Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੁਲਿਸ ਤੇ ਕਮੇਟੀ ਪ੍ਰਬੰਧਕ ਪੰਜ ਪਿਆਰਿਆਂ ਨੂੰ ਰੋਕਣ ਲਈ ਰਹੇ ਤਾਇਨਾਤ; ਪੰਜ ਪਿਆਰਿਆਂ ਨੇ ਬਾਰ ਬਾਰ ਦਿੱਤੀ ਝਕਾਨੀ

ਪੁਲਿਸ ਤੇ ਕਮੇਟੀ ਪ੍ਰਬੰਧਕ ਪੰਜ ਪਿਆਰਿਆਂ ਨੂੰ ਰੋਕਣ ਲਈ ਰਹੇ ਤਾਇਨਾਤ; ਪੰਜ ਪਿਆਰਿਆਂ ਨੇ ਬਾਰ ਬਾਰ ਦਿੱਤੀ ਝਕਾਨੀ

ਅੰਮ੍ਰਿਤਸਰ ਸਾਹਿਬ: ਪੰਜ ਪਿਆਰਿਆਂ ਵਲੋਂ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬ ਵਿਖੇ ਲਏ ਜਾਣ ਤੋਂ ਰੋਕਣ ਲਈ ਜਿਲ੍ਹਾ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਚੌਗਿਰਦੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ ।

ਪੰਜ ਪਿਆਰੇ
ਪੰਜ ਪਿਆਰੇ

ਡਿਪਟੀ ਕਮਿਸ਼ਨਰ ਪੁਲਿਸ ਸਮੇਤ ਪੁਲਿਸ ਦੇ ਦੋ ਐਸ.ਪੀ.ਰੈਂਕ ਤੇ ਇੱਕ ਡੀ.ਐਸ.ਪੀ.ਰੈਂਕ ਦਾ ਅਧਿਕਾਰੀ ਪੁਲਿਸ ਦੇ ਸਾਦਾ ਵਰਦੀ ਮੁਲਾਜਮਾਂ ਸਹਿਤ ਕੰਪਲੈਕਸ ਦੇ ਅੰਦਰ ਤੇ ਵਰਦੀਧਾਰੀ ਪੁਲਿਸ ,ਐਂਟੀ ਰਾਇਟ ਪੁਲਿਸ(ਦੰਗਾ ਵਿਰੋਧੀ ਪੁਲਿਸ) ਦੀ ਇੱਕ ਟੁਕੜੀ ਸਹਿਤ ਕੰਪਲੈਕਸ ਦੇ ਬਾਹਰ ਦਿਨ ਭਰ ਮੌਜੂਦ ਰਹੇ।ਉਧਰ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ:ਸੁਲੱਖਣ ਸਿੰਘ ਆਪਣੇ ਸਾਥੀ ਮੀਤ ਮੈਨੇਜਰ ਸਾਹਿਬਾਨ ਤੇ ਟਾਸਕ ਫੋਰਸ ਦੇ ਜਵਾਨਾ ਸਹਿਤ ਕੰਪਲੈਕਸ ਦੇ ਅੰਦਰ ਤੇ ਬਾਹਰ ਤਾਇਨਾਤ ਰਹੇ ।

ਅੱਜ ਸਵੇਰੇ ਹੀ 11ਵਜੇ ਦੇ ਕਰੀਬ ਪੰਜ ਪਿਆਰਾ ਭਾਈ ਸਤਨਾਮ ਸਿੰਘ ਖੰਡੇਵਾਲਾ ਦੇ ਚੌਕ ਪਰਾਗਦਾਸ ਸਥਿਤ ਮਾਤਾ ਨਾਨਕੀ ਨਿਵਾਸ ਵਿੱਚ ਮੌਜੂਦ ਹੋਣ ਦੀ ਭਿਣਕ ਪੈਂਦਿਆਂ ਹੀ ਪੁਲਿਸ ਅਧਿਕਾਰੀਆਂ ਸਬੰਧਤ ਨਿਵਾਸ ਅਤੇ ਨੇੜਲੇ ਹੋਰ ਹੋਟਲਾਂ ਵਿੱਚ ਡੇਰੇ ਲਾ ਲਏ। ਪੁਲਿਸ ਇਹ ਜਾਨਣਾ ਚਾਹੁੰਦੀ ਸੀ ਕਿ ਕੀ ਪੰਜ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਚਾਹੁੰਦੇ ਹਨ ਜਾਂ ਨਹੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਦਿਨ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਸਬੰਧਤ ਪੰਜ ਪਿਆਰੇ ਸਿੰਘਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਚੁੱਕੀ ਹੈ ਇਸ ਲਈ ਪੰਜ ਪਿਆਰੇ ਸਿੰਘਾਂ ਨੂੰ ਕੋਈ ਹੱਕ ਨਹੀ ਹੈ ਕਿ ਉਹ ਕਮੇਟੀ ਦੇ ਪ੍ਰਬੰਧ ਹੇਠਲੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਇਕਤਰਤਾ ਕਰ ਸਕਣ।

ਮੀਡੀਆ ਦੇ ਮੌਕੇ ਤੇ ਪੁਜਣ ਤੇ ਭਾਈ ਸਤਨਾਮ ਸਿੰਘ ਖੰਡਾ ਆਪਣੇ ਬਾਕੀ ਸਿੰਘਾਂ ਦੇ ਟਿਕਾਣੇ ਵੱਲ ਨਿਕਲੇ ਤਾਂ ਪੁਲਿਸ ਦੇ ਇੱਕ ਐਸ.ਪੀ.ਤੇ ਡੀ.ਐਸ.ਪੀ. ਦੀ ਅਗਵਾਈ ਹੇਠ ਵਰਦੀਧਾਰੀ ਤੇ ਸਾਦਾ ਵਰਦੀ ਮੁਲਾਜਮ ਤੇ ਮੀਡੀਆ ਦੇ ਲੋਕ ਵੀ ਤੁਰ ਪਏ।ਕੋਈ 200 ਗਜ ਤੁਰਨ ਤੋਂ ਬਾਅਦ ਇੱਕ ਮੋੜ ਤੇ ਅਚਨਚੇਤ ਹੀ ਇੱਕ ਮੋਟਰਸਾਈਕਲ ਆਇਆ ਤੇ ਭਾਈ ਖੰਡੇਵਾਲਾ ਨੂੰ ਬਿਠਾਕੇ ਅਗਲੀ ਮੰਜ਼ਿਲ ਵੱਲ ਤੇਜ ਰਫਤਾਰ ਨਾਲ ਨਿਕਲ ਗਿਆ।ਭਾਈ ਖੰਡੇਵਾਲਾ ਦੇ ਮਗਰ ਚੱਲ ਰਿਹਾ ਮੀਡੀਆ ਤੇ ਪੁਲਿਸ ਹੱਕੀ ਬੱਕੀ ਰਹਿ ਗਈ ,ਸਾਰੇ ਕੋਈ 500 ਗਜ਼ ਦੇ ਕਰੀਬ ਚਲਕੇ ਉਸ ਲੰਬੀ ਗਲੀ ਦੇ ਦੂਸਰੇ ਕਿਨਾਰੇ ਪੁੱਜੇ ਲੇਕਿਨ ਉਥੇ ਰਸਤੇ ਦੋਨੋ ਪਾਸੇ ਸਨ ਤਾਂ ਕੋਈ ਸੁਰਾਗ ਨਾ ਮਿਲਣ ਕਾਰਣ ਸਾਰੇ ਵਾਪਿਸ ਆ ਗਏ ।

ਸ਼ਾਮ 4ਵਜੇ ਦੇ ਕਰੀਬ ਤੀਕ ਵੀ ਖੁਫੀਆ ਪੁਲਿਸ ਦੇ ਮੁਲਾਜਮ ਇਹ ਨਾ ਜਣ ਸਕੇ ਕਿ ਆਖਿਰ ਪੰਜ ਪਿਆਰੇ ਕਿਸ ਜਗਾਹ ਤੇ ਇਕਤਰਤਾ ਕਰ ਰਹੇ ਹਨ ਲੇਕਿਨ ਜਿਉਂ ਹੀ ਪੱਤਰਕਾਰਾਂ ਨੂੰ ਸੁਨੇਹਾ ਮਿਲਿਆ ਤਾਂ ਪੁਲਿਸ ਹਰਕਤ ਵਿੱਚ ਆਈ ।ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਫੈਸਲਾ ਸੁਨਾਉਣ ਬਾਅਦ ਜਿਉਂ ਹੀ ਪੁਲਿਸ ਦਾ ਇੱਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਪੁਜਕੇ ਆਪਣੇ ਅਫਸਰਾਂ ਨਾਲ ਰਾਬਤਾ ਬਨਾਉਣ ਲੱਗਾ ਤਾਂ ਪੰਜ ਪਿਆਰੇ ਗੁਰਦੁਆਰਾ ਸਾਹਿਬ ਅੰਦਰੋਂ ਨਿਕਲੇ ਤੇ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਤੁਰ ਪਏ ।

ਇੱਕ ਵਾਰ ਫਿਰ ਮੀਡੀਆ ਤੇ ਸਾਦੀ ਵਰਦੀ ਪੁਲਿਸ ਪਿਛੇ ਸੀ ਲੇਕਿਨ ਨੇੜਲੇ ਹੀ ਮੌੜ ਤੇ ਪਹਿਲਾਂ ਹੀ ਤਿਆਰ ਖੜੀ ਕਾਰ ਵਿੱਚ ਸਵਾਰ ਹੋਕੇ ਪੰਜ ਪਿਆਰੇ ਸਿੰਘ ਅਗਲੇਰੀ ਮੰਜ਼ਿਲ ਵੱਲ ਨਿਕਲ ਤੁਰੇ। ਪੰਜ ਪਿਆਰਿਆਂ ਵਲੋਂ ਅਪਣਾਈ ਗਈ ਅੱਜ ਦੀ ਰਣਨੀਤੀ ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਹੀ ਇਕ ਸਾਬਕਾ ਫੌਜੀ ਮੁਲਾਜਮ ਨੇ ਤਨਜ ਕੱਸਿਆ ‘ਇਸਨੂੰ ਕਹਿੰਦੇ ਨੇ ਗੁਰੀਲਾ ਨੀਤੀ’।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: