Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੀਨੀ ਤੇ ਇੰਡੀਅਨ ਫੌਜੀਆਂ ਦੀ ਲੱਦਾਖ ਚ ਝੜਪ ਕਿਉਂ ਹੋਈ? ਹੁਣ ਅੱਗੇ ਕੀ ਹੋਵੇਗਾ? ਪੰਜਾਬ ਤੇ ਸਿੱਖਾਂ ‘ਤੇ ਕੀ ਅਸਰ ਪਵੇਗਾ?

ਚੀਨੀ ਤੇ ਇੰਡੀਅਨ ਫੌਜੀਆਂ ਦੀ ਲੱਦਾਖ ਚ ਝੜਪ ਕਿਉਂ ਹੋਈ? ਹੁਣ ਅੱਗੇ ਕੀ ਹੋਵੇਗਾ? ਪੰਜਾਬ ਤੇ ਸਿੱਖਾਂ ‘ਤੇ ਕੀ ਅਸਰ ਪਵੇਗਾ?

ਚੀਨ ਅਤੇ ਇੰਡੀਆ ਲੱਦਾਖ ਖੇਤਰ ਦੀ ਗਲਬਾਨ ਘਾਟੀ ਵਿੱਚ ਪਿਛਲੇ ਮਹੀਨੇ ਤੋਂ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ । 5 ਅਤੇ 9 ਮਈ ਨੂੰ ਦੋਵਾਂ ਧਿਰਾਂ ਦੇ ਫੌਜੀਆਂ ਦਰਮਿਆਨ ਹੋਈਆਂ ਝੜਪਾਂ ਤੋਂ ਬਾਅਦ 15 ਅਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਮੁੜ ਇੱਕ ਖੂਨੀ ਝੜਪ ਹੋਈ ਜਿਸ ਵਿੱਚ ਇੰਡੀਅਨ ਫੌਜ ਦੇ 20 ਫੌਜੀ, ਸਮੇਤ ਇੱਕ ਕਮਾਂਡਿੰਗ ਅਫਸਰ, ਦੇ ਮਾਰੇ ਗਏ। ਖਬਰਾਂ ਮੁਤਾਬਕ ਇਸ ਝੜਪ ਵਿੱਚ ਚੀਨ ਦੇ ਫੌਜੀ ਵੀ ਮਾਰੇ ਗਏ ਹਨ ਪਰ ਉਨ੍ਹਾਂ ਦੀ ਗਿਣਤੀ ਬਾਰੇ ਚੀਨੀ ਸਰਕਾਰ ਜਾਂ ਚੀਨ ਦੇ ਖਬਰਖਾਨੇ ਨੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ। ਇਸ ਦੌਰਾਨ ਚੀਨੀ ਫੌਜ ਨੇ ਇੰਡੀਆ ਦੇ ਕੁਝ ਫੌਜੀ ਕਾਬੂ ਵੀ ਕਰ ਲਏ ਸਨ ਤੇ ਚੀਨ ਵੱਲੋਂ 10 ਇੰਡੀਅਨ ਫੌਜੀਆਂ ਨੂੰ 19 ਜੂਨ ਨੂੰ ਰਿਹਾਅ ਕੀਤਾ ਗਿਆ।

ਸਿੱਖ ਸਿਆਸਤ ਵੱਲੋਂ ਲੇਖਕ ਤੇ ਵਿਸ਼ਲੇਸ਼ਕ ਅਜੈਪਾਲ ਸਿੰਘ ਬਰਾੜ ਨਾਲ ਇਸ ਘਟਨਾਕ੍ਰਮ ਬਾਬਤ ਗੱਲਬਾਤ ਕੀਤੀ ਗਈ। 17 ਜੂਨ 2020 ਨੂੰ ਭਰੀ ਗਈ ਇਸ ਗੱਲਬਾਤ ਵਿੱਚ ਗਲਵਾਨ ਘਾਟੀ ਅਤੇ ਪੁਆਇੰਟ ਐਮ-14, ਉਹ ਥਾਂ ਜਿਸ ਉੱਪਰ ਦੋਵਾਂ ਫੌਜਾਂ ਦਰਮਿਆਨ ਝਗੜਾ ਹੋਇਆ ਸੀ, ਦੀ ਰਣਨੀਤਕ ਮਹੱਤਤਾ ਬਾਰੇ ਚਰਚਾ ਕੀਤੀ ਗਈ। ਇਸ ਗੱਲਬਾਤ ਦੌਰਾਨ ਇਸ ਵਿਸ਼ੇ ਉੱਪਰ ਵੀ ਚਰਚਾ ਹੋਈ ਕਿ ਇਸ ਖੇਤਰ ਵਿੱਚ ਦੋਵਾਂ ਧਿਰਾਂ ਵੱਲੋਂ ਆਪਣੇ ਆਪਣੇ ਦਾਅਵੇ ਕਾਇਮ ਰੱਖਣ ਬਾਰੇ ਇਨ੍ਹਾਂ ਧਿਰਾਂ ਦੀ ਕਿੰਨੀ ਅਤੇ ਕੀ-ਕੀ ਤਿਆਰੀ ਹੈ। ਇਸ ਤੋਂ ਇਲਾਵਾ ਇਸ ਗੱਲਬਾਤ ਵਿੱਚ ਇਸ ਵਿਸ਼ੇ ਉਪਰ ਵੀ ਚਰਚਾ ਹੋਈ ਕਿ ਇਸ ਟਕਰਾਅ ਦਾ ਦੱਖਣੀ ਏਸ਼ੀਆ, ਇੰਡੀਅਨ ਉੱਪ-ਮਹਾਂਦੀਪ, ਪੰਜਾਬ ਅਤੇ ਸਿੱਖਾਂ ਉੱਪਰ ਕੀ ਅਸਰ ਪੈ ਸਕਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਦਲ ਰਹੇ ਆਲਮੀ ਹਾਲਾਤ ਅਤੇ ਦੱਖਣੀ ਏਸ਼ੀਆ ਦੇ ਤਬਦੀਲ ਹੁੰਦੇ ਖੇਤਰੀ ਸਮੀਕਰਨਾਂ ਨੇ ਇੱਕ ਵਾਰ ਫਿਰ ਪੰਜਾਬ ਅਤੇ ਸਿੱਖਾਂ ਨੂੰ ਭੂ-ਰਾਜਨੀਤਕ ਚਰਚਾ ਵਿੱਚ ਲੈ ਆਂਦਾ ਹੈ। ਇੰਡੀਆ-ਪਾਕਿਸਤਾਨ ਸੁਰੱਖਿਆ ਸਮੀਕਰਨਾਂ ਵਿੱਚ
ਸਿੱਖ ਸਿਆਸਤ ਵਲੋਂ ਪੱਤਰਕਾਰ ਹਮੀਰ ਸਿੰਘ ਨਾਲ ਇੱਕ ਗੰਭੀਰ ਅਤੇ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਗਈ, ਜਿਸ ਵਿੱਚ “ਕਾਕਰੋਚ ਜਨਤਾ ਪਾਰਟੀ” ਦੇ ਵਿਚਾਰ ਰਾਹੀਂ ਭਾਰਤੀ ਅਤੇ ਪੰਜਾਬੀ ਰਾਜਨੀਤੀ ਦੀਆਂ ਕਈ ਪਰਤਾਂ
ਦੁਨੀਆ ਦਾ ਨਿਜ਼ਾਮ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਭੂ-ਰਾਜਨੀਤੀ, ਵਪਾਰ, ਆਰਥਿਕ ਸਰੋਕਾਰ ਅਤੇ ਜੰਗ ਦੇ ਵਧਦੇ ਖਤਰੇ ਉਭਰ ਰਹੀ ਵਿਸ਼ਵ ਵਿਵਸਥਾ ਨੂੰ ਇੱਕ ਨਵਾਂ ਰੂਪ ਦੇ ਰਹੇ ਹਨ। ਇਹ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: