ਲੰਡਨ (13 ਅਗਸਤ, 2015): ਲੰਡਨ ਵਿਖੇ ਗਲੋਬਲ ਸਿੱਖ ਕੌਸਲ ਦੀ ਸਾਲਾਨਾ ਕਾਨਫਰੰਸ ਦਾ ਪ੍ਰਬੰਧ ਨੈੱਟਵਰਕ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਕੀਤਾ ਗਿਆ ।
ਇਸ ਮੌਕੇ ਯੂ.ਐਸ.ਏ., ਕੈਨੇਡਾ, ਮਲੇਸ਼ੀਆ, ਥਾਈਲੈਂਡ, ਯੂ. ਕੇ., ਸਪੇਨ, ਫਰਾਂਸ ਤੇ ਸਵਿਟਜ਼ਲੈਂਡ ਤੋਂ ਆਏ ਡੈਲੀਗੇਸ਼ਨਾਂ ਨੇ ਹਿੱਸਾ ਲਿਆ ਜਦਕਿ ਆਸਟ੍ਰੇਲੀਆ ਤੇ ਪਾਕਿਸਤਾਨ ਤੋਂ ਕੌਾਸਲ ਦੇ ਮੈਂਬਰਾਂ ਨੇ ਵੀਡੀਓ ਕਾਨਫਰੰਸ ਰਾਹੀਂ ਵਿਚਾਰਾਂ ਪੇਸ਼ ਕੀਤੀਆਂ ।

ਅਜ਼ੀਤ ਵਿੱਚ ਪ੍ਰਕਾਸ਼ਿਤ ਖ਼ਬਰ ਅਨੁਸਾਰ ਕਾਨਫਰੰਸ ਦੀ ਪ੍ਰਧਾਨਗੀ ਬੀਬੀ ਕੰਨਵਲਜੀਤ ਕੌਰ, ਸਿੰਘ ਓ. ਬੀ. ਈ. ਤੇ ਸ. ਕਰਮਜੀਤ ਸਿੰਘ ਥਿੰਦ ਵੱਲੋਂ ਕੀਤੀ ਗਈ ।
ਇਸ ਮੌਕੇ ਵਿਦੇਸ਼ਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਪਹੁੰਚ ਨੂੰ ਸੌਖਿਆਂ ਬਣਾਉਣ, ਨਾਨਕਸ਼ਾਹੀ ਕੈਲੰਡਰ ਸਬੰਧੀ ਵੱਧ ਰਹੇ ਵਾਦ-ਵਿਵਾਦ ਨੂੰ ਹੱਲ ਕਰਨ, ਸ੍ਰੀ ਹਰਿਮੰਦਰ ਸਾਹਿਬ ਨੂੰ ਸੰਸਾਰ ਦੀ ਵਿਰਾਸਤ ਐਲਾਨਣ ‘ਚ ਸਰਕਾਰ ਵੱਲੋਂ ਬੇਲੋੜੀ ਦਖ਼ਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ । ਇਸ ਤੋਂ ਇਲਾਵਾ ਭਾਰਤ ਦੀਆਂ ਸਿੱਖ ਜਥੇਬੰਦੀਆਂ ਨੂੰ ਗਲੋਬਲ ਸਿੱਖ ਕੌਸਲ ‘ਚ ਸ਼ਾਮਿਲ ਕਰਨ ਸਬੰਧੀ ਵੀ ਵਿਚਾਰਾਂ ਹੋਈਆਂ ।