ਨਵੀਂ ਦਿੱਲੀ (22 ਅਗਸਤ, 2015): ਭਾਰਤ ‘ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰਾਂ ‘ਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਭਾਰਤ-ਪਾਕਿ ਵਿਚਕਾਰ ਹਰ ਗੱਲਬਾਤ ਵਾਰਤਾ ਨਹੀਂ ਹੁੰਦੀ। ਹਰ ਵਾਰਤਾ ਦਾ ਇਕ ਸੰਦਰਭ ਹੁੰਦਾ ਹੈ ।ਭਾਰਤ-ਪਾਕਿ ਦੋ ਧਿਰਾਂ ਵਿੱਚ ਗੱਲਬਾਤ ਵਾਰਤਾ ਹੈ।ਬਾਕੀ ਗੱਲਬਾਤ ਸਾਧਾਰਨ ਗੱਲਬਾਤ ਹੁੰਦੀ ਹੈ।

ਕਸ਼ਮੀਰੀਆਂ ਅਗੂਆਂ ਨਾਲ ਗੱਲਬਾਤ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਉਨ੍ਹਾਂ ਕਿਹਾ ਸੁਰੱਖਿਆ ਸਲਾਹਕਾਰਾਂ. ਪੱਧਰ ‘ਤੇ ਗੱਲਬਾਤ ਸਿਰਫ ਅੱਤਵਾਦ ‘ਤੇ ਹੀ ਹੋਵੇਗੀ। ਅੱਤਵਾਦ ‘ਤੇ ਗੱਲਬਾਤ ਤੋਂ ਬਾਅਦ ਹੀ ਦੂਸਰੇ ਵਿਸ਼ਿਆਂ ‘ਤੇ ਗੱਲ ਹੋਵੇਗੀ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜੀਜ ਆਉਣਾ ਚਾਹੁੰਣ ਤਾਂ ਆਉਣ ਪਰ ਗੱਲਬਾਤ ‘ਚ ਤੀਸਰਾ ਪੱਖ ਮਨਜੂਰ ਨਹੀਂ। ਹੁਰੀਅਤ ਕੋਈ ਪੱਖ ਨਹੀਂ ਹੋ ਸਕਦਾ ।
ਅੱਜ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕੌਮੀ ਸਲਾਹਕਾਰ ਸਰਤਾਜ਼ ਅਜ਼ੀਜ਼ ਨੇ ਕਿਹਾ ਕਿ ਭਾਰਤ ਦੇ ਨਾਲ ਕੋਈ ਗੰਭੀਰ ਗੱਲਬਾਤ ਨਹੀਂ ਹੋ ਸਕਦੀ, ਜੇਕਰ ਉਨ੍ਹਾਂ ਨੇ ਕਸ਼ਮੀਰ ‘ਤੇ ਗੱਲ ਨਹੀਂ ਕਰਨੀ। ਜਦੋਂ ਤੋਂ ਮੋਦੀ ਸੱਤਾ ‘ਚ ਆਏ ਹਨ, ਉਹ ਆਪਣੀਆਂ ਸ਼ਰਤਾਂ ‘ਤੇ ਗੱਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਸ਼ਮੀਰ ਭੁੱਲ ਜਾਈਏ, ਲੇਕਿਨ ਇਹ ਸੰਭਵ ਨਹੀਂ।