ਅੰਮ੍ਰਿਤਸਰ ਸਾਹਿਬ: ਅੱਜ ਬੰਦੀ ਛੋੜ ਦਿਹਾੜੇ ਮੌਕੇ ਗਿਆਨੀ ਗੁਰਬਚਨ ਸਿੰਘ ਵਲੋਂ ਦਰਬਾਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸੰਦੇਸ਼ ਜਾਰੀ ਕਰਨ ਦਾ ਸਿੱਖ ਸੰਗਤਾਂ ਵੱਲੋਂ ਵਿਰੋਧ ਕਰਦਿਆਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ।

ਗਿ.ਗੁਰਬਚਨ ਸਿੰਘ ਦਾ ਸੰਦੇਸ਼ ਜਾਰੀ ਕਰਨ ਸਮੇਂ ਸੰਗਤਾਂ ਵੱਲੋਂ ਵਿਰੋਧ
ਸੰਦੇਸ਼ ਜਾਰੀ ਕਰਨ ਸਮੇਂ ਸੰਗਤਾਂ ਵੱਲੋਂ ਵਿਰੋਧ

ਜਿਕਰਯੋਗ ਹੈ ਕਿ ਸੌਦਾ ਸਾਧ ਨੂੰ ਦਿੱਤੀ ਮੁਆਫ ਦੇ ਫੈਂਸਲੇ ਤੋਂ ਬਾਅਦ ਜਥੇਦਾਰਾਂ ਖਿਲਾਫ ਸਿੱਖ ਸੰਗਤ ਵਿੱਚ ਬਹੁਤ ਰੋਹ ਪਾਇਆ ਜਾ ਰਿਹਾ ਸੀ ਤੇ ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਵੱਲੋਂ ਬੰਦੀ ਛੋੜ ਦਿਹਾੜੇ ਤੇ ਗਿ. ਗੁਰਬਚਨ ਸਿੰਘ ਨੂੰ ਸੰਦੇਸ਼ ਜਾਰੀ ਨਾ ਕਰਨ ਦੇਣ ਦਾ ਐਲਾਨ ਕੀਤਾ ਗਿਆ ਸੀ।

ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਵੀ ਐਸ.ਜੀ.ਪੀ.ਸੀ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਬੰਦੀ ਛੋੜ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਕੌਮ ਨੂੰ ਸੰਦੇਸ਼ ਜਾਰੀ ਕਰਨ।

ਪਰ ਸ਼੍ਰੋਮਣੀ ਕਮੇਟੀ ਗਿ.ਗੁਰਬਚਨ ਸਿੰਘ ਤੋਂ ਸੰਦੇਸ਼ ਜਾਰੀ ਕਰਾਉਣ ਤੇ ਅੜੀ ਹੋਈ ਸੀ ਜਿਸ ਲਈ ਦਰਬਾਰ ਸਾਹਿਬ ਵਿਖੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਅਤੇ ਟਾਸਕ ਫੋਰਸ ਦੇ ਜਵਾਨ ਦਰਵਾਰ ਸਾਹਿਬ ਦੇ ਬਾਹਰ ਅਤੇ ਅੰਦਰ ਨਿਗਰਾਨੀ ਰੱਖ ਰਹੇ ਸਨ।ਐਸ.ਜੀ.ਪੀ.ਸੀ ਵੱਲੋਂ ਇਸ਼ਤਿਹਾਰ ’ਤੇ ਸੰਦੇਸ਼ ਜਾਰੀ ਕਰਨ ਦਾ ਸਮਾ 5 ਵਜੇ ਦੱਸਿਆ ਗਿਆ ਸੀ ਪਰ ਵਿਰੋਧ ਹੋਣ ਦੇ ਡਰ ਤੋਂ ਗਿ.ਗੁਰਬਚਨ ਸਿੰਘ 4 ਵਜੇ ਹੀ ਸੰਦੇਸ਼ ਜਾਰੀ ਕਰਨ ਲਈ ਪਹੁੰਚ ਗਏ।

ਜਦੋਂ ਗਿਆਨੀ ਗੁਰਬਚਨ ਸਿੰਘ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਸੰਗਤਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਅਪਾਣਾ ਸੰਦੇਸ਼ ਛੇਤੀ ਵਿਚ ਸਮਾਪਤ ਕਰ ਦਿੱਤਾ ਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਟ ਤੇ ਸੁਰੱਖਿਆ ਕਰਮੀ ਉਨ੍ਹਾਂ ਨੂੰ ਮੌਕੇ ਤੋਂ ਲੈ ਗਏ।

Comments

comments

Leave a Reply

Your email address will not be published. Required fields are marked *