Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜਥੇਦਾਰਾਂ ਦੀ ਬਰਖਾਸਤਗੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਨੌਕਰੀ ਤੋਂ ਬਰਖਾਸਤ

ਜਥੇਦਾਰਾਂ ਦੀ ਬਰਖਾਸਤਗੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਵਲੋਂ ਨੌਕਰੀ ਤੋਂ ਬਰਖਾਸਤ

ਕਮੇਟੀ ਮੈਂਬਰ ਭਜਨ ਸਿੰਘ ਸ਼ੇਰ ਗਿੱਲ ਅਤੇ ਮੰਗਲ ਸਿੰਘ ਨੇ ਦਰਜ ਕਰਾਇਆ ਇਤਰਾਜ; ਪੰਜੋਲੀ ਨੇ ਕੀਤੀ ਬਰਖਾਸਤਗੀ ਦੀ ਹਮਾਇਤ

ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਣੀ ਨੇ ਆਪਣੇ ਇੱਕ ਫੈਸਲੇ ਰਾਹੀਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਦੀ ਬਰਖਾਸਤਗੀ ਦਾ ਆਦੇਸ਼ ਦੇਣ ਵਾਲੇ ਪੰਜ ਪਿਆਰਿਆਂ ਵਿੱਚੋਂ ਚਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ ਜਦੋਂ ਕਿ ਇੱਕ ਮੈਂਬਰ ਬੀਤੇ ਕੱਲ੍ਹ ਸੇਵਾ ਮੁਕਤ ਹੋ ਚੁੱਕਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਮੱਕੜ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਮੱਕੜ

ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਕੁਲ਼ 15 ਮੈਂਬਰੀ ਕਮੇਟੀ ਦੇ ਅੱਜ ਹਾਜਰ 13 ਮੈਂਬਰਾਨ ‘ਚੋਂ ਸਿਰਫ ਦੋ ਮੈਂਬਰਾਨ ਨੇ ਹੀ ਕਾਰਜਕਾਰਣੀ ਦੇ ਇਸ ਫੈਸਲੇ ਤੇ ਇਤਿਰਾਜ ਜਿਤਾਇਆ । ਟੋਹੜਾ ਪੱਖੀ ਕਾਰਜਕਾਰਣੀ ਕਮੇਟੀ ਮੈਂਬਰ ਸ੍ਰ ਕਰਨੈਲ ਸਿੰਘ ਪੰਜੋਲੀ ਵੀ ਅੱਜ ਪੰਜ ਪਿਆਰਿਆਂ ਦੀ ਬਰਖਾਸਤਗੀ ਨੂੰ ਜਾਇਜ ਕਰਾਰ ਦਿੰਦੇ ਨਜਰ ਆਏ। ਬਾਅਦ ਦੁਪਿਹਰ ਸ਼੍ਰੋਮਣੀ ਕਮੇਟੀ ਦੇ ਇਕਤਰਤਾ ਹਾਲ ਵਿੱਚ ਕੋਈ ਇਕ ਘੰਟੇ ਦੇ ਕਰੀਬ ਕਮੇਟੀ ਦੀ ਕਾਰਜਕਾਰਣੀ ਦੀ ਚੱਲੀ ਇਕਤਰਤਾ ਦਾ ਇੱਕ ਨੁਕਾਤੀ ਏਜੰਡਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਲੋਂ ਆਪਣੇ ਅਧਿਕਾਰ ਖੇਤਰ ਦੀ ਉਲੰਘਣਾ ਕਰਨ ਬਾਰੇ ਵਿਚਾਰ ਕਰਨਾ ਸੀ।

ਮੀਟਿੰਗ ਤੋਂ ਬਾਹਰ ਆਉਂਦੇ ਹੋਏ ਸ. ਭਜਨ ਸਿੰਘ ਸ਼ੇਰਗਿੱਲ ਅਤੇ ਸ. ਮੰਗਲ ਸਿੰਘ
ਮੀਟਿੰਗ ਤੋਂ ਬਾਹਰ ਆਉਂਦੇ ਹੋਏ ਸ. ਭਜਨ ਸਿੰਘ ਸ਼ੇਰਗਿੱਲ ਅਤੇ ਸ. ਮੰਗਲ ਸਿੰਘ

ਬਾਅਦ ਦੁਪਿਹਰ ਸਭ ਤੋਂ ਪਹਿਲਾਂ ਕਾਰਜਕਾਰਣੀ ਮੈਂਬਰ ਸ੍ਰ ਭਜਨ ਸਿੰਘ ਸ਼ੇਰਗਿੱਲ ਅਤੇ ਸ੍ਰ ਮੰਗਲ ਸਿੰਘ ਬਾਹਰ ਆਏ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪੰਜ ਪਿਆਰਿਆਂ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਜਥੇਦਾਰਾਂ ਖਿਲਾਫ ਕਾਰਵਾਈ ਕੀਤੀ ਹੈ ਜਿਸਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਹੈ । ਸ੍ਰ ਸ਼ੇਰਗਿੱਲ ਅਤੇ ਸ੍ਰ ਮੰਗਲ ਸਿੰਘ ਨੇ ਦੱਸਿਆ ਕਿ ਉਨ੍ਹਾ ਦੋਨਾਂ ਮੈਂਬਰ ਸਾਹਿਬਾਨ ਨੇ ਕਾਰਜਕਾਰਣੀ ਨੂੰ ਸਪਸ਼ਟ ਕੀਤਾ ਹੈ ਕਿ ਜੇਕਰ ਪੰਜ ਪਿਆਰਿਆਂ ਨੇ ਅਧਿਕਾਰ ਖੇਤਰ ਤੋਂ ਬਾਹਰ ਜਾਣ ਦੀ ਕੋਸ਼ਿਸ਼ ਹੈ ਤਾਂ ਇਹ ਦੋਸ਼ ਜਥੇਦਾਰਾਂ ਤੇ ਵੀ ਲਾਗੂ ਹੈ ਜਿਨ੍ਹਾਂ ਨੇ ਪੰਥ ਨੂੰ ਭਰੋਸੇ ਵਿੱਚ ਲੈਣ ਦੇ ਬਿਨ੍ਹਾਂ ਹੀ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣਾ ਵਿਰੋਧ ਕਾਰਜਕਾਰਣੀ ਪਾਸ ਦਰਜ ਕਰਵਾ ਦਿੱਤਾ ਹੈ ਕਿ ਉਹ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਦੇ ਫੈਸਲੇ ਨਾਲ ਸਹਿਮਤ ਨਹੀ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਟੋਹੜਾ ਪੱਖੀ ਤੇ ਸਿਧਾਂਤਵਾਦੀ ਮੈਂਬਰ ਵਜੋਂ ਜਾਣੇ ਜਾਂਦੇ ਸ੍ਰ ਕਰਨੈਲ ਸਿੰਘ ਪੰਜੋਲੀ ਨੇ ਸਪਸ਼ਟ ਕਿਹਾ ਕਿ ਪੰਜ ਪਿਆਰੇ ਧਰਮ ਪ੍ਰਚਾਰ ਕਮੇਟੀ ਦੇ ਮੁਲਾਜਮ ਸਨ, ਉਨ੍ਹਾਂ ਦਾ ਅਧਿਕਾਰ ਖੇਤਰ ਸਿਰਫ ਅੰਮ੍ਰਿਤ ਸੰਚਾਰ ਤੀਕ ਹੀ ਸੀਮਤ ਸੀ,ਉਨਾਂ ਨੂੰ ਕੋਈ ਹੱਕ ਨਹੀ ਕਿ ਉਹ ਕਿਸੇ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਦੇਣ । ਉਨ੍ਹਾਂ ਕਿਹਾ ਕਿ ਅੱਜ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨੇ ਤੇ ਕੱਲ੍ਹ ਨੂੰ ਕੇਸਗੜ ਸਾਹਿਬ,ਦਮਦਮਾ ਸਾਹਿਬ ਅਤੇ ਫਿਰ ਕਿਸੇ ਹੋਰ ਸੰਸਥਾ ਦੇ ਪੰਜ ਪਿਆਰੇ ਚਣੌਤੀ ਦੇਣਗੇ ,ਇਹ ਬਰਦਾਸ਼ਤ ਨਹੀ ਕੀਤਾ ਜਾ ਸਕਦਾ । ਉਨ੍ਹਾਂ ਕਿਹਾ ਕਿ ਜਥੇਦਾਰਾਂ ਵਲੋਂ ਲਏ ਫੈਸਲੇ ਨਾਲ ਵੀ ਕੌਮ ਦੇ ਵਕਾਰ ਨੂੰ ਢਾਹ ਲੱਗੀ ਹੈ ,ਜਿਸ ਬਾਰੇ ਉਹ ਜਥੇਦਾਰਾਂ ਨੂੰ ਬਦਲਣ ਦੀ ਗੱਲ ਕਮੇਟੀ ਨੂੰ ਕਹਿ ਚੁੱਕੇ ਹਨ । ਲੇਕਿਨ ਜਦੋਂ ਸ੍ਰ:ਪੰਜੋਲੀ ਨੂੰ ਇਹ ਪੁਛਿਆ ਗਿਆ ਕਿ ਜਥੇਦਾਰ ਵੀ ਕਮੇਟੀ ਦੇ ਮੁਲਾਜਮ ਹਨ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀ ਹੋ ਰਹੀ ਤਾਂ ਉਨ੍ਹਾਂ ਕਿਹਾ ਇਸਦਾ ਜਵਾਬ ਕਮੇਟੀ ਪਰਧਾਨ ਹੀ ਦੇ ਸਕਦੇ ਹਨ।

ਕਮੇਟੀ ਦੀ ਕਾਰਜਕਾਰਣੀ ਦੀ ਕਵਰੇਜ ਕਰਨ ਦੀ ਇਜਾਜਤ ਨਹੀ ਦਿੱਤੀ ਗਈ ਤੇ ਜਦੋਂ ਕੋਈ ਡੇਢ ਘੰਟੇ ਬਾਅਦ ਸ੍ਰ ਮੱਕੜ ਬਾਹਰ ਨਿਕਲੇ ਤਾਂ ਐਨਾ ਹੀ ਕਹਿ ਕੇ ਚਲਦੇ ਬਣੇ ਕਿ ਪੰਜ ਪਿਆਰਿਆਂ ਨੇ ਸੰਸਥਾ ਨੂੰ ਢਾਹ ਲਾਣ ਦੀ ਕੋਸ਼ਿਸ ਕੀਤੀ  ਹੈ, ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ,ਉਨ੍ਹਾਂ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਕਮੇਟੀ ਕੰਪਲੈਕਸ ਜਾਂ ਪ੍ਰਬੰਧ ਹੇਠਲੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਇਕਤਰਤਾ ਕਰ ਸਕਣ।

ਅੱਜ ਦੀ ਇਕੱਤਰਤਾ ਵਿੱਚ ਸ੍ਰ ਮੱਕੜ ਤੋਂ ਇਲਾਵਾ ਸ. ਰਘੂਜੀਤ ਸਿੰਘ ਵਿਰਕ, ਸ.ਕੇਵਲ ਸਿੰਘ ਬਾਦਲ, ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ.ਕਰਨੈਲ ਸਿੰਘ ਪੰਜੋਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਸੁਰਜੀਤ ਸਿੰਘ ਗੜ੍ਹੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਨਿਰਮੈਲ ਸਿੰਘ ਜੌਲਾਂ, ਸ. ਭਜਨ ਸਿੰਘ ਸ਼ੇਰਗਿੱਲ, ਸ.ਮੋਹਣ ਸਿੰਘ ਬੰਗੀ ਤੇ ਸ. ਮੰਗਲ ਸਿੰਘ ਅੰਤ੍ਰਿੰਗ ਕਮੇਟੀ ਮੈਂਬਰ ਸਾਹਿਬਾਨ ਤੋਂ ਇਲਾਵਾ ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ ਤੇ ਸ.ਅਵਤਾਰ ਸਿੰਘ ਸਕੱਤਰ ਆਦਿ ਹਾਜ਼ਰ ਸਨ।ਇਸ ਇਕਤਰਤਾ ਵਿੱਚ ਸ੍ਰ ਸੁਖਦੇਵ ਸਿੰਘ ਭੌਰ ਤੇ ਸੂਬਾ ਸਿੰਘ ਡੱਬਵਾਲੀ ਹਾਜਰ ਨਹੀ ਸਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਲੰਘੀ 4 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਵੰਤ ਮਾਨ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਵਾਉਣ ਲਈ ਪੰਥਕ ਇਕੱਠ ਸੱਦਿਆ ਗਿਆ ਸੀ। ਇਸ ਬਾਰੇ ਬਬਰ ਖਾਲਸਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: