ਨਵੀਂ ਦਿੱਲੀ (18 ਫਰਵਰੀ, 2016): ਦਿੱਲੀ ਯੂਨੀਵਰਸਿਟੀ ਦੇ ਸਾਬਕਾ ਕਸ਼ਮੀਰੀ ਪ੍ਰੋਫੈਸਰ ਸਈਅਦ ਅਬਦੁਲ ਰਹਿਮਾਨ ਗਿਲਾਨੀ ਨੂੰ ਦੇਸ਼ਧਰੋਹ ਦੇ ਕੇਸ ਅੱਜ 14 ਦਿਨਾਂ ਦੇ ਜੁਡੀਸ਼ਲ ਰਿਮਾਂਡ ’ਤੇ ਅਦਾਲਤ ਨੇ ਜੇਲ ਭੇਜ ਦਿੱਤਾ । ਪਟਿਆਲਾ ਹਾੳੂਸ ਕੋਰਟ ਕੰਪਲੈਕਸ ’ਚ ਦੋ ਦਿਨ ਹੋਈ ਹਿੰਸਾ ਤੋਂ ਬਾਅਦ ਪੁਲੀਸ ਨੇ ਕੋਈ ਖ਼ਤਰਾ ਨਾ ਲੈਂਦਿਆਂ ਥਾਣੇ ’ਚ ਹੀ ਮੈਜਿਸਟਰੇਟ ਅੱਗੇ ਗਿਲਾਨੀ ਨੂੰ ਪੇਸ਼ ਕਰ ਦਿੱਤਾ।

ਗਿਲਾਨੀ ਨੇ ਜ਼ਮਾਨਤ ਦੀ ਅਰਜ਼ੀ ਵੀ ਦਾਖ਼ਲ ਕੀਤੀ ਹੈ ਜਿਸ ’ਤੇ ਮੈਟਰੋਪਾਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਸ਼ੁੱਕਰਵਾਰ ਨੂੰ ਸੁਣਵਾਈ ਕਰਨਗੇ।
ਪ੍ਰੋਫੈਸਰ ਗਿਲਾਨੀ ਨੂੰ ਪ੍ਰੈਸ ਕਲੱਬ ਆਫ ਇੰਡੀਆ ਵਿਖੇ 10 ਫਰਵਰੀ ਨੂੰ ਅਫਜਲ ਗੁਰੂ ਦੀ ਫਾਂਸੀ ਵਿਰੁੱਧ ਉਸ ਦੀ ਬਰਸੀ ਤੇ ਕੀਤੇ ਗਏ ਇੱਕ ਸਮਾਗਮ ਦੌਰਾਨ ਭਾਰਤ ਵਿਰੋਧੀ ਨਾਅਰੇ ਲੱਗਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਸੀ।