ਹੁਸ਼ਿਆਰਪੁਰ: ਪੰਜਾਬ ਅੰਦਰ ਵੱਧ ਰਿਹਾ ਨਸ਼ਿਆ ਦਾ ਪ੍ਰਕੋਪ ਅਤੇ ਲੱਚਰਪੁਣਾ ਭਾਰਤੀ ਸਟੇਟ ਦੀ ਗਿਣੀ ਮਿਥੀ ਸਾਜਿਸ਼ ਦਾ ਹਿੱਸਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੇ ਕੌਮੀ ਜਜ਼ਬੇ ਨੂੰ ਖੋਰਾ ਲਾਇਆ ਜਾ ਸਕੇ। ਜਿੰਨੀ ਦੇਰ ਤੱਕ ਪੁਲਿਸ-ਰਾਜਨੀਤਕ-ਅਤੇ ਸਮੱਗਲਰਾਂ ਦਾ ਨਾਪਾਕ ਗਠਜੋੜ ਦਾ ਲੱਕ ਨਹੀ ਟੁੱਟਦਾ ਉਨੀ ਦੇਰ ਇਸ ਸਮੱਸਿਆ ਦਾ ਕੋਈ ਸਦੀਵੀ ਹੱਲ ਨਹੀ ਹੋ ਸਕਦਾ।

ਇਹ ਵਿਚਾਰ ਦਲ ਖਾਲਸਾ,ਸਿੱਖ ਯੂਥ ਆਫ ਪੰਜਾਬ,ਚੱਬੇਵਾਲ ਹੱਲਕੇ ਦੇ ਪਿੰਡਾ ਦੀਆਂ ਪੰਚਾਇਤਾ ਅਤੇ ਹੋਰ ਸਮਾਜਿਕ ਜਥੇਬੰਦੀਆਂ ਵਲੋ ਨਸ਼ੇ ਖਿਲਾਫ ਕੱਢੇ ਗਏ ਮਾਰਚ ਦੋਰਾਨ ਵੱਖ ਵੱਖ ਬੁਲਾਰਿਆਂ ਨੇ ਕਹੇ। ਇਹ ਮਾਰਚ ਖੇੜਾ ਕਲਾ ਹਰਮੋਏ ਤੋ ਸ਼ੁਰੂ ਹੋ ਕੇ ਪੱਟੀ,ਸਹੋਲੀ,ਬਿਹਾਲਾ,ਲਹਿਲੀ,ਭੀਲੋਵਾਲ ਅਤੇ ਚੱਬੇਵਾਲ ਆਦਿ ਪਿੰਡਾ ਤੋ ਹੁੰਦਾ ਹੋਇਆ ਹੁਸ਼ਿਆਰਪੁਰ ਡਿਪਟੀ ਕਮਿਸ਼ਨਰ ਨੂੰ ਇਸ ਸੰਬੰਧੀ ਮੈਮੋਰੰਡਮ ਦੇ ਕੇ ਗੁਰਦੁਅਰਾ ਕਲਗੀਧਰ ਸਾਹਿਬ ਖਤਮ ਹੋਇਆ। ਮਾਰਚ ਵਿੱਚ ਇਲਾਕੇ ਦੇ ਸਰਪੰਚ, ਪੰਚ ਅਤੇ ਭਾਰੀ ਗਿਣਤੀ ਵਿੱਚ ਨੋਜਵਾਨਾ ਨੇ ਸ਼ਿਰਕਤ ਕੀਤੀ। ਨੌਜਵਾਨਾ ਨੇ ਕਾਲੇ ਝੰਡੇ ਅਤੇ ਨਸ਼ਿਆ ਖਿਲਾਫ ਬੈਨਰ ਫੜੇ ਹੋਏ ਸਨ।
ਮਾਰਚ ਦੇ ਪ੍ਰਬੰਧਕ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਹਰਮੋਏ ਨੇ ਬੋਲਦਿਆਂ ਕਿਹਾ ਪਿੰਡਾ ਦੇ ਲੋਕ ਇਸ ਪ੍ਰਤੀ ਆਪ ਸੁਚੇਤ ਹੋਣ। ਉਨ੍ਹਾ ਪੰਜਾਬ ਦੀਆ ਸਮੂੰਹ ਪੰਚਾਇਤਾ ਨੂੰ ਨਸ਼ੇ ਵੇਚਣ ਅਤੇ ਚੋਣਾ ਦੋਰਾਨ ਵੰਡਣ ਵਾਲਿਆਂ ਵਿਰੁੱਧ ਮਤੇ ਪਉਣ ਅਤੇ ਇਨਾ ਦਾ ਸਮਾਜਿਕ ਬਾਈਕਾਟ ਕਰਨ ਦੀ ਅਪੀਲ ਕੀਤੀ।
ਇਸ ਸਮੇ ਸਰਪੰਚ ਰਘੁਵੀਰ ਸਿੰਘ ਖੇੜਾ ਕਲਾ,ਧਰਮਿੰਦਰ ਸਿੰਘ,ਨਵਜੋਤ ਸਿੰਘ,ਸਰਪੰਚ ਲਖਵੀਰ ਸਿੰਘ ਪੱਟੀ,ਜਸਵਿੰਦਰ ਸਿੰਘ,ਰਸ਼ਪਾਲ ਸਿੰਘ,ਚਰਨਜੀਤ ਸਿੰਘ,ਜਗਜੀਤ ਸਿੰਘ ਚੱਬੇਵਾਲ,ਸਰਬਜੀਤ ਸਿੰਘ ਸਾਬੀ,ਸਰਪੰਚ ਸੁਖਦੇਵ ਸਿੰਘ,ਹਰਵਿੰਦਰ ਸਿੰਘ ਨੰਗਲ ਈਸ਼ਰ,ਲੰਬਵਦਾਰ ਤੇਜਿੰਦਰਪਾਲ ਸਿੰਘ,ਸਰਬਜੋਤ ਸਿੰਘ,ਨੋਬਲਜੀਤ ਸਿੰਘ,ਚਰਨਜੀਤ ਸਿੰਘ ਸਟੂਡੈਟ ਫੈਡਰੇਸ਼ਨ,ਜਗਮਿੰਦਰ ਸਿੰਘ ਮਿਟੂੰ ਲੋਕ ਇਨਸਾਫ ਪਾਰਟੀ,ਕਰਨੈਲ ਸਿੰਘ ਲਵਲੀ,ਦਲ ਖਾਲਸਾ ਆਗੂ ਗੁਰਦੀਪ ਸਿੰਘ ਕਾਲਕੱਟ,ਗੁਰਪ੍ਰੀਤ ਸਿੰਘ,ਰਜਿੰਦਰ ਸਿੰਘ,ਗੁਰਬਿੰਦਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਆਗੂ ਗੁਰਨਾਮ ਸਿੰਘ ਮੂਨਕਾਂ ਹਾਜ਼ਰ ਸਨ।
