Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਮਤ ਸਿੰਘ ਸ਼ੇਰਗਿੱਲ ਮੁਤਾਬਕ ਪਾਣੀਆਂ ਸਬੰਧੀ ਕੇਜਰੀਵਾਲ ਦੇ ਬਿਆਨ ਨੂੰ ‘ਤੋੜ-ਮਰੋੜ’ ਕੇ ਪੇਸ਼ ਕੀਤਾ ਗਿਆ

ਹਿੰਮਤ ਸਿੰਘ ਸ਼ੇਰਗਿੱਲ ਮੁਤਾਬਕ ਪਾਣੀਆਂ ਸਬੰਧੀ ਕੇਜਰੀਵਾਲ ਦੇ ਬਿਆਨ ਨੂੰ ‘ਤੋੜ-ਮਰੋੜ’ ਕੇ ਪੇਸ਼ ਕੀਤਾ ਗਿਆ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਤੋਂ ਉਮੀਦਵਾਰ ਅਤੇ ‘ਆਪ’ ਦੇ ਕਾਨੂੰਨੀ ਸੈਲ ਦੇ ਪੰਜਾਬ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਬੀਤੇ ਕੱਲ੍ਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਣੀਆਂ ਸਬੰਧੀ ਬਿਆਨ ਨੂੰ ਜਾਣਬੁੱਝ ਕੇ ‘ਗਲਤ’ ਰੂਪ ‘ਚ ਪੇਸ਼ ਕੀਤਾ ਗਿਆ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ‘ਗੁੰਮਰਾਹ’ ਕੀਤਾ ਜਾ ਸਕੇ।

ਹਿੰਮਤ ਸਿੰਘ ਸ਼ੇਰਗਿੱਲ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ (15 ਦਸੰਬਰ, 2016)
ਹਿੰਮਤ ਸਿੰਘ ਸ਼ੇਰਗਿੱਲ ਮੀਡੀਆ ਨੂੰ ਮੁਖਾਤਿਬ ਹੁੰਦੇ ਹੋਏ (15 ਦਸੰਬਰ, 2016)

ਇਕ ਲਿਖਤੀ ਬਿਆਨ ਵਿਚ ਸ਼ੇਰਗਿੱਲ ਨੇ ਕਿਹਾ, “ਕੇਜਰੀਵਾਲ ਨੇ ਸਾਫ ਕਿਹਾ ਹੈ ਕਿ ਕਿ ਪੰਜਾਬ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਕਿਸੇ ਹੋਰ ਸੂਬੇ ਨੂੰ ਦੇਣ ਲਈ। ਮੀਡੀਆ ਦੇ ਇਕ ਹਿੱਸੇ ਨੇ ‘ਜਾਣਬੁੱਝ’ ਕੇ ਕੇਜਰੀਵਾਲ ਦੇ ਬਿਆਨ ਨੂੰ ਲੋਕਾਂ ਸਾਹਮਣੇ ‘ਗਲਤ’ ਰੂਪ ‘ਚ ਪੇਸ਼ ਕੀਤਾ ਹੈ, ਉਨ੍ਹਾਂ ਅਜਿਹਾ ਕਿਉਂ ਕੀਤਾ ਹੈ ਇਹ ਉਹ ਹੀ ਚੰਗੀ ਤਰ੍ਹਾਂ ਜਾਣਦੇ ਹਨ।

ਉਨ੍ਹਾਂ ਕੇਜਰੀਵਾਲ ਵਲੋਂ 11 ਦਸੰਬਰ, 2016 ਨੂੰ ਜਗਰਾਉਂ ਵਿਖੇ ਦਿੱਤੇ ਬਿਆਨ ਦਾ ਜ਼ਿਕਰ ਵੀ ਕੀਤਾ ਜਿਸ ਵਿਚ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਦੇ ਪਾਣੀਆਂ ‘ਤੇ ਸੂਬੇ ਦਾ ਪੂਰਾ ਹੱਕ ਹੈ ਅਤੇ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।

ਅਰਵਿੰਦ ਕੇਜਰੀਵਾਲ ਦਾ ਵੀਡੀਓ ਕਲਿਪ ਦੇਖੋ:

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ (14 ਦਸੰਬਰ) ਨੂੰ ਕਿਹਾ ਸੀ ਕਿ ਗ਼ੈਰ-ਰਾਏਪੇਰੀਅਨ ਸੂਬੇ ਦਿੱਲੀ ਦਾ ਪੰਜਾਬ ਦੇ ਪਾਣੀਆਂ ‘ਤੇ ਹੱਕ ਹੈ।

ਪੱਤਰਕਾਰ ਵਲੋਂ ਪੁੱਛੇ ਜਾਣ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ, “ਬਿਲਕੁਲ ਹੈ ਜੀ, ਸਭ ਕੁਛ ਹੈ, ਸਬਕਾ ਹੱਕ ਹੈ, ਸਬਕਾ ਹੱਕ ਹੈ”।

‘ਆਪ’ ਪੰਜਾਬ ਦੇ ਫੇਸਬੁੱਕ ਪੇਜ ‘ਤੇ ਪ੍ਰੈਸ ਕਾਨਫਰੰਸ ਦੀ ਵੀਡੀਓ ਉਪਲੱਭਧ ਹੈ। ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਵਾਲ ਚੰਗੀ ਤਰ੍ਹਾਂ ਨਹੀਂ ਸੁਣਿਆ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Himmat Shergill says Arvind Kejriwal’s Statement on Punjab Waters was ‘Distorted’ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇਸ ਗਲਬਾਤ ਵਿੱਚ ਪੰਜਾਬ ਦੇ ਦਰਿਆਈ ਪਾਣੀ, ਸਤਲੁਜ, ਸਰਸਵਤੀ ਰਿਵਾਈਵਲ ਪ੍ਰੋਜੈਕਟ, ਰਿਪੇਰੀਅਨ ਹੱਕ, ਪਾਣੀਆਂ ਦਾ ਵਿਵਾਦ, ਸੰਵਿਧਾਨਕ ਸਵਾਲ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਵਿਸਥਾਰ ਨਾਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੋੜੀ ਜਾ ਰਹੀ ਇੱਕ ਕਥਿਤ ਵਾਇਰਲ ਵੀਡੀਓ ਨੇ ਪੰਜਾਬ ਦੀ ਸਿਆਸਤ ਵਿੱਚ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ।
ਵਕੀਲ ਸਿਮਰਜੀਤ ਸਿੰਘ ਪੰਜਾਬ ਵਿੱਚ ਪੁਲਿਸ ਪ੍ਰਬੰਧ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਇੱਕ ਬੇਬਾਕ ਆਵਾਜ਼ ਹਨ। ਇਸ ਵਿਸਤਾਰਤ ਗੱਲਬਾਤ ਵਿੱਚ, ਪੱਤਰਕਾਰ ਮਨਦੀਪ ਸਿੰਘ ਉਨ੍ਹਾਂ ਨਾਲ ਸੂਬੇ ਦੇ ਮੌਜੂਦਾ ਹਾਲਾਤਾਂ ਬਾਰੇ
ਪੰਜਾਬ ਵਿਚ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਹੋਣ ਵਿਚ ਪੰਜਾਬ ਸਰਕਾਰ ਵੱਲੋਂ ਢਾਹੀਆਂ ਢੁੱਚਰਾਂ ਦੇ ਪੈ ਰਹੇ ਅਸਰ ਬਾਰੇ ਪੱਤਰਕਾਰ ਮਨਦੀਪ ਸਿੰਘ ਨੇ ਇਹ ਖਾਸ ਗੱਲਬਾਤ ਸ. ਕਿਰਪਾਲ ਸਿੰਘ ਨਾਲ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: