Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਸ਼ੁਤੋਸ਼ ਮਾਮਲਾ: ਹਾਈਕੋਰਟ ਨੇ ਸੁਣਵਾਈ 28 ਅਪ੍ਰੈਲ ‘ਤੇ ਪਾਈ

ਆਸ਼ੁਤੋਸ਼ ਮਾਮਲਾ: ਹਾਈਕੋਰਟ ਨੇ ਸੁਣਵਾਈ 28 ਅਪ੍ਰੈਲ ‘ਤੇ ਪਾਈ

ਚੰਡੀਗੜ੍ਹ (19 ਮਾਰਚ, 2015): ਪਿੱਛਲੇ ਕਈ ਮਹੀਨਿਆਂ ਤੋਂ ਮਿਰਤਕ ਨੁਰਮਹਿਲੀਏ ਸਾਧ ਆਸ਼ੁਤੋਸ਼ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਦੇ ਹੁਕਮਾਂ ‘ਤੇ ਅਮਲ ਕਰਨ ਦੀ ਕਾਰਵਾਈ ਅੱਜ ਫਿਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟਾਲ ਦਿੱਤੀ ਹੈ।

Ashutosh
ਆਸ਼ੁਤੋਸ਼ (ਫਾਈਲ ਫੋਟੋ)

ਕਾਰਜਕਾਰੀ ਚੀਫ਼ ਜਸਟਿਸ ਐੱਸ. ਜੇ. ਵਜੀਫ਼ਦਾਰ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਵੱਲੋਂ ਅੱਜ ਹਾਈਕੋਰਟ ਦੇ ਹੀ ਸਿੰਗਲ ਬੈਂਚ ਦੁਆਰਾ ਆਸ਼ੂਤੋਸ਼ ਦਾ ਅੰਤਿਮ-ਸੰਸਕਾਰ ਕਰਨ ਦੇ ਫ਼ੈਸਲੇ ਵਿਰੁੱਧ ਆਈਆਂ ਅਪੀਲਾਂ ‘ਤੇ ਸੰਖੇਪ ਸੁਣਵਾਈ ਕਰਦਿਆਂ ਇਹ ਕੇਸ ਆਉਂਦੀ 28 ਅਪ੍ਰੈਲ ਤੱਕ ਅੱਗੇ ਪਾ ਦਿੱਤਾ ਗਿਆ ।

ਭਾਂਵੇ ਕਿ ਬੈਂਚ ਵੱਲੋਂ ਅੱਜ ਆਸ਼ੂਤੋਸ਼ ਦੀ ਇੰਨੀ ਲੰਮੀ ਸਮਾਧੀ ‘ਤੇ ਜੁਬਾਨੀ ਤੌਰ ਉੱਤੇ ਕਿੰਤੂ-ਪ੍ਰੰਤੂ ਜ਼ਰੂਰ ਕੀਤਾ ਗਿਆ ਹੈ । ਇਸੇ ਪ੍ਰਸੰਗ ਵਿਚ ਸਾਧਵੀ ਤਪੇਸ਼ਰੀ ਅਤੇ ਹੋਰਨਾਂ ਦੁਆਰਾ ਪੰਜਾਬ ਸਰਕਾਰ ਅਤੇ ਹੋਰਨਾਂ ਧਿਰਾਂ ਵਿਰੁੱਧ ਦਾਇਰ ਕੀਤੀ ਪਟੀਸ਼ਨ ਨੂੰ ਵੀ ਅਗਲੀ ਤਰੀਕ ‘ਤੇ ਹੀ ਸੁਣਵਾਈ ਲਈ ਰੱਖਦਿਆਾ ਮਾਮਲਾ ਕਿਸੇ ਨਬੇੜੇ ਵੱਲ ਲਿਜਾਉਣ ਤੋਂ ਪਹਿਲਾਆਸ਼ੂਤੋਸ਼ ਦੇ ਪੁੱਤਰ ਦਲੀਪ ਝਾਅ ਦੀ ਮੁੱਢਲੀ ਪਟੀਸ਼ਨ ਦੀ ਮੇਨਟੇਨੇਬਿਲੀਟੀ ਘੋਖਣ ਦੇ ਸੰਕੇਤ ਦਿੱਤੇ ਗਏ ਹਨ।

ਦਲੀਪ ਝਾਅ ਦੇ ਵਕੀਲ ਵੱਲੋਂ ਇਕ ਵਾਰ ਫਿਰ ਝਾਅ ਦੀ ਆਸ਼ੂਤੋਸ਼ ਦਾ ਪੁੱਤਰ ਹੋਣ ਬਾਬਤ ਦਾਅਵੇਦਾਰੀ ਦੀ ਪੁਖ਼ਤਗੀ ਹਿਤ ਡੀ.ਐਨ.ਏ. ਟੈਸਟ ਕਰਵਾਏ ਜਾਣ ਦੀ ਮੰਗ ਕੀਤੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ 'ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ,
ਸਾਧਣੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਪੰਚਕੂਲਾ ਵਿਸ਼ੇਸ਼ ਅਦਾਲਤ ਵਲੋਂ ਸੁਣਾਈ 10-10 ਸਾਲ ਕੈਦ ਦੀ ਸਜ਼ਾ ਦੇ ਵਿਰੁੱਧ ਰਾਮ ਰਹੀਮ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਅਪੀਲ
ਪੰਜਾਬ ਸਰਕਾਰ ਨੇ ਸੋਮਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸਪੱਸ਼ਟ ਕੀਤਾ ਕਿ ਜੇ ਆਸ਼ੂਤੋਸ਼ ਨੂਰਮਹਿਲ ਵਾਲੇ ਦੀ ਲਾਸ਼ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਉਸ ਨੂੰ ਕੋਈ ਇਤਰਾਜ਼

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: