
ਵਾਸ਼ਿੰਗਟਨ (4 ਨਵੰਬਰ, 2014): ਅਮਰੀਕਾ ਵਿੱਚ ਵੱਸਦੇ ਸਿੱਖਾਂ ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਤੋਂ ਸਹਾਇਤਾ ਮੰਗੀ ਹੈ।
ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਦਾ ਸ਼ਹੀਦ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਕਤਲ ਕੀਤੇ ਜਾਣ ਤੋਂ ਬਾਅਦ, ਚੱਲੀ ਸਿੱਖ ਨਸਲਕੁਸ਼ੀ ਦੀ ਹਨੇਰੀ ਜਿਸ ਵਿੱਚ 30000 ਹਜ਼ਾਰ ਤੋਂ ਜ਼ਿਅਦਾ ਸਿੱਖਾਂ ਦਾ ਕਤਲ ਕਰ ਦਿੱਤਾ ਸੀ, ਸਿੱਖ ਦੇ ਧਾਰਮਿਕ ਅਸਥਾਨਾਂ ਨੂਮ ਅੱਗ ਲਾ ਦਿੱਤੀ ਗਈ, ਅਰਬਾਂ ਰੁਪਏ ਦੀ ਸਿੱਖਾਂ ਦੀ ਜਾਇਦਾਦ ਲੁਟ ਲਈ ਗਈ ਜਾਂ ਸਾੜ ਦਿੱਤੀ ਗਈ, ਕਾਰੋਬਾਰ ਪੁਰੇ ਤੌਰ ਤੇ ਤਬਾਹ ਹੋ ਗਏ ਸਨ, ਸਿੱਖ ਬੀਬੀਆਂ ਨਾਲ ਸਮੂਹਿਕ ਬਲਾਤਕਾਰ ਕੀਤੇ ਗਏ ਸਨ।
ਕਈ ਅਮਰੀਕੀ ਸਿੱਖ ਜਥੇਬੰਦੀਆਂ ਨੇ ਅਮਰੀਕੀ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਿੱਖ ਨਸਲਕੁਸ਼ੀ ਦੇ ਇਨ੍ਹਾਂ ਅਪਰਾਧਾਂ ‘ਚ ਕੇਵਲ 30 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਜਦਕਿ ਪੁਲਿਸ ਅਤੇ ਜਾਂਚ ਅਧਿਕਾਰੀ ਇਸ ‘ਚ ਕਥਿਤ ਤੌਰ ‘ਤੇ ਸ਼ਾਮਲ ਪਾਰਟੀ ਅਹੁਦਾ ਅਧਿਕਾਰੀਆਂ ਅਤੇ ਸਰਕਾਰ ਨੂੰ ਇਨਸਾਫ਼ ਦੇ ਕਟਹਿਰੇ ‘ਚ ਖੜ੍ਹਾ ਕਰਨ ‘ਚ ਅਸਫਲ ਰਹੇ।
ਪੱਤਰ ਅਨੁਸਾਰ ਅੰਤਰਰਾਸ਼ਟਰੀ ਨੀਤੀ ਸਥਾਪਿਤ ਕਰਨ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਬਣਨ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ ਉਹ 1984 ‘ਚ ਯੋਜਨਾਬੱਧ ਹਿੰਸਾ ਦੇ ਸਬੰਧ ‘ਚ ਸਿੱਖ ਜਥੇਬੰਦੀਆਂ ਨੇ ਓਬਾਮਾ ਨੂੰ ਭਾਰਤ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ।