Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’

ਚੰਡੀਗੜ੍ਹ: ਚੰਡੀਗੜ੍ਹ ਵਿੱਚ ਰਹਿੰਦੇ ਤੇ ਕੰਮ ਕਰਦੇ ਪੰਜਾਬ ਤੇ ਪੰਜਾਬੀ ਬੋਲੀ ਦੇ ਹਿਤੈਸ਼ੀ ਪੱਤਰਕਾਰਾਂ, ਲੇਖਕਾਂ ਤੇ ਖਬਰਖਾਨੇ ਨਾਲ ਜੁੜੀਆਂ ਸਖਸ਼ੀਅਤਾਂ ਵੱਲੋਂ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’ ਬਣਾਇਆ ਗਿਆ ਹੈ।

ਅੱਜ ਇਥੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਈ ਮੰਚ ਦੀ ਪਲੇਠੀ ਇਕੱਤਰਤਾ ਵਿੱਚ ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਬਾਅਦ ਵਿਚ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮੰਚ ਨੂੰ ਬਣਾਉਣ ਦਾ ਮਕਸਦ ਪੰਜਾਬ ਤੇ ਪੰਜਾਬੀ ਬੋਲੀ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਉਪਰ ਪਹਿਰਾ ਦੇਣਾ ਹੈ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਮੰਚ ਪੰਜਾਬੀ ਪੱਤਰਕਾਰੀ ਤੇ ਪੰਜਾਬ ਦੇ ਦੁੱਖਾਂ ਦਰਦਾਂ ਅਤੇ ਬਿਹਤਰੀ ਲਈ ਨਿਰੰਤਰ ਉਪਰਾਲੇ ਕਰੇਗਾ।

ਚੰਡੀਗੜ੍ਹੀਏ ਪੱਤਰਕਾਰਾਂ ਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਲੇਖਕ ਮੰਚ’

ਮੰਚ ਦੇ ਚੁਣੇ ਗਏ ਅਹੁਦੇਦਾਰਾਂ ਵਿੱਚ ਤਰਲੋਚਨ ਸਿੰਘ (ਪੰਜਾਬੀ ਟ੍ਰਿਿਬਊਨ) ਨੂੰ ਪ੍ਰਧਾਨ, ਪ੍ਰੀਤਮ ਰੁਪਾਲ (ਨਾਟਕਰਮੀ ਤੇ ਸੀਨੀਅਰ ਪੱਤਰਕਾਰ) ਤੇ ਮਨਪ੍ਰੀਤ ਕੌਰ (ਜਗ ਬਾਣੀ ਟੀਵੀ) ਨੂੰ ਸੀਨੀਅਰ ਮੀਤ ਪ੍ਰਧਾਨ, ਵਿਜੇਪਾਲ ਸਿੰਘ ਬਰਾੜ (ਨਿਊਜ 18) ਤੇ ਨਵਦੀਪ ਸਿੰਘ ਗਿੱਲ (ਪੀ ਆਰ ਓ, ਪੰਜਾਬ ਸਰਕਾਰ ਤੇ ਲੇਖਕ) ਨੂੰ ਜਨਰਲ ਸਕੱਤਰ, ਜਗਤਾਰ ਸਿੰਘ ਭੁੱਲਰ (ਏ ਐਨ ਬੀ), ਵਿਕਰਮਜੀਤ ਸਿੰਘ ਮਾਨ (ਰੋਜਾਨਾ ਅਜੀਤ) ਤੇ ਨਿਰਮਲ ਸਿੰਘ ਮਾਨਸਾਹੀਆ (ਪੰਜਾਬੀ ਜਾਗਰਣ) ਨੂੰ ਮੀਤ ਪ੍ਰਧਾਨ, ਜੈ ਸਿੰਘ ਛਿੱਬਰ (ਪੰਜਾਬੀ ਜਾਗਰਣ), ਨਿੰਦਰ ਘੁਗਿਆਣਵੀ (ਲੇਖਕ), ਨਰਿੰਦਰ ਪਾਲ ਸਿੰਘ ਜਗਦਿਓ (ਪੀ ਆਰ ਓ, ਪੰਜਾਬ ਸਰਕਾਰ ਤੇ ਕਾਲਮਨਵੀਸ), ਦਲਜੀਤ ਸਿੰਘ (ਪੀ ਟੀ ਸੀ) ਤੇ ਪਰਮਿੰਦਰ ਸਿੰਘ ਜੱਟਪੁਰੀ (ਖਬਰਵਾਲੇ ਡਾਟ ਕੌਮ) ਨੂੰ ਸਕੱਤਰ, ਗੁਰਮੀਤ ਸਿੰਘ (ਪੀ ਆਰ ਓ, ਪੰਜਾਬ ਸਰਕਾਰ) ਨੂੰ ਜਥੇਬੰਦਕ ਸਕੱਤਰ ਅਤੇ ਦੀਪਕ ਸਰਮਾ ਚਨਾਰਥਲ (ਕਵੀ ਤੇ ਪੱਤਰਕਾਰ) ਨੂੰ ਵਿੱਤ ਸਕੱਤਰ ਚੁਣਿਆ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਡੀਆ ਟਰੈਵਲ ਮਾਰਟ ਵੱਲੋਂ ਇੱਥੇ ਰਣਜੀਤ ਐਵੀਨਿਊ ਸਥਿਤ ਹੋਟਲ ਵਿੱਚ ਲਾਈ ਟਰੈਵਲ ਐਂਡ ਟੂਰਿਜ਼ਮ ਪ੍ਰਦਰਸ਼ਨੀ ਦੌਰਾਨ ਡਾਇਰੈਕਟਰ ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਮਿਸਟਰ ਇਸਰਾ ਸਟੈਂਪਾਸੈਥ ਨੇ ਕਿਹਾ ਕਿ 11 ਦਸੰਬਰ
ਪੰਜਾਬੀ ਹਿਤੈਸ਼ੀਆਂ ਵੱਲੋਂ ਚੰਡੀਗੜ੍ਹ ਅਤੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ ਲਈ ਕੀਤੀ ਜਾ ਰਹੀ ਜੱਦੋ-ਜਹਿਦ ਦਾ ਕੁਝ ਅਸਰ ਦਿਖਣਾ ਸ਼ੁਰੂ ਹੋਇਆ ਹੈ। ਇਸ ਦੀ ਤਾਜ਼ਾ ਮਿਸਾਲ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਪੰਜਾਬੀ ਬੋਲੀ ਲਈ ਆਵਾਜ਼ ਚੁੱਕਣ ਵਾਲੇ ਅਤੇ ਪੰਜਾਬੀ ਨੂੰ ਵਿਸਾਰ ਕੇ ਇੱਥੇ ਹਿੰਦੀ-ਅੰਗਰੇਜ਼ੀ 'ਚ ਲੱਗੇ ਸਰਕਾਰੀ ਬੋਰਡਾਂ 'ਤੇ ਵਿਰੋਧ ਵਜੋਂ ਕਾਲਾ ਪੇਂਟ ਫੇਰਨ ਵਾਲੇ ਸ.
ਕੁੱਲ 122 ਉਮੀਦਵਾਰਾਂ ਵਿਚੋਂ 26 ਕਾਂਗਰਸ, 22 ਭਾਰਤੀ ਜਨਤਾ ਪਾਰਟੀ (ਭਾਜਪਾ), 19 ਬਹੁਜਨ ਸਮਾਜ ਪਾਰਟੀ (ਬਸਪਾ) ਤੇ 4 ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਹਨ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: