Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Khalistan Virudh Sajish Book by Bhai Narien Singh Chaura Reply to GB Sidhu Raw officials book The Conspiracy of Khalistan

ਭਾਈ ਨਰਾਇਣ ਸਿੰਘ ਦੀ ਨਵੀਂ ਕਿਤਾਬ ਬਾਰੇ ਵਿਚਾਰ ਚਰਚਾ ੬ ਜੁਲਾਈ ਨੂੰ

ਭਾਈ ਨਰਾਇਣ ਸਿੰਘ ਦੀ ਨਵੀਂ ਕਿਤਾਬ ਬਾਰੇ ਵਿਚਾਰ ਚਰਚਾ ੬ ਜੁਲਾਈ ਨੂੰ

ਚੰਡੀਗੜ੍ਹ: ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਸਾਬਕਾ ਅਧਿਕਾਰੀ ਜੀ. ਬੀ. ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦਾ ਸੂਬਤਾਂ ਸਹਿਤ ਜਵਾਬ ਪੇਸ਼ ਕਰਦੀ ਭਾਈ ਨਰਾਇਣ ਸਿੰਘ ਦੀ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁੱਧ ਸਾਜਿਸ਼” ਉੱਤੇ ਵਿਚਾਰ ਚਰਚਾ ੬ ਜੁਲਾਈ ਦਿਨ ਐਤਵਾਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ।

Bhai Narien Singh (R) with Advocate Jaspal Singh Manjhpur
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਭਾਈ ਨਰਾਇਣ ਸਿੰਘ

ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ (ਸੈਕਟਰ ੨੮) ਚੰਡੀਗੜ੍ਹ ਵਿਖੇ ਹੋਣ ਵਾਲੀ ਇਸ ਵਿਚਾਰ ਚਰਚਾ ਦਾ ਸਮਾਂ ਦੁਪਹਿਰ ੧੨ ਵਜੇ ਤੋਂ ਬਾਅਦ ਦੁਪਹਿਰ ੨ਃ੩੦ ਵਜੇ ਤੱਕ ਹੈ ਅਤੇ ਇਸ ਚਰਚਾ ਵਿਚ ਵਿਦਵਾਦ, ਵਿਚਾਰਵਾਨ, ਪੜਚੋਲਕਾਰ, ਸੀਨੀਅਰ ਪੱਤਰਕਾਰ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ।

Khalistan-Virudh-Sajish-Book-by-Bhai-Narien-Singh-Chaura-Reply-to-GB-Sidhu-Raw-officials-book-The-Conspiracy-of-Khalistan
ਜੀ. ਬੀ. ਸਿੱਧੂ ਦੀ ਕਿਤਾਬ “ਖਾਲਿਸਤਾਨ ਦੀ ਸਾਜਿਸ਼” ਦਾ ਸੂਬਤਾਂ ਸਹਿਤ ਜਵਾਬ ਪੇਸ਼ ਕਰਦੀ ਭਾਈ ਨਰਾਇਣ ਸਿੰਘ ਦੀ ਲਿਖੀ ਕਿਤਾਬ “ਖ਼ਾਲਿਸਤਾਨ ਵਿਰੁੱਧ ਸਾਜਿਸ਼”

ਪੰਜਆਬ ਲਾਇਰਜ਼ ਵੱਲੋਂ ਕਰਵਾਈ ਜਾ ਰਹੀ ਇਹ ਵਿਚਾਰ ਚਰਚਾ ਦੇ ਮਨੋਰਥ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਹੈ ਸਿੱਖ ਸੰਘਰਸ਼, ਇਸ ਦੇ ਟੀਚਿਆਂ ਅਤੇ ਸੰਗਰਸ਼ ਦੇ ਨਾਇਕ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਖੂਫੀਆ ਏਜੰਸੀਆਂ ਦੇ ਕਰਿੰਦਿਆਂ ਵਲ਼ੋਂ ਪਾਏ ਜਾ ਰਹੇ ਭਰਮ ਭੁਲੇਖਿਆਂ ਦਾ ਭਾਈ ਨਰਾਇਣ ਸਿੰਘ ਨੇ ਸਬੂਤਾਂ ਸਹਿਤ ਖੰਡਨ ਕੀਤਾ ਹੈ। ਇੰਝ ਇਹ ਕਿਤਾਬ ਇਕ ਅਹਿਮ ਦਸਤਾਵੇਜ਼ ਹੈ ਜਿਸ ਬਾਰੇ ਸਿੱਖਾਂ ਵਿਚ ਵਿਆਪਕ ਚਰਚਾ ਚੱਲਣੀ ਚਾਹੀਦੀ ਹੈ। ਇਸੇ ਮੰਤਵ ਲਈ ਪੰਜਆਬ ਲਾਇਰਜ਼ ਵੱਲੋਂ ਇਹ ਵਿਚਾਰ ਚਰਚਾ ਰੱਖੀ ਜਾ ਰਹੀ ਹੈ। ਉਹਨਾ ਸਮੂਹ ਸੰਘਰਸ਼ੀ ਹਿੱਸਿਆਂ ਤੇ ਸਿੱਖ ਸੰਘਰਸ਼ ਦੇ ਹਾਮੀਆਂ ਨੂੰ ਇਸ ਵਿਚਾਰ-ਚਰਚਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।


ਵੀਡੀਓ ਵੇਖੋ : ਭਾਈ ਨਰਾਇਣ ਸਿੰਘ ਚੌੜਾ ਦੀ ਜਮਾਨਤ ਉੱਤੇ ਰਿਹਾਈ ਬਾਰੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਖਾਸ ਗੱਲਬਾਤ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ. ਕੁਲਬੀਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਐਨ ਆਈ ਏ (NIA) ਦੇ ਯੂਏਪੀਏ (UAPA) ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ। ਕੁਲਬੀਰ ਸਿੰਘ ਨੂੰ ਜੁਲਾਈ 2019 ਵਿੱਚ ਕੰਬੋਡੀਆ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: