Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰ.ਐਸ.ਐਸ. ਮੁਤਾਬਕ ਮਹਾਰਾਣਾ ਪ੍ਰਤਾਪ ਨੇ ਮੁਗ਼ਲ ਬਾਦਸ਼ਾਹ ਅਕਬਰ ਨੂੰ ਹਰਾਇਆ ਸੀ

ਆਰ.ਐਸ.ਐਸ. ਮੁਤਾਬਕ ਮਹਾਰਾਣਾ ਪ੍ਰਤਾਪ ਨੇ ਮੁਗ਼ਲ ਬਾਦਸ਼ਾਹ ਅਕਬਰ ਨੂੰ ਹਰਾਇਆ ਸੀ

ਜੈਪੁਰ: ਰਾਜਸਥਾਨ ਦੀ ਮੀਡੀਆ ਰਿਪੋਰਟਾਂ ਮੁਤਾਬਕ, ਅਗਲੇ ਅਕਾਦਮਿਕ ਵਰ੍ਹੇ ਤੋਂ ਸਕੂਲਾਂ ਦੇ ਇਤਿਹਾਸ ਦੇ ਸਿਲੇਬਸ ‘ਚ ਇਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨਵੇਂ ਅਧਿਆਏ ‘ਚ ਰਾਜਪੂਤ ਯੋਧੇ ਮਹਾਰਾਣਾ ਪ੍ਰਤਾਪ ਨੇ 450 ਸਾਲ ਪਹਿਲਾਂ ਮੁਗ਼ਲ ਬਾਦਸ਼ਾਹ ਅਕਬਰ ਨੂੰ ਹਰਾਇਆ ਸੀ।

ਮੀਡੀਆ ਨੇ ਆਪਣੀ ਰਿਪੋਰਟ ‘ਚ ਕਿਹਾ, ਜ਼ਿਆਦਾਤਰ ਸਿੱਖਿਆਵਿਦਾਂ ਨੇ ਇਸ ਵਿਚਾਰ ਦਾ ਸ਼ਰੇਆਮ ਮਜ਼ਾਕ ਉਡਾਇਆ ਹੈ, ਕਿਉਂਕਿ ਇਤਿਹਾਸਕ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਮੇਵਾੜ ਖੇਤਰ ਦੇ ਰਾਜੇ ਮਹਾਰਾਣਾ ਪ੍ਰਤਾਪ ਜੰਗ ਦੇ ਮੈਦਾਨ ਤੋਂ ਭੱਜ ਗਏ ਸੀ, ਹਾਲਾਂਕਿ ਬਾਅਦ ਦੇ ਸਾਲਾਂ ‘ਚ ਉਨ੍ਹਾਂ ਨੇ ਮੁਗ਼ਲਾਂ ਖਿਲਾਫ ਗੁਰੀਲਾ ਜੰਗ ਜਾਰੀ ਰੱਖੀ।

akbar maharana pratap
ਚਿੱਤਰ: ਮੁਗ਼ਲ ਬਾਦਸ਼ਾਹ ਅਕਬਰ, ਰਾਜਪੂਤ ਰਾਜਾ ਮਹਾਰਾਣਾ ਪ੍ਰਤਾਪ

ਭਾਰਤੀ ਕੌਂਸਲ ਇਤਿਹਾਸ ਖੋਜ (ICHR) ਦੇ ਸਾਬਕਾ ਮੈਂਬਰ ਪ੍ਰੋਫੈਸਰ ਡੀ.ਐਨ. ਝਾਅ ਨੇ ਕਿਹਾ ਕਿ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਨੂੰ ਦੁਬਾਰਾ ਇਤਿਹਾਸ ਨਹੀਂ ਲਿਖਿਆ ਜਾ ਸਕਦਾ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਇਰਫਾਨ ਹਬੀਬ ਨੇ ਹਿੰਦੁਸਤਾਨ ਟਾਈਮਸ ਨਾਲ ਗੱਲ ਕਰਦੇ ਹੋਏ ਇਸ ਮਸਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਕਿਹਾ, “ਆਰ.ਐਸ.ਐਸ. ਨਾਲ ਬਹਿਸ ਕਰਨੀ ਮੂਰਖਤਾ ਹੈ, ਉਹ ਜੋ ਚਾਹੁਣ ਪੜ੍ਹਾਉਣ।”

ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੂਦੇਵ ਦੇਵਨਾਨੀ ਨੇ ਦਾਅਵਾ ਕੀਤਾ ਕਿ “ਜੇ ਅਕਬਰ ਜੰਗ ਜਿੱਤ ਗਿਆ ਸੀ ਤਾਂ ਛੇ ਵਾਰ ਕਿਉਂ ਮੈਦਾਨ-ਏ-ਜੰਗ ਵਿਚ ਆਇਆ? ਸਾਡੇ ਨਾਇਕਾਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।”

ਇਸਤੋਂ ਅਲਾਵਾ ਉਦੈਪੁਰ ਦੀ ਮੋਹਨਲਾਲ ਸੁਖਦਾਈ ਯੂਨੀਵਰਸਿਟੀ ਦੇ ਸੇਵਾ ਮੁਕਤ ਪ੍ਰੋਫੈਸਰ ਕੇ.ਐਸ. ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਤਾਬ ਨੇ ਉਸ ਵੇਲੇ ਦੇ ਰਾਜਸਥਾਨੀ ਸ੍ਰੋਤਾਂ ਅਤੇ ਉਸ ਵੇਲੇ ਦੇ ਫਾਰਸੀ ਰਿਕਾਰਡ ਦੀ ਜਾਂਚ ਕੀਤੀ ਹੈ ਅਤੇ ਹਾਲਾਤਾਂ ਦਾ ਅਧਿਐਨ ਕਰਨ ‘ਤੇ ਇਹ ਨਤੀਜਾ ਨਿਕਲਿਆ ਕਿ ਮਹਾਰਾਣਾ ਪ੍ਰਤਾਪ ਵਲੋਂ ਜੰਗ ਹਾਰਨ ਵਾਲੀ ਗੱਲ ਸਹੀ ਨਹੀਂ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

As Per RSS Approved History Syllabus In Rajisthan It Is Maharana Partap Who Defeated Akabar …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਵੇਂ ਲੰਬਾਂ ਸਮਾਂ ਦਿੱਲੀ ਮਾਡਲ ਜਾਂ ਮੰਨੂਵਾਦੀਆਂ ਦੇ ਵਿਕਾਸ ਮਾਡਲ ਨੂੰ ਜਾਇਜ਼ ਠਹਿਰਾਇਆ ਪਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ
• 1975-77 ਦੀ ਐਮਰਜੈਂਸੀ ਨੇ ਬਿਪਰਵਾਦੀ ਵਿਚਾਰਧਾਰਾ ਲਈ ਜਨਤਕ ਤੇ ਸਿਆਸੀ ਪਿੜ ਵਿੱਚ ਥਾਂ ਮੁਹੱਈਆ ਕਰਵਾਈ। ਇਸ ਤੋਂ ਪਹਿਲਾਂ ਰ.ਸ.ਸ. ਇਨ੍ਹਾਂ ਪਿੜਾਂ ਤੱਕ ਨਹੀਂ ਸੀ ਪੱਸਰੀ ਹੋਈ। • ਸਮਾਜਿਕ ਤੇ
ਸ਼ਹੂਰ ਸਮਾਜ ਸ਼ਾਸਤਰੀ ਅਤੇ ਟਿੱਪਣੀਕਾਰ ਸ਼ਿਵਾ ਵਿਸ਼ਵਨਾਥਨ ਨੇ ਕਿਹਾ ਕਿ ਬੱਚਿਆਂ ਦਾ ਇੱਕ ਵੱਡਾ ਹਿੱਸਾ ਅਜਿਹੀ ਨਾਟਕੀ ਪੇਸ਼ਕਾਰੀ ਨੂੰ ਸੱਚ ਮੰਨਦੇ ਹੋਏ ਆਪਣੇ ਅਵਚੇਤਨ ਮਨ ਵਿਚ ਬੈਠਾ ਲੈਦਾ ਹੈ। ਅਜਿਹੀ
ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ 17 ਦਸੰਬਰ 2019 ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੀਆਂ ਕਰੋ...

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: