ਬਠਿੰਡਾ (22 ਅਗਸਤ 2014): ਅੱਜ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਅਸਲ੍ਹਾ ਲਾਇਸੰਸੀ ਹਥਿਆਰ ਅਤੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ ।
ਪੁਲਸ ਵੱਲੋਂ ਗ੍ਰਿਫਤਾਰ ਕਰਨ ਸਮੇਂ ਬਾਬਾ ਬਲਜੀਤ ਸਿੰਘ ਦਾਦੂ ਕੋਲੋ ਨਜ਼ਾਇਜ ਅਸਲਾ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ ਹੈ । ਪੁਲਸ ਅਨੁਸਾਰ ਬਾਬੇ ਕੋਲੋ ਦੋ ਪਿਸਤੋਲ਼, 7 ਬੰਦੂਕਾਂ ਅਤੇ 300 ਕਾਰਤੂਸ ਜੋ ਕਿ ਨਜ਼ਾਇਜ ਸਨ ਬਰਾਮਦ ਕੀਤੇ ਹਨ। ਪੁਲਸ ਨੇ ਬਾਬੇ ਖਿਲਾਫ ਅਸਲਾ ਐਕਟ ਅਧੀਨ ਪਰਚਾ ਦਰਜ਼ ਕਰਨ ਤੋਂ ਬਾਅਦ ਡਿਊਟੀ ਮਜਿਸਟਰੇਟ ਸਾਹਮਣੇ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਬਾਜਾਖਾਨਾ ਥਾਣੇ ਵਿਚ ਉਨ੍ਹਾਂ ਵਿਰੁੱਧ ਦਰਜ ਇਕ ਪੁਰਾਣੇ ਕੇਸ ਦੇ ਸਬੰਧ ਵਿਚ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ।ਬਾਜਾਖਾਨਾ ਪੁਲਿਸ ਨੇ 16 ਮਾਰਚ, 2009 ਨੂੰ ਇੰਸਪੈਕਟਰ ਗੁਲਜ਼ਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਸੰਤ ਦਾਦੂਵਾਲ ਅਤੇ ਉਸ ਦੇ 40 ਸੇਵਾਦਾਰਾਂ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 307, 353, 336, 186, 148, 149 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।
ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸੰਤ ਦਾਦੂਵਾਲ ਨੇ ਡੇਰਾ ਸਿਰਸਾ ਮੁਖੀ ਿਖ਼ਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ, ਜਿਸ ਨਾਲ ਦੋ ਫ਼ਿਰਕਿਆਂ ਵਿਚ ਤਣਾਅ ਪੈਦਾ ਹੋ ਗਿਆ ਅਤੇ ਜਦੋਂ ਪੁਲਿਸ ਨੇ ਮਾਮਲੇ ਨੂੰ ਸੁਲਝਾਉਣਾ ਚਾਹਿਆ ਤਾਂ ਸੰਤ ਦਾਦੂਵਾਲ ਅਤੇ ਉਸ ਦੇ 40 ਹੋਰ ਸਮਰਥਕਾਂ ਨੇ ਪੁਲਿਸ ‘ਤੇ ਕਾਤਲਾਨਾ ਹਮਲਾ ਕਰ ਦਿੱਤਾ।
ਪੁਲਿਸ ਨੇ ਇਸ ਮਾਮਲੇ ਵਿਚ ਸੰਤ ਦਾਦੂਵਾਲ ਨੂੰ 17 ਮਾਰਚ, 2009 ਨੂੰ ਗਿ੍ਫ਼ਤਾਰ ਕਰ ਲਿਆ ਸੀ ਪ੍ਰੰਤੂ 31 ਮਾਰਚ, 2009 ਨੂੰ ਬਾਜਾਖਾਨਾ ਪੁਲਿਸ ਨੇ ਸੰਤ ਦਾਦੂਵਾਲ ਨੂੰ ਨਿਰਦੋਸ਼ ਮੰਨਦਿਆਂ ਉਸ ਿਖ਼ਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ ਙ ਇਸੇ ਆਧਾਰ ‘ਤੇ ਅਦਾਲਤ ਨੇ ਦਰਜ ਮੁਕੱਦਮਾ ਵਾਪਸ ਲੈ ਲਿਆ ਸੀ।
ਇਸ ਤਰ੍ਹਾਂ ਹੀ ਇਕ ਘਟਨਾ ਬਾਜਾਖਾਨਾ ਵਿਖੇ ਕੁਝ ਸਾਲ ਪਹਿਲਾਂ ਹੋਈ ਸੀ, ਜਿਸ ਦੇ ਸਬੰਧ ਵਿਚ ਪੁਲਿਸ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ਼ ਕੇਸ ਅਦਾਲਤ ਵਿਚ ਸੁਣਵਾਈ ਅਧੀਨ ਹੈ ਙ ਇਹ ਵੀ ਪਤਾ ਲੱਗਾ ਹੈ ਕਿ ਸੰਤ ਦਾਦੂਵਾਲ ਅਤੇ ਉਸ ਦੇ ਸੇਵਕਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਦੇ ਬਾਅਦ ਸ਼ੋ੍ਰਮਣੀ ਕਮੇਟੀ ਨੇ ਗੁਰਦੁਆਰਾ ਜੰਡਾਲੀ ਸਾਹਿਬ ਕੋਟਸ਼ਮੀਰ ਦੀ ਸੇਵਾ ਸੰਭਾਲ ਲਈ ਹੈ।