Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪਾਣੀ ਪ੍ਰਦੂਸ਼ਣ: ਚੰਡੀਗੜ੍ਹ ਸੀਵਰੇਜ ਦੇ ਗੰਦੇ ਪਾਣੀ ਨੇ ਘੱਗਰ ਦਰਿਆ ਦੂਸ਼ਿਤ ਕੀਤਾ

ਪਾਣੀ ਪ੍ਰਦੂਸ਼ਣ: ਚੰਡੀਗੜ੍ਹ ਸੀਵਰੇਜ ਦੇ ਗੰਦੇ ਪਾਣੀ ਨੇ ਘੱਗਰ ਦਰਿਆ ਦੂਸ਼ਿਤ ਕੀਤਾ

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਜਦੋਂ ਓਵਰਫਲੋ ਹੰਦੀ ਹੈ ਤਾਂ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਅੱਗੇ ਵੱਧਦਾ ਹੈ ਪਰ ਹੁਣ ਇਸ ਚੋਅ ਨੇ ਗੰਦੇ ਨਾਲੇ ਦਾ ਰੂਪ ਧਾਰ ਲਿਆ ਹੈ। ਇਹ ਚੋਅ ਚੰਡੀਗੜ੍ਹ ਦੇ ਵੱਖ ਵੱਖ ਖੇਤਰਾਂ, ਪੰਜਾਬ ਦੇ ਬਲਟਾਣਾ ਤੋਂ ਲੰਘਦਾ ਹੋਇਆ ਜ਼ੀਰਕਪੁਰ ਨਜ਼ਦੀਕ ਘੱਗਰ ਵਿੱਚ ਜਾ ਕੇ ਪੈਂਦਾ ਹੈ। ਸੁਖਨਾ ਝੀਲ ਵਿੱਚ ਇਸ ਸਮੇਂ ਪਾਣੀ ਘੱਟ ਹੋਣ ਕਾਰਨ ਚੋਅ ’ਚ ਪਾਣੀ ਨਹੀਂ ਆ ਰਿਹਾ ਪਰ ਥੋੜੀ ਦੂਰ ਅੱਗੇ ਕਿਸ਼ਨਗੜ੍ਹ ਦੇ ਸੀਵਰੇਜ ਦਾ ਪਾਣੀ ਚੋਅ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਮਗਰੋਂ ਬਾਪੂ ਧਾਮ ਕਾਲੋਨੀ ਵਾਲੇ ਪਾਸੇ ਤੋਂ ਆਉਂਦੇ ਗੰਦੇ ਪਾਣੀ ਦੀਆਂ ਪਾਇਪਾਂ ਦਾ ਮੂੰਹ ਇਸ ਚੋਅ ਵਿੱਚ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਅੱਗੇ ਟਰਾਂਸਪੋਰਟ ਖੇਤਰ ’ਚੋਂ ਹੁੰਦਾ ਇਹ ਚੋਅ ਜਦੋਂ ਇੰਡਸਟਰੀਅਲ ਏਰੀਆ ’ਚ ਪਹੁੰਚਦਾ ਹੈ ਤਾਂ ਇਥੇ ਸਥਿਤ ਗਊਸ਼ਾਲਾ ਦਾ ਮਲਮੂਤਰ ਇਸ ਚੋਅ ਵਿੱਚ ਡਿੱਗਦਾ ਹੈ। ਇਸੇ ਦੌਰਾਨ ਪਿੰਡ ਦੜੂਆ, ਚਾਰ ਨੰਬਰ ਕਲੋਨੀ ਦਾ ਗੰਦਾ ਪਾਣੀ ਵੀ ਇਸ ਚੋਅ ਵਿੱਚ ਸ਼ਾਮਲ ਹੁੰਦਾ ਜਾਂਦਾ ਹੈ। ਇਹ ਗੰਦਾ ਪਾਣੀ ਅੱਗੇ ਪਿੰਡ ਮੱਖਣਮਾਜਰਾ ਕੋਲੋਂ ਪਿੰਡ ਬਲਟਾਣਾ ’ਚ ਦਾਖਲ ਹੁੰਦਾ ਹੈ।

ਸੁਖਨਾ ਚੋਅ ਦੀ ਤਸਵੀਰ

ਜ਼ਿਕਰਯੋਗ ਹੈ ਕਿ ਸੀਵਰੇਜ ਦਾ ਪਾਣੀ ਚੋਅ ਵਿੱਚ ਪਾਉਣ ਤੋਂ ਪਹਿਲਾਂ ਉਸ ਨੂੰ ਟਰੀਟਮੈਂਟ ਪਲਾਂਟ ਰਾਹੀਂ ਲੰਘਾਉਣਾ ਜ਼ਰੂਰੀ ਹੈ। ਇਸੇ ਦੌਰਾਨ ਕੁਝ ਥਾਵਾਂ ’ਤੇ ਇਸ ਚੋਅ ਦੀ ਸਫਾਈ ਵੀ ਕੀਤੀ ਨਜ਼ਰ ਆਉਂਦੀ ਹੈ ਪਰ ਇਸ ਚੋਅ ਦੇ ਗੰਦੇ ਪਾਣੀ ਦੀ ਬਦਬੂ ਚੰਡੀਗੜ੍ਹ ਵਾਸੀਆਂ ਲਈ ਸਿਰਦਰਦੀ ਬਣੀ ਹੋਈ ਹੈ। ਇਸੇ ਦੌਰਾਨ ਨੇਡ਼ਲੇ ਇਲਾਕਿਆਂ ਦੇ ਲੋਕਾਂ ਦਾ ਵੀ ਜਿਉਣਾ ਵੀ ਦੁੱਭਰ ਹੋਇਆ ਪਿਆ ਹੈ। ਇਸ ਚੋਅ ਵਿੱਚ ਵਹਿੰਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ।

ਗੌਰਤਲਬ ਹੈ ਕਿ ਜਿਸ ਘੱਗਰ ਦਰਿਆ ਵਿਚ ਇਹ ਦੂਸ਼ਿਤ ਚੋਣ ਮਿਲਦਾ ਹੈ ਉਸ ਦੇ ਦੂਸ਼ਿਤ ਪਾਣੀ ਸਬੰਧੀ ਪਹਿਲਾਂ ਵੀ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਪਰ ਸਾਰਾ ਪ੍ਰਸ਼ਾਸਨਿਕ ਢਾਂਚਾ ਅੱਖਾਂ ਬੰਦ ਕਰੀ ਬੈਠਾ ਹੈ। ਕੁਝ ਸਮਾਂ ਪਹਿਲਾਂ ਸਾਹਮਣੇ ਆਏ ਅੰਕੜਿਆਂ ਅਨੁਸਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਾਏ ਪਾਣੀ ਦੇ ਨਿਰੀਖਣ ਤੋਂ ਪਤਾ ਲੱਗਿਆ ਸੀ ਕਿ ਪਟਿਆਲਾ ਜ਼ਿਲ੍ਹੇ ਦੇ ਘੱਗਰ ਦਰਿਆ ਨੇੜਲੇ ਇਲਾਕੇ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਿਕਦਾਰ ਖ਼ਤਰਨਾਕ ਹੱਦ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੈੱਡ (ਸਿੱਕੇ) ਦੀ ਮਾਤਰਾ ਵੀ ਲੋੜ ਤੋਂ ਕਾਫ਼ੀ ਜ਼ਿਆਦਾ ਪਾਈ ਗਈ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ:
ਪਟਿਆਲਾ ਜ਼ਿਲ੍ਹੇ ਵਿਚ ਘੱਗਰ ਦਰਿਆ ਨੇੜਲੇ ਪਿੰਡਾਂ ਦੇ ਪਾਣੀ ਵਿਚ ਘੁਲਿਆ ਜ਼ਹਿਰ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਸਭ ਤੋਂ ਵੱਧ ਪਾਣੀ ਜੀਰੇ ਇਲਾਕੇ ਵਿਚੋਂ ਕੱਢਿਆ ਜਾ ਰਿਹਾ ਹੈ। ਬਚੇ ਪਾਣੀ ਦਾ ਬਹੁਤਾ ਹਿੱਸਾ ਪਲੀਤ ਹੋ ਰਿਹਾ ਹੈ, ਜਿਸਦਾ ਇਕ ਕਾਰਨ ਜੀਰੇ
ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਖਤਮ ਹੋਣ ਕਰਕੇ ਸੂਬੇ ਵਿੱਚ ਆ ਰਹੀ ਪਾਣੀ ਦੀ ਕਿੱਲਤ ਉੱਤੇ ਵਿਚਾਰ ਚਰਚਾ
ਪੰਜਾਬ ਵਿੱਚ ਦੁੱਧ 'ਚ ਪਾਣੀ ਰਲਾ ਕੇ ਵੇਚਣਾ ਇੱਕ ਫੌਜਦਾਰੀ ਜ਼ੁਰਮ ਹੈ, ਇੰਡੀਅਨ ਪੀਨਲ ਕੋਡ ਦੀ ਦਫ਼ਾ 272 ਤਹਿਤ ਇਸ ਜੁਰਮ ਬਦਲੇ ਮੁਜਰਮ 6 ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ।
ਸਟੇਟ ਆਫ ਦੀ ਪਲੈਨਟ, ਅਰਥ ਇੰਸਟੀਟਊਟ ਕੋਲੰਬੀਆ ਯੁਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਇੱਕ ਸੂਚਨਾ ਵਿਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਸੰਖੀਆ (ਅਰਸੇਨਿਕ) ਵੱਡੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: