Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਿਊਜ਼ੀਲੈਂਡ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਦੋ ਸਿੱਖਾਂ ਨੇ ਪ੍ਰਾਪਤ ਕੀਤੀ ਜਿੱਤ

ਨਿਊਜ਼ੀਲੈਂਡ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਦੋ ਸਿੱਖਾਂ ਨੇ ਪ੍ਰਾਪਤ ਕੀਤੀ ਜਿੱਤ

Kanwaljeet-Singh-Bakshi-e1411660579335-179x300
ਸ੍ਰ. ਕੰਵਲਜੀਤ ਸਿੰਘ ਬਖ਼ਸੀ

ਔਕਲੈਂਡ. ਨਿਊਜ਼ੀਲੈਂਡ (25 ਸਤੰਬਰ, 2014): ਨਿਉਜ਼ੀਲੈਂਡ ਵਿੱਚ ਹੋਈਆਂ ਆਮ ਚੋਣਾਂ ਵਿੱਚ ਦੋ ਸਿੱਖਾਂ ਦੇ ਪਾਰਲੀਮੈਂਬਰ ਚੁਣੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਮਿਲੀਆਂ ਖ਼ਬਰਾਂ ਅਨੁਸਾਰ ਸ੍ਰ. ਕੰਵਲਜੀਤ ਸਿੰਘ ਬਖ਼ਸੀ ਅਤੇ ਡਾ. ਪਰਮਜੀਤ ਕੌਰ ਪਰਮਾਰ ਨਿਊਜ਼ੀਲੈਂਡ ਦੇ 121 ਮੈਂਬਰੀ ਹਾਊਸ ਵਿੱਚ ਥਾਂ ਬਨਾਉਣ ਵਿੱਚ ਕਾਮਯਾਬ ਹੋ ਗਏ ਹਨ।

ਇਨਾਂ ਚੋਣਾਂ ਵਿੱਚ ਕੰਵਲਜੀਤ ਸਿੰਘ ਅਤੇ ਪਰਮਜੀਤ ਕੌਰ ਨੇ ਸੱਤਾਧਾਰੀ ਨੈਸ਼ਨਲ ਪਾਰਟੀ ਦੀਆਂ ਟਿਕਟਾਂ ‘ਤੇ ਚੋਣਾਂ ਲੜੀਆਂ ਸਨ, ਅਤੇ ਇਨ੍ਹਾਂ ਚੋਣਾਂ ਵਿੱਚ ਇਸ ਪਾਰਟੀ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ।

ਸ੍ਰ. ਕੰਵਲਜੀਤ ਸਿੰਘ ਤੀਜੀਵਾਰ ਨਿਊਜ਼ੀਲੈਡ ਪਾਰਲੀਮੈਂਟ ਹਾਊਸ ਦੇ ਮੈਂਬਰ ਚੁਣੇ ਗਏ ਹਨ ਜਦਕਿ ਪਰਮਜੀਤ ਕੌਰ ਨੇ ਪਹਿਲੀ ਵਾਰ ਚੋਣ ਜਿੱਤ ਕੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਕੀਤੀ ਹੈ।

ਸੰਨ 2001ਵਿੱਚ ਆਪਣੇ ਪਰਿਵਾਰ ਸਮੇਤ ਨਿਊਜ਼ੀਲੈਂਡ ਆ ਕੇ ਵੱਸੇ ਸ੍ਰ. ਕੰਵਲਜੀਤ ਸਿੰਘ 2008 ਵਿੱਚ ਚੋਣ ਲੜਕੇ ਨਿਊਜ਼ੀਲੈਨਡ ਦੇ ਪਹਿਲੇ ਸਿੱਖ ਅਤੇ ਏਸ਼ੀਅਨ ਪਾਰਲੀਮੈਂਟ ਮੈਂਬਰ ਬਣੇ।

ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੋਹਨ ਕੀ ਦੀ ਅਗਵਾਈ ਵਿੱਚ ਨੈਸ਼ਨਲ ਪਾਰਟੀ ਨੇ 61 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਜਦਕਿ ਪਿਛਲੀਆਂ ਚੋਣਾਂ ਵਿੱਚ ਨੈਸਨਲ ਪਾਰਟੀ ਨੂੰ 59 ਸੀਟਾਂ ਮਿਲੀਆਂ ਸਨ।

ਸੰਨ 1995 ਵਿੱਚ ਭਾਰਤ ਤੋਂ ਇੱਥੇ ਪਹੁੰਚੀ ਡਾ ਪਰਮਜੀਤ ਕੌਰ ਪਰਮਾਰ ਇਸ ਵੇਲੇ ਔਕਲੈਂਡ ਵਿੱਚ ਰਹਿ ਰਹੀ ਹੈ ਅਤੇ ਉਸਨੇ ਔਕਲੈਂਡ ਯੂਨੀਵਰਸਿਟੀ ਤੋਂ ਹੀ ਬਾਇਉ ਸਾਇੰਸ ਵਿੱਚ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ 23 ਸਤੰਬਰ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਨਿਊਜ਼ੀਲੈਂਡ ਦੀ
ਇਥੇ ਸਿਟੀ ਬੱਸ ’ਚ ਸਵਾਰ ਇਕ ਮੁਸਾਫ਼ਰ ਨੇ ਸਿੱਖ ਦੇ ਕਿਰਪਾਨ ਪਾਈ ਦੇਖ ਕੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਕਿਰਪਾਨ ਲਾਹੁਣ ਅਤੇ ‘ਬਾਹਰ ਨਿਕਲ’ ਜਾਣ ਲਈ ਕਿਹਾ।
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇਕ ਸਿੱਖ ਦੇ ਨਸਲੀ ਹਮਲੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਦੀ ਪਛਾਣ ਨਰਿੰਦਰਵੀਰ ਸਿੰਘ ਵਜੋਂ ਹੋਈ ਹੈ, ਜਿਸ ਨੂੰ ਹਮਲਾਵਰਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: