Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਹੀਂ  ਮੁਲਖ ਜਿਨ੍ਹਾਂ ਦਾ ਆਪਣਾ…(ਕਵਿਤਾ)

ਨਹੀਂ  ਮੁਲਖ ਜਿਨ੍ਹਾਂ ਦਾ ਆਪਣਾ…(ਕਵਿਤਾ)

ਨਹੀਂ  ਮੁਲਖ ਜਿਨ੍ਹਾਂ ਦਾ ਆਪਣਾ…

 

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ ਕੱਖ ਨਹੀਂ ਉਨ੍ਹਾਂ ਦੇ ਪੱਲੇ

ਕੀ ਅੰਬਰ ਉਨ੍ਹਾਂ ਦੇ ਹੋਣਗੇ

ਛੱਡ ਗਏ ਜ਼ਿਮੀਂ ਜੋ ਆਪਣੀ

ਦਾਦਿਓਂ ਗਏ ਪੋਤਿਓਂ ਜਾਣਗੇ ਪੈਣੀ ਹੈ ਮਾਰ ਦੁਵੱਲੇ

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…

 

ਕੱਲ੍ਹ ਤੋਂ ਅਗਲੇ ਕੱਲ੍ਹ ਨੂੰ

ਜਦੋਂ ਭੁੱਲ ਜਾਣਗੇ ਗੱਲ ਨੂੰ

ਕੀ ਦੱਸਣਗੇ ਉਹ ਕੌਣ ਨੇ ਜਿਨ੍ਹਾਂ ਬਾਰ ਪਰਾਏ ਮੱਲੇ।

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…

 

ਇੱਜ਼ਤ ਦੇ ਜੀਣੇ ਖਾਤਰ

ਲੋਕੀ ਸਭ ਕੁਝ ਵਾਰ ਦਿੰਦੇ

ਪਰਦੇਸੀ ਹੋਣ ਦਾ ਮਿਹਣ ਕੌਣ ਖ਼ੁਸੀ ਨਾਲ ਝੱਲੇ।

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ …

 

ਇਕ ਬਾਰ ਵਾਵਾਂ ਵਿਚ ਘੁਲ ਗਿਆ

ਜ਼ਹਿਰ ਬਿਗਾਨੇ ਹੋਣ ਦਾ

ਪੀੜ ਰੂਹਾਂ ਨੂੰ ਸੋਹਣਿਆਂ ਮੁੜ ਮੁੜ ਕੇ ਨਿਤ ਸੱਲੇ।

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…

 

ਜੋ ਯੁੱਧ ਵਿਚਾਲੇ ਰਹਿ ਗਿਆ

ਖੁੱਸੀ ਹੋਈ ਸ਼ਾਨ ਦਾ

ਜ਼ਮੀਰ ਜਿਨ੍ਹਾਂ ਦੀ ਜਾਗਦੀ ਜ਼ਖਮ ਰਹਿਣਗੇ ਅੱਲੇ।

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…

 

ਮੌਤ ਨੂੰ ਜਿੱਤਣ ਬਾਝੋਂ

ਰੱਬ ਨੀ ਨਹੀਂ ਪਤੀਜਦਾ

ਹਰਿਆਂ ਤੇ ਡਰਿਆਂ ਨੂੰ ਵੈਰੀ ਮਾਰਨ ਕਰ ਕਰ ਕੱਲੇ।

ਨਹੀਂ ਮੁਲਖ ਜਿਨ੍ਹਾਂ ਦਾ ਆਪਣਾ…

ਡਾ.ਸੇਵਕ ਸਿੰਘ

“ਨਹੀਂ  ਮੁਲਖ ਜਿਨ੍ਹਾਂ ਦਾ ਆਪਣਾ” ਸਿਰਲੇਖ ਵਾਲੀ ਇਹ ਕਵਿਤਾ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਫਰਵਰੀ 2006 ਅੰਕ 43 ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਇੱਥੇ ਮੁੜ ਛਾਪ ਰਹੇ ਹਾਂ। ਅਸੀਂ ਲੇਖਕ ਅਤੇ ਮੂਲ ਛਾਪਕ ਦਾ ਧੰਨਵਾਦ ਕਰਦੇ ਹਾਂ– ਸੰਪਾਦਕ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰ ਸਿੰਘ ਥਾਪਾ ਨੇ ਮਹਾਰਾਜੇ ਰਣਜੀਤ ਸਿੰਘ ਨੂੰ ਨਜ਼ਰਾਨੇ ਦੀ ਪੇਸ਼ਕਸ਼ ਕੀਤੀ ਅਤੇ ਘੇਰਾ ਚੁੱਕਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਉਲਟਾ ਆਪਣੇ ਵਲੋਂ ਪੇਸ਼ਕਸ਼ ਕਰ ਦਿੱਤੀ ਜੇਕਰ ਅਮਰ ਸਿੰਘ ਫੌਜ
ਗੁਰਦੁਆਰਿਆਂ ਵਿੱਚ ਸਣੇ ਜੁੱਤੀਆਂ ਦਾਖਲ ਹੋਣਾ, ਬੇਅਦਬੀਆਂ ਕਰਨੀਆਂ, ਥਾਣਿਆਂ ਵਿੱਚ ਧੀ ਨੂੰ ਨੰਗਿਆਂ ਕਰਕੇ ਪਿਓ ਉੱਤੇ ਪਾਉਣਾ, ਜੇਲ੍ਹਾਂ ਵਿੱਚ ਸਿੰਘਾਂ ਨੂੰ ਅਣਮਨੁੱਖੀ ਤਸ਼ੱਦਤ ਦੇਣੇ, ਸਿੰਘਾਂ ਦੇ ਤੱਤੀਆਂ ਪ੍ਰੈੱਸਾਂ ਲਾਉਣੀਆਂ, ਗਰਮ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: