Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕਨੇਡਾ ਦੇ ਸੂਬੇ ਬੀ.ਸੀ. ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਮੰਚ ‘ਪੰਥਕ ਅਲਾਇੰਸ ਬੀ.ਸੀ.’ ਕਾਇਮ ਕੀਤਾ ਗਿਆ

ਕਨੇਡਾ ਦੇ ਸੂਬੇ ਬੀ.ਸੀ. ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਾਂਝਾ ਮੰਚ ‘ਪੰਥਕ ਅਲਾਇੰਸ ਬੀ.ਸੀ.’ ਕਾਇਮ ਕੀਤਾ ਗਿਆ

ਵੈਨਕੂਵਰ, ਕਨੇਡਾ: ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਪੰਥਕ ਜਥੇਬੰਦੀਆਂ ਨੇ ਸਾਂਝਾ ਮੰਚ ਉਸਾਰਨ ਦਾ ਐਲਾਨ ਕੀਤਾ ਹੈ। ਇਸ ਮੰਚ ਦਾ ਨਾਮ ਪੰਥਕ ਅਲਾਇੰਸ ਬੀ.ਸੀ. ਰੱਖਿਆ ਗਿਆ ਹੈ। ਇਸ ਮੰਚ ਦੀ ਉਸਾਰੀ ਐਲਾਨ ਅਕਾਲ ਫੋਰਸ , ਬੱਬਰ ਅਕਾਲੀ ਲਹਿਰ , ਬੀ.ਸੀ ਅਖੰਡ ਕੀਰਤਨੀ ਜਥਾ ਐਜੂਕੇਸ਼ਨਲ ਸੋਸਾਇਟੀ, ਚਲਦਾ ਵਹੀਰ ਕੈਨੇਡਾ, ਨੋਰਥ ਅਮੈਰਿਕਨ ਸਿੱਖ ਐਸੋਸੀਏਸ਼ਨ, ਪੰਥਕ ਮੀਡਿਆ, ਦਾ ਅਨਡਾਇੰਗ ਮੋਰਚਾ, ਤੂਫ਼ਾਨ ਸਿੰਘ ਯੂਥ ਫੇਡਰੇਸ਼ਨ ਅਤੇ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ ਵੱਲੋਂ ਕੀਤਾ ਗਿਆ ਹੈ।

ਪੰਥਕ ਅਲਾਇੰਸ ਬੀ.ਸੀ. ਵੱਲੋਂ ਜਾਰੀ ਬਿਆਨ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਇੰਨ-ਬਿੰਨ ਸਾਂਝਾ ਕੀਤਾ ਜਾ ਰਿਹਾ ਹੈ:

ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫ਼ਤਹਿ॥

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਪੰਥਕ ਏਕਤਾ ਅਤੇ ਯੋਜਨਾਬੰਦੀ ਵਾਸਤੇ ਪੰਥਕ ਅਲਾਇੰਸ ਬੀ.ਸੀ. ਦੇ ਨਾਮ ਤੇ ਇਕ ਨਵੇਂ ਗਠਜੋੜ ਦੀ ਘੋਸ਼ਣਾ ਕੀਤੀ ਗਈ। ਇਹ ਸਥਾਨਕ ਪੰਥਕ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਇੱਕ ਗਠਜੋੜ ਹੈ (ਮੈਂਬਰ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਸੂਚੀ ਲਈ ਹੇਠਾਂ ਦੇਖੋ)। ਇਹ ਗਠਜੋੜ ਗੁਰਮਤਿ ਦੀ ਬੁਨਿਆਦ ਵਿਚ ਰਹਿ ਕੇ, ਸਥਾਨਕ ਸੰਗਤ ਲਈ ਇੱਕ ਸੁਤੰਤਰ ਅਤੇ ਬੁਲੰਦ ਆਵਾਜ ਹੋਵੇਗੀ। ਇਸ ਗਠਜੋੜ ਦਾ ਮੁਖ ਮੰਤਵ, ਪੰਥਕ ਜਥੇਬੰਦੀਆਂ ਅਤੇ ਸਾਰੀ ਸਥਾਨਕ ਸੰਗਤ ਵਿੱਚ ਏਕਤਾ ਨੂੰ ਵਧਾਉਣ ਦਾ ਹੈ। ਹਾਲਾਂਕਿ, ਅਸੀਂ ਮੰਨਦੇ ਹਾਂ ਕਿ ਕੇਵਲ ਏਕਤਾ ਦੇ ਨਾਰੇ ਦਾ ਕੋਈ ਮੁੱਲ ਨਹੀਂ ਹੈ। ਅਸਲ ਪੰਥਕ ਏਕਤਾ ਤਾਂ ਹੀ ਸੰਭਵ ਹੈ ਜਦੋਂ ਇਹ ਸਿਧਾਂਤਕ ਏਕਤਾ ਅਤੇ ਗੁਰਮਤਿ ਦੇ ਵਿੱਚ ਪੱਕੇ ਤੌਰ ‘ਤੇ ਦ੍ਰਿੜ ਹੋਵੇ।

ਇਸ ਉਦੇਸ਼ ਲਈ, ਪੰਥਕ ਅਲਾਇੰਸ ਬੀ.ਸੀ. ਦੋ ਮਾਰਗਦਰਸ਼ਕ ਮੁਢਲੇ ਸਿਧਾਂਤਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਸਾਰੇ ਮੈਂਬਰ ਜਥੇਬੰਦੀਆਂ ਨੇ ਸਵੀਕਾਰ ਕੀਤਾ ਅਤੇ ਇਨ੍ਹਾਂ ਦੀ ਪੁਸ਼ਟੀ ਕੀਤੀ ਹੈ:

ਗੁਰਮਤਿ: ਸਾਰੇ ਫੈਸਲੇ ਅਤੇ ਕਾਰਵਾਈਆਂ ਗੁਰਮਤਿ ਦੀ ਬੁਨਿਆਦ ਵਿਚ ਰਹਿ ਕੇ ਗੁਰਬਾਣੀ ਦੇ ਆਸ਼ੇ ਅਨੁਸਾਰ ਕੀਤੇ ਜਾਣਗੇ।

ਖਾਲਿਸਤਾਨ ਲਈ ਪ੍ਰਤੀਬੱਧਤਾ: ਹਰ ਇਕ ਮੈਂਬਰ ਜਥੇਬੰਦੀ ਅਤੇ ਸੰਸਥਾ ਖਾਲਿਸਤਾਨ ਦੀ ਪ੍ਰਾਪਤੀ ਲਈ ਦ੍ਰਿੜ੍ਹ ਹੈ, ਜੋ ਕਿ ਖਾਲਸੇ ਦੇ ਰਾਜ ਅਤੇ ਆਜ਼ਾਦੀ ਦਾ ਪ੍ਰਤੀਕ ਹੈ।

ਇਸ ਗਠਜੋੜ ਵਿਚ ਜੁੜੀਆਂ ਸਾਰੀਆਂ ਮੈਂਬਰ ਜਥੇਬੰਦੀਆਂ ਸਥਾਨਕ ਪੰਥਕ, ਸੰਗਤੀ ਅਤੇ ਵਿਸ਼ਵਪਦਰ ਵਿੱਚ ਉਠਣ ਵਾਲੇ ਪੰਥਕ ਮੁੱਦਿਆਂ ‘ਤੇ ਆਵਾਜ ਬੁਲੰਦ ਕਰਨਗੇ ਅਤੇ ਗੁਰਮਤਿ ਅਨੁਸਾਰ ਬਣਦੀ ਕਾਰਵਾਈ ਵਿਚ ਹਿਸਾ ਪਾਉਣਗੇ। ਇਸ ਤੋਂ ਇਲਾਵਾ, ਗੁਰੂ ਪਾਤਸ਼ਾਹ ਜੀ ਦੇ ਫਸਲਸਫੇ ਨੂੰ ਅੱਗੇ ਵਧਾਉਣ ਲਈ ਪ੍ਰਚਾਰ ਅਤੇ ਪੰਥਕ ਪ੍ਰੋਜੈਕਟਾਂ ‘ਤੇ ਵੀ ਕੰਮ ਕੀਤਾ ਜਾਵੇਗਾ।

ਅਸੀਂ ਸਥਾਨਕ ਸੰਗਤ ਨਾਲ ਮਿਲ ਕੇ ਪੰਥਕ ਚੜ੍ਹਦੀ ਕਲਾ ਲਈ ਸੇਵਾ ਕਰਨ ਦੀ ਆਸ ਰੱਖਦੇ ਹਾਂ। ਕਿਰਪਾ ਕਰਕੇ ਪੰਥਕ ਅਲਾਇੰਸ ਬੀ.ਸੀ. ਦੇ ਸੋਸ਼ਲ ਮੀਡੀਆ ਚੈਨਲਾਂ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਸੇਵਾਵਾਂ, ਪ੍ਰੋਜੈਕਟਾਂ ਅਤੇ ਪੰਥਕ ਮੁੱਦਿਆਂ ਤੇ ਜਾਣਕਾਰੀ ਪ੍ਰਾਪਤ ਕਰ ਸਕੋ।

ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥

ਅਕਾਲ ਫੋਰਸ

ਬੱਬਰ ਅਕਾਲੀ ਲਹਿਰ

ਬੀ.ਸੀ ਅਖੰਡ ਕੀਰਤਨੀ ਜਥਾ ਐਜੂਕੇਸ਼ਨਲ ਸੋਸਾਇਟੀ

ਚਲਦਾ ਵਹੀਰ ਕੈਨੇਡਾ

ਨੋਰਥ ਅਮੈਰਿਕਨ ਸਿੱਖ ਐਸੋਸੀਏਸ਼ਨ

ਪੰਥਕ ਮੀਡਿਆ

ਦਾ ਅਨਡਾਇੰਗ ਮੋਰਚਾ

ਤੂਫ਼ਾਨ ਸਿੰਘ ਯੂਥ ਫੇਡਰੇਸ਼ਨ

ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਪੰਥਕ ਜਥੇਬੰਦੀਆਂ ਨੇ ਸਾਂਝਾ ਮੰਚ ਉਸਾਰਨ ਦਾ ਐਲਾਨ ਕੀਤਾ ਹੈ। ਇ
ਅਮਰੀਕਾ ਦੇ ਜਸਿਟਸ ਡਿਪਾਰਟਮੈਂਟ ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਕ ਅਧਿਕਾਰੀ ਵਿਕਾਸ਼ ਯਾਦਵ ਖਿਲਾਫ ਅਮਰੀਕੀ ਅਦਾਲਤ ਵਿਚ ਦੋਸ਼ ਦਾਖਲ ਕਰ ਦਿੱਤੇ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ
ਅਮਰੀਕਾ ਦੇ ਜਸਿਟਸ ਡਿਪਾਰਟਮੈਂਟ ਨੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਦੇ ਇਕ ਅਧਿਕਾਰੀ ਵਿਕਾਸ਼ ਯਾਦਵ ਖਿਲਾਫ ਅਮਰੀਕੀ ਅਦਾਲਤ ਵਿਚ ਦੋਸ਼ ਦਾਖਲ ਕਰ ਦਿੱਤੇ ਹਨ। ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬਿਊਰੋ
ਭਾਈ ਨਿੱਝਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਉਣ ਦੀ ਕੀਤੀ ਅਪੀਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: