੀ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਡਾ: ਨਵਜੋਤ ਕੌਰ ਸਿੱਧੂ ਨੇ ਪਟਿਆਲਾ ‘ਚ ਪੱਤਰਕਾਰ ਮਿਲਣੀ ਦੌਰਾਨ ਕਹੀ ।

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਿੱਜੀ ਤੌਰ ‘ਤੇ ਪਾਰਟੀ ਹਾਈਕਮਾਂਡ ਨੂੰ ਵੀ ਬਾਦਲ ਦਲ ਨਾਲੋਂ ਤੋੜ ਵਿਛੋੜਾ ਕਰਨ ਦੀ ਰਾਏ ਕਈ ਵਾਰ ਦੇ ਚੁੱਕੇ ਹਨ ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ 100 ਕਰੋੜ ਰੁਪਏ ਲਗਾ ਕੇ ਉਨ੍ਹਾਂ ਦੇ ਹਲਕੇ ‘ਚ ਵਿਕਾਸ ਕਾਰਜ ਕਰਨ ਦਾ ਵਾਅਦਾ ਜਨਤਕ ਇਕੱਠ ‘ਚ ਕੀਤਾ ਗਿਆ ਸੀ ਪਰ ਅੱਜ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਲਾਰੇ ਹੀ ਮਿਲ ਰਹੇ ਹਨ।

Comments

comments

Leave a Reply

Your email address will not be published. Required fields are marked *