NishanHome1-240x300ਕਾਉਂਕੇ ਕਲਾ (23 ਅਪ੍ਰੈਲ, 2015):ਸਮੁੱਚੇ ਸਿੱਖ ਕੌਮ ਲਈ ਇਹ ਮਾਨ ਅਤੇ ਖੂਸ਼ੀ ਵਾਲੀ ਗੱਲ ਹੈ ਕਿ ਅਗਲੇ ਵਰੇ ਯਾਨੀ 14 ਅਪ੍ਰੈਲ 2016 ਨੂੰ ਖਾਲਸੇ ਦੇ ਸਾਜਨਾ ਦਿਵਸ ਵਜੋ ਜਾਣੇ ਜਾਂਦੇ ਵਿਸਾਖੀ ਦੇ ਤਿਉਹਾਰ ਨੂੰ ਅਮਰੀਕਾ ਆਪਣੇ ਕੈਲੰਡਰ ਤੇ ਛਾਪੇਗਾ ਜਿਸ ਨਾਲ ਸਮੁਚੀ ਦੁਨੀਆਂ ਵਿੱਚ ਪੰਜਾਬੀਅਤ ਤੇ ਪੰਥ ਦਾ ਨਾਂ ਉੱਚਾ ਹੋਇਆ ਹੈ ਤੇ ਸਮੁਚੀ ਦੁਨੀਆਂ ਨੂੰ ਖਾਲਸੇ ਦੇ ਇਸ ਗੌਰਵਮਈ ਤਿਉਹਾਰ ਸਬੰਧੀ ਜਾਣਕਾਰੀ ਵੀ ਮਿਲੇਗੀ।

ਇਸ ਵਿਸਾਖੀ ਦੇ ਸੁਭ ਦਿਹਾੜੇ ਮੌਕੇ ਅਮਰੀਕਾ ਦੇ ਸੂਬੇ ਪੈਨਸਿਲਵਾਨੀਆਂ ਵਿਖੇ ਸਮੂਹ ਪੰਜਾਬੀ ਪ੍ਰਵਾਸੀ ਵੀਰਾਂ ਦੀ ਹੋਈ ਇਕੱਤਰਤਾ ਦੌਰਾਨ ਪੰਜਾਬੀਅਤ ਦੇ ਇਸ ਕੌਮੀ ਤਿਉਹਾਰ ਤੋ ਉਤਸਾਹਿਤ ਹੁੰਦਿਆ ਪੈਨਸਿਲਵਾਨੀਆਂ ਦੇ ਸਟੇਟ ਹਾਉਸ ਨੇ ਛਾਪਣ ਦਾ ਫੈਸਲਾ ਲਿਆ ਹੈ।

ਇਸ ਮੌਕੇ ਹਾਊਸ ਦੀ ਐਡਮਿਸਟਰੇਸਨ, ਜਿੰਨਾ ਵਿਚ ਮੇਅਰ ਟੋਮ ਮੈਕਨੋਜੀ, ਜੈਮੀ ਸਨਤੋਰਾ, ਨਿਕ ਮਕਰਾਲੀ,ਸਿੱਖ ਸੁਸਾਇਟੀ ਅਪਰ ਡਰਬੀ, ਫਿਲਵਾਲੀਆਂ ਦੀ ਸਿੱਖ ਕਮਿਊਨਿਟੀ ਜਿੰਨਾ ਵਿੱਚ ਯੋਗਰਾਜ ਸਿੰਘ, ਲਾਲ ਸਿੰਘ,ਨਰਿੰਦਰ ਸਿੰਘ, ਰਣਜੀਤ ਸਿੰਘ, ਕੇਸਰ ਸਿੰਘ, ਧਰਮ ਸਿੰਘ, ਗੁਰਪਾਲ ਸਿੰਘ, ਅਨੂਪ ਸਿੰਘ, ਸਰਬਜੀਤ ਸਿੰਘ ਗਰੇਵਾਲ ਆਦਿ ਸਟੇਟ ਹਾਉਸ ਵਿੱਚ ਹਾਜਿਰ ਸਨ।

Comments

comments

Leave a Reply

Your email address will not be published. Required fields are marked *