Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਦੇ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਭਾਰਤ ‘ਚ ਘੱਟ ਗਿਣਤੀ ਦੀ ਆਜ਼ਾਦੀ ‘ਤੇ ਜਨਤਕ ਸੁਣਵਾਈ ਕੀਤੀ ਗਈ

ਅਮਰੀਕਾ ਦੇ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਭਾਰਤ ‘ਚ ਘੱਟ ਗਿਣਤੀ ਦੀ ਆਜ਼ਾਦੀ ‘ਤੇ ਜਨਤਕ ਸੁਣਵਾਈ ਕੀਤੀ ਗਈ

ਕੈਲੀਫੋਰਨੀਆ (14 ਜੂਨ. 2015): ਭਾਰਤ ਵਿੱਚ ਰਹਿ ਰਹੀਆਂ ਘੱਟ ਗਿਚਤੀਆਂ ਦੇ ਮੁੱਢਲੇ ਅਧਿਕਾਰਾਂ ‘ਤੇ ਅਮਰੀਕੀ ਮਨੁੱਖੀ ਅਧਿਕਾਰ ਕਮਿਸ਼ਨ ਟੌਮ ਲੈਂਟੋਸ ਵੱਲੋਂ ਇੱਕ ਜਨਤਕ ਸੁਣਵਾਈ ਦੌਰਾਨ ਅਮਰੀਕੀ ਕਾਂਗਰਸ ਕਮੇਟੀ ਦੁਆਰਾ ਭਾਰਤ ‘ਚ ਘੱਟ ਗਿਣਤੀਆਂ ਖਿਲਾਫ ਵਧ ਰਹੀਆਂ ਹਿੰਸਕ ਕਾਰਵਾਈਆਂ ਦੀ ਸੁਣਵਾਈ ਕਰਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ।

ਸੈਮੀਨਾਰ ਦਾ ਦ੍ਰਿਸ਼
ਸੈਮੀਨਾਰ ਦਾ ਦ੍ਰਿਸ਼

ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਰਵਾਈ ਗਈ ਇਕ ਜਨਤਕ ਸੁਣਵਾਈ ਦੌਰਾਨ ਅਮਰੀਕਾ, ਯੂ. ਕੇ. ਅਤੇ ਭਾਰਤ ਤੋਂ ਆਏ ਵੱਖ-ਵੱਖ ਵਫਦਾਂ ਨੇ ਭਾਰਤ ‘ਚ ਘੱਟ ਗਿਣਤੀਆਂ ‘ਚ ਵਧਦੀ ਅਸੁਰੱਖਿਅਤ ਦੀ ਭਾਵਨਾ ਸਬੰਧੀ ਰੋਸ ਜ਼ਾਹਿਰ ਕੀਤਾ ।ਇਸ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਮੈਂਬਰ ਪੈਟਰਿਕ ਮੀਹਾਨ ਜੋ ਕਿ ਅਮਰੀਕੀ ਸਿੱਖ ਕਾਂਗਰਸ ਕਾਕਸ ਦੇ ਕੋ-ਚੇਅਰ ਵੀ ਹਨ, ਮੌਜੂਦ ਸਨ ।

ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ‘ਚ ਕਾਂਗਰਸ ਦੇ ਮੈਂਬਰ ਜੋਸਿਕ ਪਿਟਸ ਅਤੇ ਜੀਮੈਗਵਰਨ ਜੋ ਕਿ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋ-ਚੇਅਰ ਹਨ, ਸ਼ਾਮਿਲ ਸਨ ।ਉਨ੍ਹਾਂ ਨੇ ਭਾਰਤ ਦੇ ਬਦਲਦੇ ਸਮਾਜਿਕ, ਕਾਨੂੰਨੀ ਅਤੇ ਸੱਭਿਆਚਾਰਕ ਰੂਪ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ‘ਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਦੇ ਸੰਵਿਧਾਨ ਦਾ ਮੂਲ ਮੁੱਦਾ ਹੈ ।

ਕਮੇਟੀ ਦੀ ਸੁਣਵਾਈ ਦੌਰਾਨ ਇਹ ਵੀ ਮਹਿਸੂਸ ਕੀਤਾ ਗਿਆ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ‘ਚ ਘੱਟ ਗਿਣਤੀਆਂ ਦੇ ਅਧਿਕਾਰਾਂ ‘ਤੇ ਹਮਲਾ ਅਤੇ ਜ਼ੁਲਮਾਂ ‘ਚ ਵਾਧਾ ਹੋਇਆ ਹੈ ।ਇਸ ਸੁਣਵਾਈ ‘ਚ ਰੈਵ ਜੋਸ਼ਵਾ ਰਾਜਾ ਜੋ ਕਿ ਰਿਸਰਚ ਸੁਪਰਵਾਈਜ਼ਰ, ਯੂਨੀਵਰਸਿਟੀ ਆਫ ਐਮਸਟਰਡਮ, ਇਕਤਦਾਰ ਕਰਮਾਤ ਚੀਮਾ, ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ, ਸਾਹਰ ਚੌਧਰੀ, ਜੋਨ ਸਿਫ਼ਟਨ ਮੌਜੂਦ ਸਨ ।ਕਮੇਟੀ ਸਾਹਮਣੇ ਪੇਸ਼ ਹੋਈਆਂ ਸਿਫਾਰਸ਼ਾਂ ‘ਚ ਅਮਰੀਕੀ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਨਵੀਆਂ ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਭਾਰਤ ‘ਤੇ ਆਪਣੇ ਰਿਸ਼ਤਿਆਂ ਨੂੰ ਡੂੰਘਾਈ ਨਾਲ ਵਿਚਾਰੇ ।

ਫਰੈਂਡਜ਼ ਆਫ ਅਮਰੀਕਨ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ‘ਚ ਅਮਰੀਕੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਭਾਰਤ ‘ਚ ਘੱਟ ਗਿਣਤੀ ਦੀ ਆਜ਼ਾਦੀ ‘ਤੇ ਇਕ ਜਨਤਕ ਸੁਣਵਾਈ ਕਰਵਾਉਣਾ ਇਕ ਮਹੱਤਵਪੂਰਨ ਉਪਲਬਧੀ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੋਹਿੰਗੀਆ ਮੁਸਲਮਾਨਾਂ ਦੇ ਮਸਲੇ 'ਤੇ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ 'ਚ ਆਪਣਾ ਹਲਫਨਾਮਾ ਦਾਇਰ ਕੀਤਾ ਹੈ। ਇਸ ਮਾਮਲੇ 'ਚ ਹੁਣ 3 ਅਕਤੂਬਰ ਨੂੰ ਸੁਣਵਾਈ ਹੋਣੀ ਹੈ। ਕੇਂਦਰ ਨੇ ਕਿਹਾ
ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਰਿਪੋਰਟਾਂ ਜਿੱਥੇ ਆਮ ਜਨਤਕ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੁਣ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮਹਿਕਮੇ ਨੇ ਭਾਰਤੀ ਸਟੇਟ ਨੂੰ ਅੱਤਵਾਦ ਫੈਲਾਉਣ, ਕਤਲੇਆਮ
ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਪੱਸ਼ਟ ਕਰੇ ਕਿ ਉਸ ਵਲੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਵਾਉਣ ਮਗਰੋਂ ਮਾਰ ਦਿੱਤੇ ਗਏ ਨੌਜਵਾਨ ਕੌਣ ਸਨ। ਕੈਪਟਨ ਨੂੰ ਭਾਰਤ
ਭਾਰਤੀ ਉਪਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਚਰ ਰਹੇ ਸਿਕਲੀਗਰ ਸਿੱਖਾਂ ਦੀ ਆਰਥਿਕ ਦਸ਼ਾ ਸੁਧਾਰਣ ਲਈ ਯਤਨਸ਼ੀਲ ਬ੍ਰਿਟਿਸ਼ ਸਿੱਖ ਕੌਂਸਲ ਨੇ ਆਸ ਪ੍ਰਗਟਾਈ ਹੈ ਕਿ ਮੱਧ ਪ੍ਰਦੇਸ਼ ਵਿੱਚ ਨਿਸ਼ਾਨੇ 'ਤੇ ਆਏ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: