Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਚ ਪ੍ਰਧਾਨੀ ਆਗੂਆਂ ਨੇ ਫਰੀਦਕੋਟ ਵਿਖੇ ਸੰਤ ਭਿੰਡਰਾਵਾਲਿਆਂ ਦੇ ਸਟਿੱਕਰ ਵੰਡੇ

ਪੰਚ ਪ੍ਰਧਾਨੀ ਆਗੂਆਂ ਨੇ ਫਰੀਦਕੋਟ ਵਿਖੇ ਸੰਤ ਭਿੰਡਰਾਵਾਲਿਆਂ ਦੇ ਸਟਿੱਕਰ ਵੰਡੇ

ਫਰੀਦਕੋਟ, (16 ਦਸੰਬਰ, 2009): ਕੱਟੜ ਹਿੰਦੂਤਵ ਦੇ ਇਜੰਡੇ ਨਾਲ ਪ੍ਰਣਾਈ ਸ਼ਿਵ ਸੈਨਾ ਸੰਘ ਪਰਿਵਾਰ ਅਤੇ ਆਰ.ਐਸ.ਐਸ ਵੱਲੋਂ ਪੰਜਾਬ ਬੰਦ ਦਾ ਦਿੱਤਾ ਗਿਆ ਸੱਦਾ ਬੁਰੀ ਤਰਾਂ ਅਸਫਲ ਰਿਹਾ ਹੈ ਤੇ ਸ਼੍ਰੋਮਣੀ ਅਕਾਲੀਦਲ ਪੰਚ ਪ੍ਰਧਾਨੀ ਨੇ ਆਪਣੇ ਮਿਥੇ ਪ੍ਰੋਗ੍ਰਾਮ ਅਨੁਸਾਰ ਵੱਖ ਵੱਖ ਥਾਵਾਂ ਤੇ ਸਟਿੱਕਰ ਵੰਡੇ ਹਨ ਤੇ ਦੇਖਣ ਵਿੱਚ ਆਇਆ ਹੈ ਕਿ ਅੱਜ ਵੀ ਲੋਕਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਪ੍ਰਤੀ ਉਨਾਂ ਹੀ ਸਤਿਕਾਰ ਹੈ। ਇਹ ਵਿਚਾਰ ਯੂਥ ਅਕਾਲੀ ਆਗੂ ਦਲੇਰ ਸਿੰਘ ਡੋਡ, ਰਘਵੀਰ ਸਿੰਘਤੇ ਰਾਜਾ ਸਿੰਘ ਸਾਦਿਕ ਨੇ ਸਾਦਿਕ ਚੌਂਕ ਵਿਖੇ ਸੈਕੜੈ ਸਟਿੱਕਰ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਨਾਂ ਕਿਹਾ ਕਿ ਲੋਕਾਂ ਵੱਲੋਂ ਖੁੱਲੇ ਰੱਖੇ ਬਜਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬ ਅੰਦਰ ਸ਼ਿਵ ਸੈਨਾ ਦਾ ਕੋਈ ਅਧਾਰ ਨਹੀਂ ਹੈ ਤੇ ਲੋਕ ਅੱਜ ਵੀ ਸੰਤਾਂ ਦੇ ਕੀਤੇ ਕੰਮਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਸਾਦਿਕ, ਲਖਵੀਰ ਸਿੰਘ ਬਰਾੜ, ਨਿਰਮਲ ਸਿੰਘ, ਜਗਸੀਰ ਸਿੰਘ ਬਰਾੜ ਤੇ ਜੋਗਿੰਦਰ ਸਿੰਘ ਵੀ ਹਾਜਰ ਸਨ।

ਸਾਦਿਕ ਵਿਖੇ ਸੰਤ ਭਿੰਡਰਾਂ ਵਾਲਿਆਂ ਦੇ ਸਟਿੱਕਰ ਵੰਡਦੇ ਹੋਏ ਪੰਚ ਪ੍ਰਧਾਨੀ ਆਗੂ। ਤਸਵੀਰ  ਗੁਰਭੇਜ ਸਿੰਘ ਚੌਹਾਨ
ਸਾਦਿਕ ਵਿਖੇ ਸੰਤ ਭਿੰਡਰਾਂ ਵਾਲਿਆਂ ਦੇ ਸਟਿੱਕਰ ਵੰਡਦੇ ਹੋਏ ਪੰਚ ਪ੍ਰਧਾਨੀ ਆਗੂ। ਤਸਵੀਰ ਗੁਰਭੇਜ ਸਿੰਘ ਚੌਹਾਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਦਮਦਮੀ ਟਕਸਾਲ (ਮਹਿਤਾ) ਵੱਲੋਂ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਮਿਤ ਪਾਠ ਦੇ ਭੋਗ ਪਾਏ
ਸ਼੍ਰੀ ਅੰਮ੍ਰਿਤਸਰ, ਪੰਜਾਬ (29 ਅਪ੍ਰੈਲ, 2012): 29 ਅਪ੍ਰੈਲ, 1986 ਨੂੰ ਕੀਤੇ ਗਏ ਸਿੱਖ ਰਾਜ ਖਾਲਸਤਾਨ ਦੇ ਐਲਾਨ ਦੀ ਵਰ੍ਹੇਗੰਢ ਮੌਕੇ ਅੱਜ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ
ਲੁਧਿਆਣਾ (29 ਮਾਰਚ, 2012 - ਸਿੱਖ ਸਿਆਸਤ): ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉੱਤੇ ਰੋਕ ਪੰਥ ਦੇ ਏਕੇ ਅਤੇ ਸੰਗਤਾਂ ਦੀਆਂ ਅਰਦਾਸਾਂ ਕਾਰਨ ਹੀ ਸੰਭਵ ਹੋ ਸਕੀ ਹੈ ਪਰ ਇਹ
ਲ਼ੁਧਿਆਣਾ 9 ਫਰਵਰੀ, 2011 (ਸਿੱਖ ਸਿਆਸਤ): ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਅਗਵਾਈ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: